
Shaheen-3 Missile Test: ਪਾਕਿਸਤਾਨ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ’ਤੇ ਇੱਕ ਵਾਰ ਫਿਰ ਵੱਡਾ ਸਵਾਲ ਉੱਠਿਆ ਹੈ। ਇਸ ਵਾਰ ਇਸਦੀ ਸਭ ਤੋਂ ਮਹੱਤਵਪੂਰਨ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਟੈਸਟ ਦੌਰਾਨ ਹਵਾ ’ਚ ਫਟ ਗਈ ਜਾਂ ਲਾਂਚ ਹੁੰਦੇ ਹੀ ਡਿੱਗ ਗਈ। ਹਾਦਸਾ ਇੰਨਾ ਵੱਡਾ ਸੀ ਕਿ ਧਮਾਕੇ ਦੀ ਆਵਾਜ਼ 50 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਪਾਕਿਸਤਾਨ ਨੇ ਡੇਰਾ ਗਾਜ਼ੀ ਖਾਨ ਨੇੜੇ ਆਪਣੀ ਸ਼ਾਹੀਨ-3 ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਇਲਾਕਾ ਪਾਕਿਸਤਾਨ ਦੇ ਮਿਜ਼ਾਈਲ ਤੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਕੇਂਦਰ ਹੈ। Shaheen-3 Missile Test
ਇਹ ਖਬਰ ਵੀ ਪੜ੍ਹੋ : Punjab Government News: ਪੜ੍ਹਨ ਵਾਲੇ ਬੱਚਿਆਂ ਲਈ ਆਇਆ ਖਾਸ ਅਪਡੇਟ, ਮੰਤਰੀ ਡਾ. ਬਲਜੀਤ ਕੌਰ ਦਾ ਤੋਹਫ਼ਾ
ਜਿਵੇਂ ਹੀ ਮਿਜ਼ਾਈਲ ਦਾਗੀ ਗਈ, ਕੁਝ ਸਕਿੰਟਾਂ ’ਚ ਇੱਕ ਜ਼ੋਰਦਾਰ ਧਮਾਕਾ ਹੋਇਆ। ਚਸ਼ਮਦੀਦਾਂ ਅਨੁਸਾਰ, ਮਿਜ਼ਾਈਲ ਜਾਂ ਤਾਂ ਹਵਾ ’ਚ ਫਟ ਗਈ ਜਾਂ ਜ਼ਮੀਨ ’ਤੇ ਡਿੱਗ ਗਈ। ਮਲਬਾ ਨੇੜਲੇ ਰਿਹਾਇਸ਼ੀ ਇਲਾਕਿਆਂ ’ਚ ਖਿੰਡ ਗਿਆ। ਧਮਾਕੇ ਦੀ ਆਵਾਜ਼ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਤੱਕ ਸੁਣਾਈ ਦਿੱਤੀ। ਪਾਕਿ ਫੌਜ ਨੇ ਤੁਰੰਤ ਇਲਾਕੇ ’ਚ ਇੰਟਰਨੈੱਟ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ। ਪਰ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਲੀਕ ਹੋ ਗਏ।
ਬਹੁਤ ਸਾਰੇ ਲੋਕ ਦਾਅਵਾ ਕਰ ਰਹੇ ਹਨ ਕਿ ਮਿਜ਼ਾਈਲ ਪਰਮਾਣੂ ਸਥਾਨ ਦੇ ਬਹੁਤ ਨੇੜੇ ਡਿੱਗੀ। ਡੇਰਾ ਗਾਜ਼ੀ ਖਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਯੂਰੇਨੀਅਮ ਪ੍ਰੋਸੈਸਿੰਗ ਸੈਂਟਰ ਹੈ। ਇੱਥੇ ਹਰ ਰੋਜ਼ ਹਜ਼ਾਰਾਂ ਪੌਂਡ ਯੂਰੇਨੀਅਮ ਪ੍ਰੋਸੈਸ ਕੀਤਾ ਜਾਂਦਾ ਹੈ। ਜੇਕਰ ਸ਼ਾਹੀਨ-3 ਮਿਜ਼ਾਈਲ ਸਿੱਧੇ ਇਸ ਥਾਂ ’ਤੇ ਡਿੱਗਦੀ ਤਾਂ ਕਿੰਨਾ ਨੁਕਸਾਨ ਹੁੰਦਾ, ਇਸਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਬਲੋਚ ਕਾਰਕੁਨਾਂ ਨੇ ਇਸ ਹਾਦਸੇ ਲਈ ਸਰਕਾਰ ਦੀ ਆਲੋਚਨਾ ਕੀਤੀ ਹੈ। Shaheen-3 Missile Test