ਜੈਪੁਰ ਪਹੁੰਚੇ ਅਮਿਤ ਸ਼ਾਹ ਦਾ ਭਰਵਾਂ ਸਵਾਗਤ

Amit Shah, Warm ,Welcome, Jaipur

ਜੈਪੁਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੀ ਤਿੰਨ ਰੋਜ਼ਾ ਰਾਜਸਥਾਨ ਯਾਤਰਾ ‘ਤੇ ਸ਼ੁੱਕਰਵਾਰ ਨੂੰ ਜੈਪੁਰ ਪਹੁੰਚੇ। ਸਾਂਗਾਨੇਰ ਹਵਾਈ ਅੱਡੇ ‘ਤੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਸਾਂਗਾਨੇਰ ਹਵਾਈ ਅੱਡੇ ਪਹੁੰਚਣ ‘ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਰਾਜ ਕੈਬਨਿਟ ਦੇ ਮੈਂਬਰ ਅਤੇ ਰਾਜ ਦੇ ਅਹੁਦੇਦਾਰਾਂ ਨੇ ਸ਼ਾਹ ਦਾ ਸਵਾਗਤ ਕੀਤਾ। ਜਾਣਕਾਰੀ ਮੁਤਾਬਕ ਭਾਜਪਾ ਕੌਮੀ ਪ੍ਰਧਾਨ ਦੇ ਨਾਲ ਪਾਰਟੀ ਦੇ ਦੋ ਕੌਮੀ ਮਹਾਂਮੰਤਰੀ ਭੁਪਿੰਦਰ ਯਾਦਵ ਤੇ ਅਨਿਲ ਜੈਨ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਸੰਗਠਨ ਮਹਾਂਮੰਤਰੀ ਵੀ ਇੱਥੇ ਪਹੁੰਚੇ। ਸ਼ਾਹ ਇੱਥੇ ਤਿੰਨ ਦਿਨਾਂ ਤੱਕ ਨਾ ਸਿਰਫ਼ ਸੱਤਾ ਅਤੇ ਸੰਗਠਨ ਨਾਲ ਬੈਠਕ ਤੇ ਚਰਚਾ ਕਰਨਗੇ, ਸਗੋਂ ਸਾਧੂ-ਸੰਤਾਂ ਤੇ ਬੁੱਧੀਜੀਵੀਆਂ ਨਾਲ ਵੀ ਗੱਲਬਾਤ ਵੀ ਕਰਨਗੇ।

ਈ-ਲਾਇਬਰੇਰੀ ਦਾ ਕੀਤਾ ਸ਼ੁੱਭ ਆਰੰਭ

  • ਭਾਜਪਾ ਸਕੱਤਰੇਤ ਪਹੁੰਚਣ ‘ਤੇ ਸ਼ਾਹ ਨੇ ਈ-ਲਾਇਬਰੇਰੀ ਦਾ ਸ਼ੁੱਭ ਆਰੰਭ ਕੀਤਾ।
  • ਈ-ਲਾਇਬਰੇਰੀ ਵਿੱਚ 7 ਹਜ਼ਾਰ ਪੰਜ ਸੌ ਤੋਂ ਜ਼ਿਆਦਾ ਕਿਤਾਬਾਂ ਹਨ।

ਦਲਿਤ ਦੇ ਕਰਨਗੇ ਭੋਜਨ

ਭਾਜਪਾ ਸੂਬਾ ਪ੍ਰਧਾਨ ਅਸ਼ੋਕ ਪਰਨਾਮੀ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਾਹ ਇੱਕ ਦਿਨ ਦਲਿਤ ਦੇ ਘਰ ਭੋਜਨਵੀ ਕਰਨਗੇ। ਰਾਸ਼ਟਰਪਤੀ ਵੱਲੋਂ 22 ਜੁਲਾਈ ਨੂੰ ਹੋਣ ਵਾਲੇ ਸਮਾਰੋਹ ਕਾਰਨ ਕਾਰਨ 22 ਜੁਲਾਈ ਨੂੰ ਦੁਪਹਿਰ ਬਾਅਦ ਦਿੱਲੀ ਜਾਣਗੇ ਅਤੇ ਸੰਭਾਵਨਾ ਹੈ  ਕਿ ਉਸੇ ਦਿਨ ਰਾਤ ਨੂੰ ਜਾਂ 23 ਜੁਲਾਈ ਨੂੰ ਸਵੇਰੇ ਜੈਪੁਰ ਪਰਤ ਆਉਣਗੇ।

ਤਿੰਨ ਦਿਨਾਂ ਵਿੱਚ ਕਰਨਗੇ 14 ਬੈਠਕਾਂ

ਸ਼ਾਹ ਇਸ ਤਿੰਨ ਰੋਜ਼ਾ ਸੰਗਠਨ ਦੇ ਸਭ ਤੋਂ ਛੋਟੇ ਅਹੁਦੇਦਾਰਾਂ ਤੋਂ ਲੈ ਕੇ ਰਾਜ ਪੱਧਰ ਅਤੇ ਵਿਧਾਇਕਾਂ ਸਾਂਸਦਾਂ ਤੋਂ ਲੈ ਕੇ ਨਿਗਮ-ਬੋਰਡ ਪ੍ਰਧਾਨਾਂ, ਵਿਭਾਗ ਦੇ ਅਧਿਕਾਰੀਆਂ ਦੀਆਂ ਬੈਠਕਾਂ ਕਰਨਗੇ। ਉਹ 22 ਜੁਲਾਈ ਨੂੰ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਸ਼ਾਲ ਹੋਣ ਲਈ ਦਿੱਲੀ ਜਾਣਗੇ, ਅਤੇ ਰਾਤ ਨੂੰ ਹੀ ਜੈਪੁਰ ਪਰਤ ਆਉਣਗੇ। ਉਹ ਜੈਪੁਰ ਯਾਤਰਾ ਦੌਰਾਨ ਪਾਰਟੀ ਸਕੱਤਰੇਤ ਵਿੱਚ ਹੀ ਰਾਤ ਨੂੰ ਆਰਾਮ ਕਰਨਗੇ।

ਮੰਤਰੀ ਮੰਡਲ ਦੇ ਮੈਂਬਰਾਂ ਨਾਲ ਬੈਠਕ

  • ਰਾਜ ਸਕੱਤਰੇਤ ‘ਤੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਬੈਠਕ ਕਰਨਗੇ।
  • ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕਰਨਗੇ।
  • ਸ਼ਾਮ ਨੂੰ ਬਿਡਲਾ ਆਡੀਟੋਰੀਅਮ ਵਿੱਚ ਸੀਏ, ਵਕੀਲ, ਡਾਕਟਰ, ਲੇਖਕਾਂ ਸਮੇਤ ਰਾਜ ਭਰ ਦੇ ਬੁੱਧਜੀਵੀਆਂ ਨਾਲ ਸਿੱਧੀ ਗੱਲਬਾਤ ਕਰਨਗੇ।
  • ਆਈਟੀ, ਸੋਸ਼ਲ ਮੀਡੀਆ ਰਾਜ ਮੀਡੀਆ ਟੀਮ ਨਾਲ ਬੈਠਕ ਕਰਨਗੇ।
  • ਉਮਰ ਭਰ ਸਹਿਯੋਗ ਫੰਡ ਦਫ਼ਤਰ ਫੰਡ ਲੇਖਾ-ਜੋਖਾ ਦੀ ਬੈਠਕ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।