ਸੈਮੀਫਾਈਨਲ ‘ਚ ਫਰੀਦਾਬਾਦ ਨੂੰ 59 ਦੌੜਾਂ ਨਾਲ ਹਰਾਇਆ
ਮੇਜ਼ਬਾਨ ਟੀਮ ਦੇ ਸੁਖਲੀਨ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਅੱਜ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਦ ਕ੍ਰਿਕਟ ਗੁਰੂਕਲ ਫਰੀਦਾਬਾਦ ਦਰਮਿਆਨ ਹੋਇਆ ਜਿਸ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਨੇ ਖਿਡਾਰੀਆਂ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ‘ਤੇ ਇਹ ਮੈਚ 59 ਦੌੜਾਂ ਨਾਲ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਬੱਲੇਬਾਜ਼ ਸੁਖਲੀਨ ਸਿੰਘ ਮੈਨ ਆਫ ਦ ਮੈਚ ਰਹੇ ਜਿਨ੍ਹਾਂ ਨੂੰ ਇਹ ਪੁਰਸਕਾਰ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕ੍ਰਿਕਟ ਦੇ ਚੀਫ ਸਿਲੈਕਟਰ ਅਤੇ ਸ੍ਰੀ ਗੁਰੂ ਹਰੀ ਸਿੰਘ ਕਾਲਜ, ਜੀਵਨਨਗਰ ਦੇ ਪ੍ਰੋਫੈਸਰ ਡਾ. ਵਿਕਾਸ ਮਹਿਤਾ ਨੇ ਦਿੱਤਾ।
ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ, ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅਰਮਾਨ ਸਿੰਘ ਅਤੇ ਜਸਦੇਵ ਸਿੰਘ ਨੇ ਅੰਪਾਇਰ ਦੀ ਭੂਮਿਕਾ ਨਿਭਾਈ ਸੈਮੀਫਾਈਨਲ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਤੈਅ 40 ਓਵਰਾਂ ‘ਚ 9 ਵਿਕਟਾਂ ਗਵਾ ਕੇ 187 ਦੌੜਾਂ ਬਣਾਈਆਂ ਜਿਸ ‘ਚ ਸੁਖਲੀਨ ਸਿੰਘ ਨੇ 50 ਗੇਂਦਾਂ ‘ਚ 4 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾਈਆਂ।
ਦੂਜੇ ਸੈਮੀਫਾਈਨਲ ‘ਚ ਅੱਜ ਭਿੜਨਗੇ ਜੈਪੁਰ ਅਤੇ ਝੱਜਰ
ਜਦੋਂਕਿ ਅਰਸ਼ ਗਰੋਵਰ ਅਤੇ ਸ਼ਹਿਬਾਜ਼ ਨੇ ਲੜੀਵਾਰ 30 ਅਤੇ 29 ਦੌੜਾਂ ਦਾ ਯੋਗਦਾਨ ਦਿੱਤਾ ਫਰੀਦਾਬਾਦ ਵੱਲੋਂ ਪ੍ਰਦੁੱਮਨ ਚੌਧਰੀ ਨੇ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਪਾਰੇਸ਼ ਸਹਿਦੇਵ ਅਤੇ ਆਇਰਨ ਤ੍ਰਿਪਾਠੀ ਨੇ 2-2 ਵਿਕਟਾਂ ਹਾਸਲ ਕੀਤੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੇ ਬੱਲੇਬਾਜ਼ ਮੇਜ਼ਬਾਨ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਕਿਤੇ ਨਹੀਂ ਟਿਕ ਸਕੇ ਅਤੇ ਤੈਅ ਓਵਰਾਂ ਤੋਂ 4 ਗੇਂਦਾਂ ਪਹਿਲਾਂ ਹੀ ਭਾਵ 39.2 ਓਵਰਾਂ ‘ਚ 128 ਦੌੜਾਂ ‘ਤੇ ਢੇਰ ਹੋ ਗਈ ।
ਆਇਰਨ ਤ੍ਰਿਪਾਠੀ ਨੇ ਸਭ ਤੋਂ ਜ਼ਿਆਦਾ 48 ਅਤੇ ਵਿਵੇਕ ਸਰਕਾਰ ਨੇ 36 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਵੱਲੋਂ ਪ੍ਰਸ਼ਾਂਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਸੰਜੀਵ ਨੇ 6.2 ਓਵਰਾਂ ‘ਚ 14 ਦੌੜਾਂ ਦੇ 3 ਵਿਕਟਾਂ ਹਾਸਲ ਕੀਤੀਆਂ ਇਸ ਤਰ੍ਹਾਂ ਸੈਮੀਫਾਈਨਲ ਮੇਜ਼ਬਾਨ ਟੀਮ ਨੇ 59 ਦੌੜਾਂ ਨਾਲ ਜਿੱਤ ਲਿਆ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।