Sirsa News: ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਹੋਏ ਸੇਵਾਦਾਰਾਂ ਦੇ ਪੇਂਡੂ ਖੇਡ ਮੁਕਾਬਲੇ
- ਹਰਿਆਣਾ ਮੁਕਾਬਲਿਆਂ ’ਚ ਬਣਿਆ ਆਲ ਓਵਰ ਚੈਂਪੀਅਨ
Sirsa News: ਸਰਸਾ (ਮਹਿੰਦਰ ਪਾਲ)। ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੂਜਿਆਂ ਦੀਆਂ ਜਾਨਾ ਬਚਾਉਣ ਵਾਲੇ ਸੇਵਾਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦਾ ਸਥਾਪਨਾ ਦਿਵਸ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਭਾਰਤੀਆ ਖੇਲ ਗਾਓਂ ’ਚ ਪੇਂਡੂ ਤੇ ਰੋਚਕ ਖੇਡਾਂ ਦੇ ਮੁਕਾਬਲੇ ਕਰਵਾਕੇ ਧੂਮ-ਧਾਮ ਨਾਲ ਮਨਾਇਆ।

ਸਥਾਪਨਾ ਦਿਵਸ ਮੌਕੇ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਜਿਵੇਂ ਬਾਂਦਰ ਕਿੱਲਾ, ਪਿੱਠੂ, ਨੀਲੀ ਘੋੜੀ, ਦੌੜਾਂ, ਰੁਮਾਲ ਛੂਹ ਵਰਗੀਆਂ ਖੇਡਾਂ ਦੇ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ, ਜੋ ਦੇਰ ਰਾਤ ਤੱਕ ਚੱਲੇ। ਇਸ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪਹਾੜਾਂ ਦੇ ਗੋਦ ’ਚ ਵੱਸੇ ਹਿਮਾਚਲ ਪ੍ਰਦੇਸ਼ ਸੂਬੇ ’ਚੋਂ ਪਹੁੰਚੇ ਸੇਵਾਦਾਰਾਂ ਨੇ ਖੇਡਾਂ ’ਚ ਹਿੱਸਾ ਲਿਆ। ਦੇਰ ਸ਼ਾਮ ਤੱਕ ਚੱਲੇ ਮੁਕਾਬਲਿਆਂ ’ਚ ਫਸਵੀਂ ਟੱਕਰ ’ਤੇ ਭਾਰੂ ਪੈਂਦਿਆਂ ਹਰਿਆਣਾ ਦੀ ਟੀਮ ਆਲ ਓਵਰ ਚੈਂਪੀਅਨ ਬਣੀ।
ਦੌੜ ਮੁਕਾਬਲੇ:
ਦੌੜਾਂ, 50 ਮੀਟਰ ਦੀ ਦੌੜ ’ਚ ਅੰਡਰ ਕਿਡਜ਼ ਅਯੂਸ਼ੀ ਉੱਤਰ ਪ੍ਰਦੇਸ਼ ਨੇ ਪਹਿਲਾ ਸਥਾਨ ਤੇ ਸਨੇਹਮੀਤ ਇੰਸਾਂ ਪੰਜਾਬ ਨੇ ਦੂਜੇ ਸਥਾਨ ’ਤੇ ਕਬਜ਼ਾ ਕੀਤਾ। 100 ਮੀਟਰ ਦੌੜ ’ਚ ਕਾਵਿਆ ਪੰਜਾਬ ਨੇ ਪਹਿਲਾ, ਉਮਰੀਨ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਕੜੀ ਤਹਿਤ 100 ਮੀਟਰ ਟੀਨਏਜ਼ ਸਿਮਰਨ ਇੰਸਾਂ ਲਿਟਲ ਰੋਜ਼ਿਜ਼ ਬਲਾਕ ਨੇ ਪਹਿਲਾ ਤੇ ਕੋਹਿਨੂਰ ਨੇ ਦੂਜਾ ਸਥਾਨ ਜਿੱਤ ਕੇ ਹਰਿਆਣੇ ਦੀ ਝੋਲੀ ਪਾਇਆ। ਇਸ ਤੋਂ ਇਲਾਵਾ ਟੀਨਏਜ਼ 200 ਮੀਟਰ ’ਚ ਲਿਟਲ ਰੋਜ਼ਿਜ਼ ਬਲਾਕ ਦੀ ਬੱਚਿਆਂ ਅਨੰਨਿਆ ਇੰਸਾਂ ਨੇ ਪਹਿਲਾ ਤੇ ਜੈਸੁਖ ਨੇ ਦੂਜਾ ਸਾਥਾਨ ਹਾਸਲ ਕੀਤਾ। ਟਰੈਥਲੋਨ ਮੁਕਾਬਲੇ ਦਰਮਿਆਨ ਸ਼ਗੁਨ ਇੰਸਾਂ ਨੇ ਪਹਿਲੇ ਸਥਾਨ ’ਤੇ ਕਬਜ਼ਾ ਕਰਕੇ ਹਰਿਆਣੇ ਦਾ ਨਾਂਅ ਚਮਕਾਇਆ ਤੇ ਆਂਚਲ ਇੰਸਾਂ ਨੇ ਉੱਤਰ ਪ੍ਰਦੇਸ਼ ਵੱਲੋਂ ਖੇਡ ’ਚ ਦੂਜਾ ਸਥਾਨ ਹਾਸਲ ਕੀਤਾ।
ਰੁਮਾਲ ਛੂਹ :
ਰੁਮਾਲ ਛੂਹ ਦੇ ਰੋਚਕ ਮੁਕਾਬਲਿਆਂ ’ਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ। ਫਾਈਨਲ ਮੁਕਾਬਲਿਆਂ ਦਰਮਿਆਨ ਪੰਜਾਬ ਨੇ ਹਰਿਆਣੇ ਦੀ ਟੀਮ ਨੂੰ ਵੱਡੇ ਫਰਕ, 52-10 ਦੇ ਅੰਕੜਿਆਂ ਨਾਲ ਹਰਾ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ ਤੇ ਹਰਿਆਣੇ ਦੀ ਟੀਮ ਦੂਜੇ ਸਥਾਨ ’ਤੇ ਰਹੀ। ਮੁਕਾਬਲੇ ਦੌਰਾਨ ਪੰਜਾਬ ਦੇ ਜ਼ਰਵਾਨੇ ਖਿਡਾਰੀਆਂ ਨੇ ਪਹਿਲੇ ਹਾਫ਼ ਤੋਂ ਪਹਿਲਾਂ ਹੀ ਲਗਭਗ ਤਿੰਨ ਗੁਣਾ ਅੰਕਾਂ ਦਾ ਫ਼ਰਕ ਪਾ ਦਿੱਤਾ।
ਬਾਂਦਰ ਕਿੱਲਾ (Mail):
ਬਾਂਦਰ ਕਿੱਲਾ ਖੇਡ ਦੇ ਮੁਕਾਬਲੇੇ ਵੀ ਬਹੁਤ ਹੀ ਮਨੋਰੰਜਨ ਭਰਿਆ ਰਿਹਾ। ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਮੁਕਾਬਲਿਆਂ ’ਚ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਹਰਿਆਣਾ ’ਚ ਅੱਧੋ-ਅੱਧ ਦੇ ਅੰਕੜੇ 160-87 ਦੇ ਫਰਕ ਨਾਲ ਗੁਲਾਟੀ ਮਾਰੀ। ਬਾਂਦਰ ਕਿੱਲਾ ਖੇਡ ’ਚ ਉੱਤਰ ਪ੍ਰਦੇਸ਼ ਨੇ 160-87 ਨਾਲ ਹਰਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਹਰਿਆਣਾ ਦੂਜੇ ਸਥਾਨ ’ਤੇ ਰਿਹਾ।
Read Also : ‘ਪਿਤਾ ਜੀ’ ਤਾਂ ਬਹੁਤ ਹੀ ਪੂਜਨੀਕ ਸ਼ਬਦ ਹੈ
ਇਸੇ ਤਰ੍ਹਾਂ ਪੁਰਸ਼ਾਂ ਦੇ ਮੁਕਾਬਲੇ, ਮਹਿਲਾਵਾਂ ਨੇ ਵੀ ਬਾਂਦਰ ਕਿੱਲਾ ਖੇਡ ’ਚ ਖੂਬ ਪ੍ਰਦਰਸ਼ਨ ਕੀਤਾ। ਭੈਣਾਂ ਦਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ। ਜਿਸ ’ਚ ਹਿਮਾਚਲ ਪ੍ਰਦੇਸ਼ ਦੇ 46 ਤੇ ਪੰਜਾਬ ਨੇ 72 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ, ਜਦੋਂਕਿ ਹਿਮਾਚਲ ਪ੍ਰਦੇਸ਼ ਦੂਜੇ ਸਥਾਨ ’ਤੇ ਰਿਹਾ।
ਪਿੱਠੂ (Female) ’ਚ :
ਪਿੱਠੂ ਪੇਂਡੂ ਪੁਰਾਤਨ ਖੇਡ ਦਾ ਦਿਲਚਸਪ ਮੁਕਾਬਲਾ ਹਰਿਆਣਾ ਤੇ ਲਿਟਲ ਰੋਜ਼ਿਜ਼ ਦੀਆਂ ਬੱਚੀਆਂ ਵਿਚਕਾਰ ਹੋਇਆ। ਲਿਟਲ ਰੋਜ਼ਿਜ਼ ਦੀਆਂ ਨੰਨ੍ਹੀਆਂ ਬੱਚੀਆਂ ਨੇ ਹਰਿਆਣਾ ਟੀਮ ਦੀਆਂ ਖਿਡਾਰਨਾਂ ਦੀ ਖੂਬ ਦੌੜ ਲਵਾਈ ਤੇ ਲਿਟਲ ਰੋਜ਼ਿਜ਼ ਦੀਆਂ ਬੱਚੀਆਂ ਨੇ 116-56 ਦੇ ਫਰਕ ਨਾਲ ਹਰਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਹਰਿਆਣਾ ਦੂਜੇ ਸਥਾਨ ’ਤੇ ਰਿਹਾ।
ਨੀਲੀ ਘੋੜੀ:
ਇਸ ਰੋਚਕ ਮੁਕਾਬਲੇ ’ਚ ਪੰਜਾਬ ਤੇ ਹਰਿਆਣੇ ਦੀਆਂ ਟੀਮਾਂ ਫਾਈਨਲ ’ਚ ਭਿੜੀਆਂ। ਪੰਜਾਬ ਦੀ ਟੀਮ ਨੇ ਟਾਸ ਜਿੱਤਿਆ। ਬਰਾਬਰ ਦੀ ਟੱਕਰ ਕਾਰਨ ਪਹਿਲੇ ਦੋ ਰਾਊੁਂਡ ਦਰਮਿਆਨ ਮੁਕਾਬਲਾ ਫਸਿਆ ਰਿਹਾ। ਪਰ ਵਧੀਆ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੀ ਟੀਮ ਨੇ 19-17 ਦੇ ਫ਼ਰਕ ਨਾਲ ਪੰਜਾਬ ਨੂੰ ਪਛਾੜ ਦਿੱਤਾ।













