ਪਵਿੱਤਰ ਭੰਡਾਰਾ ਮਨਾਉਣ ਸਲਾਬਤਪੁਰ ਪੁੱਜੀ ਵੱਡੀ ਗਿਣਤੀ ’ਚ ਸਾਧ-ਸੰਗਤ

ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਡੇਰਾ ਸੱਚਾ ਸੌਦਾ ਦੇ ਸੰਸਥਾਪਰਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਭੰਡਾਰਾ ਮਨਾਉਣ ਲਈ ਪੰਜਾਬ ਦੀ ਸਾਧ-ਸੰਗਤ ਅੱਜ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਪਹੁੰਚ ਰਹੀ ਹੈ। ਸਲਾਬਤਪੁਰਾ ਭੰਡਾਰੇ ਪ੍ਰਤੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਤੇ ਸਾਧ-ਸੰਗਤ ਲਗਾਤਾਰ ਆ ਰਹੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਰਸ਼-ਦੀਦਾਰ ਕਰਨ ਲਈ ਸਲਾਬਤਪੁਰਾ ਡੇਰੇ ’ਚ ਸਾਧ-ਸੰਗਤ ਪਹੁੁੰਚੀ ਰਹੀ ਹੈ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੁੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕਰਨਗੇ।

ਦਿਨ ਚੜ੍ਹਦਿਆਂ ਹੀ ਸਾਧ-ਸੰਗਤ ਸਲਾਬਤਪੁਰਾ ਡੇਰੇ ’ਚ ਪੁੱਜਣੀ ਸ਼ੁਰੂ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਹੀ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ। ਹਰ ਪਾਸੇ ਸੰਗਤ ਹੀ ਸੰਗਤ ਨਜਰ ਆ ਰਹੀ ਸੀ ਜਿਵੇਂ ਸੰਗਤ ਦਾ ਹੜ੍ਹ ਹੀ ਆ ਗਿਆ ਹੋਵੇ ਸਲਾਬਤਪੁਰਾ ਦਰਬਾਰ ਨੂੰ ਬਹੁਤ ਹੀ ਰੰਗ- ਬਿਰੰਗਈਆਂ ਲੜੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here