ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ ‘ਚ ਡੇਰਾ ‘ਮੌਜ ਮਸਤਪੁਰਾ ਧਾਮ’
ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ‘ਸੱਚ ਕਹੂੰ’ ਤੁਹਾਨੂੰ ਰੂ-ਬ-ਰੂ ਕਰਵਾ ਰਿਹਾ ਹੈ, ਪਵਿੱਤਰ ਧਰਤੀ ਸ੍ਰੀ ਜਲਾਲਾਆਣਾ ਸਾਹਿਬ ਦੇ ਗੌਰਵਮਈ ਇਤਿਹਾਸ ਨਾਲ, ਜਿਸ ਦੌਰਾਨ ਕਰੋੜਾਂ ਲੋਕਾਂ ਦੇ ਜੀਵਨ ‘ਚ ਖੁਸ਼ੀਆਂ ਛਾਈਆਂ ਆਓ ਜਾਣੀਏ ਕਿਵੇਂ ਰੱਖੀ ਗਈ ਡੇਰਾ ਸੱਚਾ ਸੌਦਾ, ਮੌਜ ਮਸਤਪੁਰਾ ਧਾਮ ਦੀ ਨੀਂਹ ਅਗਸਤ 1956 ਦੀ ਗੱਲ ਹੈ। ਪਿੰਡ ਦੇ ਕੁਝ ਜ਼ਿੰਮੇਵਾਰ ਡੇਰਾ ਸ਼ਰਧਾਲੂਆਂ ਨੇ ਸ. ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਨਾਲ ਆ ਕੇ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਪਿੰਡ ‘ਚ ਡੇਰਾ ਬਣਾਉਣ ਲਈ ਅਰਜ਼ ਕੀਤੀ।
ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਖੁਸ਼ ਹੁੰਦਿਆਂ ਹੁਕਮ ਫ਼ਰਮਾਇਆ ਕਿ ਤੁਹਾਡਾ ਡੇਰਾ ਮਨਜ਼ੂਰ ਹੈ ਜ਼ਮੀਨ ਦੱਸੋ, ਕਿੱਥੇ ਬਣਾਓਗੇ? ਸਭ ਨੇ ਪਿੰਡ ਦੇ ਬਿਲਕੁਲ ਨੇੜੇ 2 ਏਕੜ 16 ਮਰਲੇ ਜ਼ਮੀਨ ਦਾ ਨਕਸ਼ਾ ਦਿਖਾਇਆ, ਜੋ ਪਿੰਡ ਦੇ ਉੱਤਰੀ-ਪੱਛਮੀ ਦਿਸ਼ਾ ‘ਚ ਸਥਿਤ ਹੈ ਇਹ ਉਹ ਜ਼ਮੀਨ ਹੈ ਜਿੱਥੇ ਹੁਣ ਦਰਬਾਰ (ਡੇਰਾ ਸੱਚਾ ਸੌਦਾ, ਮੌਜ ਮਸਤਪੁਰਾ ਧਾਮ) ਸਥਿੱਤ ਹੈ ਤੇ ਰਜਬਾਹਾ (ਪਾਣੀ ਦਾ ਛੋਟਾ ਨਾਲਾ) ਵੀ ਕੋਲੋਂ ਲੰਘਦਾ ਹੈ।
ਪੂਜਨੀਕ ਬੇਪਰਵਾਹ ਜੀ ਨੇ ਮਨਜ਼ੂਰੀ ਪ੍ਰਦਾਨ ਕਰਦਿਆਂ ਹੁਕਮ ਫ਼ਰਮਾਇਆ, ‘ਵਰੀ! ਇਹ ਜ਼ਮੀਨ ਠੀਕ ਹੈ ਕੱਚੀਆਂ ਇੱਟਾਂ ਕੱਢ ਕੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ
- ਇੱਟਾਂ ਖੁਦ ਆਪਣੇ ਹੱਥੀਂ ਕੱਢਣੀਆਂ ਹਨ।
- ਆਪਣੇ ਪਿਆਰੇ ਮੁਰਸ਼ਿਦ ਦਾਤਾ ਜੀ ਦੇ ਹੁਕਮ ਅਨੁਸਾਰ ਪਿੰਡ ਦੀ ਸਾਧ-ਸੰਗਤ ‘ਚ ਬਹੁਤ ਜ਼ਰਬਰਦਸਤ ਖੁਸ਼ੀ ਪਾਈ ਗਈ।
- ਪੂਜਨੀਕ ਪਰਮ ਪਿਤਾ ਜੀ ਆਪਣੇ ਘਰੋਂ ਇੱਕ ਥਾਲੀ ਭਰ ਕੇ ਗੁੜ ਲੈ ਆਏ।
- ਉਸੇ ਸ਼ਾਮ ਨਿਸ਼ਾਨ ਲਾ ਕੇ ਗੁਫ਼ਾ ਦੀ ਨੀਂਹ ਪੁੱਟ ਦਿੱਤੀ ਗਈ।
- ਸਭ ਨੂੰ ਗੁੜ ਦਾ ਪ੍ਰਸਾਦ ਵੰਡਿਆ ਗਿਆ।
- ਆਪਣੇ ਪਿਆਰੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਸ਼ਰਮ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ।
- ਦਿਨ ਦੇ ਸਮੇਂ ਇੱਟਾਂ ਕੱਢੀਆਂ ਜਾਂਦੀਆਂ ਤੇ ਰਾਤ ਨੂੰ ਸਾਰੀ ਸੰਗਤ ਨੀਂਹ ਦੀ ਪੁਟਾਈ ਕਰਦੀ।
- ਸਾਰੇ ਪਿੰਡ ਵਿਚ ਇਸ ਗੱਲ ਦਾ ਬਹੁਤ ਉਤਸ਼ਾਹ ਸੀ।
- ਪੂਜਨੀਕ ਪਰਮ ਪਿਤਾ ਜੀ ਵੀ ਸਾਧ-ਸੰਗਤ ਦੇ ਨਾਲ ਦਰਬਾਰ ਵਿਚ ਇੱਟਾਂ ਕੱਢਦੇ ਰਹੇ।
ਇਸ ਤਰ੍ਹਾਂ ਸਾਧ-ਸੰਗਤ ਦੇ ਪੂਰੇ ਉਤਸ਼ਾਹ ਨਾਲ ਆਸ਼ਰਮ ‘ਚ ਇੱਕ ਸ਼ਹਿਨਸ਼ਾਹੀ ਗੁਫ਼ਾ, ਉਸਦੇ ਅੱਗੇ ਬਰਾਂਡਾ, ਇੱਕ ਛੋਟਾ ਚੁਬਾਰਾ, ਮੁੱਖ ਗੇਟ ਤੇ ਕੱਚੀ ਚਾਰਦੀਵਾਰੀ ਬਣਵਾਈ।
ਜਦੋਂ ਸਾਈਂ ਜੀ ਨੇ ਪਰਮ ਪਿਤਾ ਜੀ ਨੂੰ ਕੀਤੇ ਬਚਨ…
ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ‘ਚ ਪਹਿਲਾ ਸਤਿਸੰਗ ਫ਼ਰਮਾਇਆ ਰਾਤ ਨੂੰ ਸਤਿਸੰਗ ਤੋਂ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੇ ਘਰ ‘ਚ ਹੀ ਨਾਮ ਦੀ ਇਲਾਹੀ ਦਾਤ ਪ੍ਰਦਾਨ ਕੀਤੀ। ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਵੱਲ ਇਸ਼ਾਰਾ ਕਰਦਿਆਂ ਬਚਨ ਫ਼ਰਮਾਏ, ”ਸਰਦਾਰ ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਜੀ) ਆਪ ਇਨ੍ਹਾਂ ਸਭ ਦੇ ਜ਼ਮਾਨਤੀ ਹੋ’। ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਅਰਜ਼ ਕੀਤੀ, ”ਸਾਈਂ ਜੀ, ਆਪ ਜੀ ਨੇ ਇਨ੍ਹਾਂ ਨੂੰ ਨਾਮ ਦੇਣਾ ਹੈ ਤੇ ਆਪ ਜੀ ਨੇ ਖੁਦ ਹੀ ਇਨ੍ਹਾਂ ਨੂੰ ਸੰਸਾਰ ਸਾਗਰ ‘ਚੋਂ ਪਾਰ ਲੰਘਾਉਣਾ ਹੈ। ਫਿਰ ਅਸੀਂ ਜ਼ਿੰਮੇਵਾਰ ਕਿਵੇਂ ਹੋਏ?” ਬੇਪਰਵਾਹ ਜੀ ਨੇ ਬਚਨ ਫ਼ਰਮਾਏ, ”ਨਹੀਂ ਵਰੀ! ਆਪ ਹੀ ਇਨ੍ਹਾਂ ਦੇ ਜ਼ਿੰਮੇਵਾਰ ਹੋ। ਅਗਲੇ ਜਹਾਨ ਦੇ ਜ਼ਿੰਮੇਵਾਰ ਵੀ ਆਪ ਹੋ। ਇਨ੍ਹਾਂ ਲਈ ਇੱਥੋਂ ਦੇ ਜ਼ਿੰਮੇਵਾਰ ਵੀ ਆਪ ਹੀ ਹੋ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।