ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਵੱਲੋਂ 101 ਜ਼ਰੂਰਤਮੰਦਾਂ ਨੂੰ ਕੰਬਲ ਅਤੇ ਗਰਮ ਕੱਪੜੇ ਵੰਡੇ
(ਅਨਿਲ ਲੁਟਾਵਾ) ਅਮਲੋਹ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਬਲਾਕਾਂ ਦੇ ਜਿੰਮੇਵਾਰਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਅੱਜ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬਲਾਕ ਅਮਲੋਹ ਦੀ ਦਾਣਾ ਮੰਡੀ ਵਿਚ 101 ਜ਼ਰੂਰਤਮੰਦ ਲੋਕਾਂ ਨੂੰ ਕੰਬਲ ਅਤੇ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਸ਼੍ਰੀ ਅਮਨਪ੍ਰੀਤ ਇਕਸਾਈਜ ਐਂਡ ਟੈਕਸਟੇਸ਼ਨ ਅਫ਼ਸਰ ਲੁਧਿਆਣਾ ਅਤੇ ਸ਼੍ਰੀ ਅਰਸ਼ਦੀਪ ਸਿੰਘ ਡਿਪਟੀ ਡਾਈਰੈਕਟਰ ਡਿਪਾਰਟਮੈਂਟ ਆਫ਼ ਇੰਡਸਟਰੀਜ਼ ਚੰਡੀਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਇੰਸਾਂ ਖੰਨਾ 45 ਮੈਂਬਰ ਅਤੇ ਅਨਿਲ ਬਾਂਸਲ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਹੁਣ ਤੱਕ 135 ਮਾਨਵਤਾ ਭਲਾਈ ਦੇ ਕਾਰਜ ਸਮੇਂ-ਸਮੇਂ ਤੇ ਲਗਾਤਾਰ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਕਿ ਜ਼ਰੂਰਤ ਪੈਣ ਤੇ ਖੂਨਦਾਨ, ਅੱਖਾਂ ਦਾਨ, ਜਿਉਂਦੇ ਜੀਅ ਗੁਰਦਾ ਦਾਨ, ਮਰਨ ਤੋਂ ਬਾਅਦ ਸਰੀਰ ਦਾਨ, ਹਫ਼ਤੇ ਵਿਚ ਇੱਕ ਦਿਨ ਵਰਤ ਰੱਖ ਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ ਆਦਿ ਕਾਰਜ ਹਨ। ਇਸ ਤਹਿਤ ਸਾਧ-ਸੰਗਤ ਕਲਾਥ ਬੈਂਕ ਚੋਂ ਜ਼ਰੂਰਤਮੰਦ ਲੋਕਾਂ ਨੂੰ ਮੌਸਮ ਦੇ ਅਨੁਸਾਰ ਕੱਪੜੇ ਆਦਿ ਦਿੱਤੇ ਜਾਂਦੇ ਹਨ। ਇਸੀ ਲੜੀ ਤਹਿਤ ਅੱਜ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸਹਿਯੋਗ ਨਾਲ 101 ਜਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਪੰਜ ਬਲਾਕਾਂ ਦੇ ਜਿੰਮੇਵਾਰ ਅਤੇ ਬਲਾਕ ਕਮੇਟੀਆਂ ਹਾਜ਼ਰ ਸਨ।
ਕੀ ਕਹਿਣਾ ਹੈ ਅਮਨਪ੍ਰੀਤ ਇਕਸਾਈਜ ਐਂਡ ਟੈਕਸਟੇਸ਼ਨ ਅਫ਼ਸਰ ਲੁਧਿਆਣਾ ਦਾ
ਅੱਜ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਕਿ ਜ਼ਰੂਰਤਮੰਦਾਂ ਨੂੰ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਗਰਮ ਕੱਪੜੇ ਦੀਆਂ ਕਿੱਟਾਂ ਕੰਬਲ ਆਦਿ ਵੰਡੇ ਜਾ ਰਹੇ ਹਨ। ਇਹ ਇੱਕ ਬਹੁਤ ਵੱਡਾ ਉਪਰਾਲਾ ਅਤੇ ਇੱਕ ਬਹੁਤ ਵਧੀ ਮੁਹਿੰਮ ਹੈ। ਮੈਂ ਆਪਣੇ ਵੱਲੋਂ ਇਸ ਮੁਹਿੰਮ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ ਕਿ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਵੱਲੋਂ ਇਸ ਤਰ੍ਹਾਂ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇਂ ਅਸੀ ਸਾਰਿਆਂ ਨੂੰ ਇਨਸਾਨ ਹੋਣ ਦੇ ਨਾਤੇ ਇਸ ਮੁਹਿੰਮ ਵਿਚ ਹਿੱਸਾ ਪਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਇਨਸਾਨ ਜੇਕਰ ਇਨਸਾਨ ਨੂੰ ਸਮਝਾਗੇ ’ਤੇ ਉਨ੍ਹਾਂ ਦੀਆਂ ਜਰੂਰਤਾਂ ਨੂੰ ਨਹੀਂ ਸਮਝਾਗੇ ਤਾਂ ਸਾਨੂੰ ਇਨਸਾਨ ਅਖਵਾਉਂਣ ਦਾ ਕੋਈ ਹੱਕ ਨਹੀ ਹੈ। ਸਾਨੂੰ ਸਾਰਿਆਂ ਨੂੰ ਵੀ ਇਸ ਮੁਹਿੰਮ ਵਿਚ ਬਣਦਾ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।
ਕੀ ਕਹਿਣਾ ਹੈ ਅਰਸ਼ਦੀਪ ਸਿੰਘ ਡਿਪਟੀ ਡਾਈਰੈਕਟਰ ਡਿਪਾਰਟਮੈਂਟ ਆਫ਼ ਇੰਡਸਟਰੀਜ਼ ਚੰਡੀਗੜ੍ਹ ਦਾ
ਅੱਜ ਜੋ ਮੁਹਿੰਮ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਈ ਗਈ ਹੈ ਮੈਂ ਉਸ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਕਿਉਂਕਿ ਮੌਸਮ ਨੂੰ ਦੇਖਦੇ ਹੋਏ ਜੋ ਸ਼ਰਧਾਲੂਆਂ ਵੱਲੋਂ ਗਰਮ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਇਹ ਕਾਬਿਲੇ ਤਾਰੀਫ ਹੈ। ਮੈਂ ਇਸ ਕਾਰਜ ਲਈ ਜ਼ਿਲ੍ਹੇ ਦੀਆਂ ਸਮੂਹ ਬਲਾਕ ਕਮੇਟੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ।