ਸਰਹੱਦ ਨੇੜਿਓਂ ਪੰਜ ਕਰੋੜ ਦੀ ਹੈਰੋਇਨ ਤੇ ਦੋ ਪਾਕਿਸਤਾਨੀ ਸਿਮ ਬਰਾਮਦ

Heroin, Seized, Border Area Village, Gajaniwala, BSF

ਕੰਪਨੀ ਕਮਾਂਡਰ ਰਣਬੀਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ

ਰਜਨੀਸ਼ ਰਵੀ, ਜਲਾਲਾਬਾਦ: ਸਰਹੱਦੀ ਪਿੰਡ ਗਜਨੀਵਾਲਾ ਨੇੜੇ ਬੀਐੱਸਐਫ਼ ਦੀ 118 ਬਟਾਲੀਅਨ ਦੇ ਜਵਾਨਾਂ ਨੇ ਕਰੀਬ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਸਿੰਮ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਹੈਰੋਇਨ ਦਾ ਵਜਨ ਇੱਕ ਕਿੱਲੋਗ੍ਰਾਮ ਦੱਸਿਆ ਜਾ ਰਿਹਾ ਹੈ।

ਕੰਪਨੀ ਕਮਾਂਡਰ ਰਣਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐੱਸਐਫ਼ ਦੀ 118 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਹੱਦ ਪਿੰਡ ਗਜਨੀਵਾਲਾ ਨੇੜਿਓਂ ਅੱਜ ਇੱਕ ਕਿੱਲੋ ਹੈਰੋਇਨ, ਦੋ ਮੋਬਾਇਲ ਫੋਨ ਅਤੇ ਦੋ ਪਾਕਿਸਤਾਨੀ ਸਿਮ ਬਰਾਮਦ ਕੀਤੇ ਹਨ। ਜਵਾਨਾਂ ਵੱਲੋਂ ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿੱਚ 5 ਕਰੋੜ ਰੁਪਏ ਹੈ।

ਜਿ਼ਕਰਯੋਗ ਹੈ ਕਿ ਇਸ ਤੋਂ ਵੀ ਫੌਜ ਵੱਲੋਂ ਸਰਹੱਦ ‘ਤੇ ਸਰਚ ਮੁਹਿੰਮ ਚਲਾਈ ਜਾਂਦੀ ਰਹੀ ਹੈ ਅਤੇ ਸਮੇਂਂ-ਸਮੇਂ ‘ਤੇ ਵੱਡੀ ਪੱਧਰ ਨਸ਼ੀਲੇ ਪਦਾਰਥਾ ਬਰਾਮਦ ਕੀਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।