ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। Sirsa News : ਪਿੰਡ ਗੁਡੀਆਖੇੜਾ ਨਿਵਾਸੀ ਸਰਵਣ ਕਾਲੜਾ ਦੋ ਦਿਨ ਪਹਿਲਾਂ ਢੁਕੜਾ ਨੌਹਰ ਫੀਡਰ ’ਚ ਡਿੱਗ ਗਿਆ ਸੀ। ਦੋ ਦਿਨਾਂ ਤੋਂ ਪਿੰਡ ਵਾਸੀ ਤੇ ਪ੍ਰਸ਼ਾਸਨ ਉਸ ਦੀ ਭਾਲ ਕਰ ਰਿਹਾ ਸੀ। ਉਸ ਦੀ ਲਾਸ਼ ਨਹੀਂ ਮਿਲ ਰਹੀ ਸੀ। ਸ਼ਨਿੱਚਰਵਾਰ ਨੂੰ ਪਿੰਡ ਵਾਲਿਆਂ ਨੇ ਡੇਰਾ ਸੱਚਾ ਸੌਦਾ ਦੇ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਮੱਦਦ ਮੰਗੀ। ਜਿਸ ਤੋਂ ਬਾਅਦ ਕਲਿਆਣ ਨਗਰ ਤੇ ਚੌਪਟਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿੰਡ ਵਾਸੀਆਂ ਦੀ ਮੱਦਦ ਲਈ ਪਹੁੰਚ ਗਏ।
ਗੋਤਾਖੋਰ ਸੇਵਾਦਾਰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾ ਕੇ ਨਹਿਰ ’ਚ ਉੱਤਰੇ ਤੇ ਸਿਰਫ਼ ਚਾਰ ਘੰਟਿਆਂ ’ਚ ਸੇਵਾਦਾਰਾਂ ਨੇ ਮ੍ਰਿਤਕ ਦੀ ਲਾਸ਼ ਢੁਕੜਾ ਪੁਲ ਤੋਂ ਪੰਜਾਬ ਹੇੱਡ ਦੇ ਦਰਮਿਆਨ ਲਾਸ਼ ਨੂੰ ਲੱਭ ਲਿਆ। ਮੌਕੇ ’ਤੇ ਮੌਜ਼ੂਦ ਪੁਲਿਸ ਮੁਲਾਜ਼ਮਾਂ, ਪਰਿਵਾਰ ਵਾਲਿਆਂ ਤੇ ਹੋਰ ਲੋਕਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਸੇਵਾ ਪ੍ਰਤੀ ਜਜਬੇ ਦੀ ਸ਼ਲਾਘਾ ਕੀਤੀ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ ਤੇ ਇੱਕ ਲੜਕੀ ਛੱਡ ਗਿਆ ਹੈ। (Sirsa News)
ਗੋਤਾਖੋਰ ਦੋ ਦਿਨਾਂ ਤੋਂ ਲੱਭ ਰਹੇ ਸਨ ਸੇਵਾਦਾਰਾਂ ਨੇ ਸਿਰਫ਼ 4 ਘੰਟਿਆਂ ਵਿੱਚ ਲੱਭਿਆ | Sirsa News
ਜਾਣਕਾਰੀ ਅਨੁਸਾਰ ਪਿੰਡ ਗੁਡੀਆਖੇੜਾ ਨਿਵਾਸੀ ਸ਼ਰਵਣ ਕਾਲੜਾ 13 ਜੂਨ ਸ਼ਾਮ 5 ਵਜੇ ਨਹਿਰ ’ਚ ਪਾਣੀ ਦੇਖਣ ਗਿਆ ਸੀ ਅਤੇ ਊਹ ਢੁਕੜਾ ਨੌਹਰ ਫੀਡਰ ’ਚ ਡਿੱਗ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ’ਤੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਉਸ ਨੂੰ ਲੱਭ ਨਹੀਂ ਸਕੇ। ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਤੋਂ ਮੱਦਦ ਮੰਗੀ। ਇਸ ਉਪਰੰਤ 85 ਮੈਂਬਰ ਪ੍ਰਵੀਨ ਇੰਸਾਂ ਬਲਾਕ ਕਲਿਆਣ ਨਗਰ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 5 ਤੈਰਾਕ ਸੇਵਾਦਾਰਾਂ ਨੂੰ ਲੈ ਕੇ ਸਵੇਰੇ 10 ਵਜੇ ਪਹੁੰਚੇ ਤੇ ਉਕਤ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।
Shah Satnam ji green s welfare wing
ਸੇਵਾਦਾਰਾਂ ਨੇ ਕਰੀਬ 2 ਵਜੇ ਲਾਸ਼ ਢੁਕੜਾ ਪੁਲ ਤੋਂ ਪੰਜਾਬ ਹੈਡ ਤੋਂ ਪਹਿਲਾਂ ਲੱਭ ਲਿਆ ਅਤੇ ਲਾਸ਼ ਨੂੰ ਨਹਿਰ ’ਚੋਂ ਕੱਢ ਕੇ ਪੁਲਿਸ ਤੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਇਸ ਸੇਵਾ ਕਾਰਜ ’ਚ ਬਲਾਕ ਕਲਿਆਣ ਨਗਰ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਦੀਪਕ ਜੋਨੀ, ਦਵਿੰਦਰ ਇੰਸਾਂ, ਸੁਸ਼ੀਲ ਇੰਸਾਂ, ਗੁਲਸ਼ਨ ਇੰਸਾਂ, ਗੁਰਸੇਵਕ ਇੰਸਾਂ (ਹੈਪੀ) ਤੇ ਚੌਪਟਾ ਤੋਂ ਰਵਿੰਦਰ ਇੰਸਾਂ, ਰਜਿੰਦਰ ਇੰਸਾਂ ਨੇ ਮੱਦਦ ਕੀਤੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਸੇਵਾਦਾਰਾਂ ਦਾ ਪੂਰਾ ਸਹਿਯੋਗ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ 8 ਜੂਨ ਨੂੰ ਪਿੰਡ ਦੇਸੂ ਮਲਕਾਣਾ ਦੇ ਨੇੜੇ ਭਾਖੜਾ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਵੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਾਂਬਾਜ ਸੇਵਾਦਾਰਾਂ ਨੇ ਲੱਭੀ ਸੀ।
Also Read : ਡੇਰਾ ਪ੍ਰੇਮੀਆਂ ਨੇ ਤੰਦੂਰ ਵਾਂਗ ਤਪਦੇ ਹਾੜ ਮਹੀਨੇ ਦੀ ਗਰਮੀ ’ਚ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ