ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਲਈ ਪਟਿਆਲਾ ਦੀ ਸਾਧ-ਸੰਗਤ ਵੱਲੋਂ Saint Dr. MSG ਦਾ ਸ਼ੁਕਰਾਨਾ

pita ji

ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਲਈ ਪਟਿਆਲਾ ਦੀ ਸਾਧ-ਸੰਗਤ ਵੱਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਲਈ 8 ਜੁਲਾਈ ਦਾ ਦਿਨ ਭਾਗਾਂ ਭਰਿਆ ਸੀ ਅਤੇ ਇਸ ਦਿਨ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਰੂਹਾਨੀ ਸਮਾਗਮ ਦੌਰਾਨ ਲੱਖਾਂ ਦੀ ਗਿਣਤੀ ’ਚ ਪੁੱਜੀ ਸਾਧ-ਸੰਗਤ ਦੀ ਅਰਜ਼ ਨੂੰ ਮਨਜ਼ੂਰ ਕਰਦਿਆਂ ਪਟਿਆਲਾ ਵਿਖੇ ਡੇਰਾ ਬਣਾਉਣ ਦਾ ਬਚਨ ਫਰਮਾਉਂਦਿਆਂ ਅਸ਼ੀਰਵਾਦ ਦਿੱਤਾ।

ਪਟਿਆਲਾ ਤੋਂ ਅੱਠ ਕਿਲੋਮੀਟਰ ਦੂਰ ਸੰਗਰੂਰ ਰੋਡ ’ਤੇ ਸਥਿਤ ਨਾਮ ਚਰਚਾ ਘਰ ਨੂੰ ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਡੇਰਾ ਸੱਚਾ ਸੌਦਾ (ਪਟਿਆਲਾ) ਦਾ ਨਾਂਅ ਦੇ ਦਿੱਤਾ ਹੈ। ਇਸ ਨੂਰਾਨੀ ਧਾਮ ’ਚ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਇੱਥੇ ਪੁੱਜ ਰਹੀ ਹੈ। ਜ਼ਿਲ੍ਹਾ ਪਟਿਆਲਾ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਦੀ ਸਾਧ-ਸੰਗਤ ਵਿੱਚ ਨੂਰਾਨੀ ਧਾਮ ਸਬੰਧੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਡੇਰਾ ਸ਼ਰਧਾਲੂਆਂ ਸਾਗਰ ਇੰਸਾਂ, ਕਰਮਜੀਤ ਇੰਸਾਂ, ਰਿੰਸੀ ਇੰਸਾਂ ਆਦਿ ਦਾ ਕਹਿਣਾ ਸੀ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੰਜਾਬ ਦੀ ਸਾਧ-ਸੰਗਤ ’ਤੇ ਵੱਡਾ ਉਪਕਾਰ ਕੀਤਾ ਹੈ । ਦੱਸਣਯੋਗ ਹੈ ਕਿ 8 ਜੁਲਾਈ ਨੂੰ ਨਾਮ ਚਰਚਾ ਘਰ ਪਟਿਆਲਾ ਵਿਖੇ ਪੂਜਨੀਕ ਗੁਰੂ ਜੀ ਦਾ ਆਨਲਾਈਨ ਰੂਹਾਨੀ ਪ੍ਰੋਗਰਾਮ ਸੀ ਅਤੇ ਇਸ ਦਿਨ ਨਾਮ ਚਰਚਾ ਘਰ ਦੇ ਅੰਦਰ-ਬਾਹਰ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਗਤ ਜੁੜੀ ਸੀ।

patila

ਆਲਮ ਇਹ ਸੀ ਕਿ ਨਾਮ ਚਰਚਾ ਘਰ ਦੇ ਅੱਗੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਦੇ ਦੋਹਾਂ ਪਾਸੇ ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਵਾਹਨ ਹੀ ਵਾਹਨ ਸਨ ਤੇ ਅੰਦਰ ਥਾਂ ਨਾ ਹੋਣ ਕਰਕੇ ਸੰਗਤ ਇਨ੍ਹਾਂ ਵਾਹਨਾਂ ’ਤੇ ਬੈਠ ਕੇ ਹੀ ਪੂਜਨੀਕ ਗੁਰੂ ਜੀ ਦੇ ਦਰਸ਼ਨ ਅਤੇ ਬਚਨਾਂ ਨੂੰ ਸੁਣ ਰਹੀ ਸੀ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਦੇ ਜ਼ਜਬੇ ਅਤੇ ਭਾਰੀ ਇਕੱਠ ਤੋਂ ਖੁਸ਼ ਹੋ ਕੇ ਜਿੰਮੇਵਾਰਾਂ ਅਤੇ ਸੰਗਤ ਦੀ ਮੰਗ ਨੂੰ ਮਨਜ਼ੁੂਰ ਕਰਦਿਆਂ ਇੱਥੇ ਡੇਰਾ ਬਣਾਉਣ ਦਾ ਬਚਨ ਫਰਮਾਅ ਦਿੱਤਾ, ਜਿਸ ਤੋਂ ਬਾਅਦ ਸਾਧ-ਸੰਗਤ ਵਿੱਚ ਖੁਸ਼ੀਆਂ ਦਾ ਹੜ੍ਹ ਹੀ ਆ ਗਿਆ।

ਮਾਨਵਤਾ ਭਲਾਈ ਦੇ ਕੰਮ ਹੋਰ ਤੇਜ਼ ਹੋਣਗੇ: ਹਰਮਿੰਦਰ ਨੋਨਾ

ਡੇਰਾ ਸੱਚਾ ਸੌਦਾ 45 ਮੈਂਬਰ ਪੰਜਾਬ ਹਰਮਿੰਦਰ ਨੋਨਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜ਼ਿਲ੍ਹਾ ਪਟਿਆਲਾ ਦੀ ਸੰਗਤ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਦੀ ਸਾਧ-ਸੰਗਤ ਦੀ ਵੀ ਪਟਿਆਲਾ ਵਿਖੇ ਡੇਰਾ ਬਣਾਉਣ ਦਾ ਬਚਨ ਫਰਮਾ ਕੇ ਦਿਲੀ ਮਨੋਕਾਮਨਾ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨੂਰਾਨੀ ਧਾਮ ਦੇ ਅਗਲੇ ਵਿਕਾਸ ਕਾਰਜ ਪੂਜਨੀਕ ਗੁਰੂ ਜੀ ਦੇ ਨਿਰਦੇਸ਼ਾਂ ਅਤੇ ਡੇਰਾ ਮੈਨੇਜਮੈਂਟ ਦੀ ਅਗਵਾਈ ਹੇਠ ਹੀ ਸ਼ੁਰੂ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ