ਪਲੀਤ ਹੋਈ ਆਬੋ-ਹਵਾ ’ਚ ਸੁਧਾਰ, ਹਵਾ ਦੀ ਗੁਣਵੱਤਾ ਦਰਮਿਆਨੇ ਪੱਧਰ ’ਤੇ ਪੁੱਜੀ

ਧੂੰਏਂ ਦੀ ਪਰਤ ਹਟਣ ਕਾਰਨ ਸਾਹ ਦੇ ਰੋਗੀਆਂ ਤੇ ਆਮ ਲੋਕਾਂ ਨੂੰ ਰਾਹਤ (Pollution)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਲੀਤ ਹੋਈ ਪੰਜਾਬ ਦੀ (Pollution) ਆਬੋ-ਹਵਾ ਵਿੱਚ ਵੱਡਾ ਸੁਧਾਰ ਹੋਇਆ ਹੈ, ਜਿਸ ਨਾਲ ਧੂੰਏਂ ਕਾਰਨ ਪੀੜਤ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਕਾਫ਼ੀ ਦਿਨਾਂ ਤੋਂ ਆਸਮਾਨ ’ਤੇ ਚੜ੍ਹੇ ਗਰਦ-ਗੁਬਾਰ ਹਟਣ ਤੋਂ ਬਾਅਦ ਧੁੱਪ ਨਿੱਕਲਣ ਕਾਰਨ ਦਿਨ ਚਮਕਣ ਲੱਗੇ ਹਨ। ਰੈੱਡ ਜੋਨ ਤੋਂ ਪਾਰ ਹੋਇਆ ਪੰਜਾਬ ਦਾ ਏਅਰ ਕੁਆਲਟੀ ਇੰਡੈਂਕਸ ਦਰਮਿਆਨੇ ਪੱਧਰ ’ਤੇ ਪੁੱਜ ਗਿਆ ਹੈ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਸ਼ਹਿਰ ਹੈ, ਜੋ ਕਿ ਏਅਰ ਕੁਆਲਟੀ ਇੰਡੈਕਸ ’ਚ ਖਰਾਬ ਸਥਿਤੀ ’ਚ ਚੱਲ ਰਿਹਾ ਹੈ

ਇਹ ਵੀ ਪੜ੍ਹੋ : ਪੰਜਾਬ ਦੇ ਵਿਗੜਦੇ ਹਾਲਾਤਾਂ ’ਤੇ ਸਰਕਾਰ ਨੂੰ ਘੇਰਿਆ

ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੋਂ ਧੁੱਪ ਨਿੱਕਲਣ ਕਾਰਨ ਦਿਨ ਖਿੜਿਆ-ਖਿੜਿਆ ਦਿਖਾਈ ਦੇਣ ਲੱਗਾ ਹੈ, ਭਾਵੇਂ ਕਿ ਠੰਢੀ ਹਵਾ ਚੱਲਣ ਲੱਗੀ ਹੈ। ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾਉਣ ਦੇ ਅੱਜ 2467 ਮਾਮਲੇ ਦਰਜ਼ ਹੋਏ ਹਨ। ਮੌਸਮ ਸਾਫ਼ ਹੋਣ ਤੋਂ ਬਾਅਦ ਧੂੰਏਂ ਤੋਂ ਪੀੜਤ ਲੋਕਾਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਹੈ ਕਿਉਂਕਿ ਡਾਕਟਰਾਂ ਕੋਲ ਅਜਿਹੇ ਮਰੀਜ਼ਾਂ ਦੀ ਗਿਣਤੀ ਇੱਕਦਮ ਵੱਧ ਗਈ ਸੀ।

ਪੰਜਾਬ ਦੇ ਵੱਖ-ਵੱਖ ਥਾਵਾਂ ਦਾ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਜੋ ਕਿ ਤਿੰਨ ਦਿਨ ਪਹਿਲਾਂ ਰੈੱਡ ਜੋਨ ਨੂੰ ਵੀ ਪਾਰ ਕਰ ਗਿਆ ਸੀ, ਕਾਫ਼ੀ ਹੇਠਾਂ ਆ ਗਿਆ ਹੈ। ਲੁਧਿਆਣਾ ਦਾ ਏਕਿਊਆਈ 165 ’ਤੇ ਆ ਗਿਆ ਹੈ ਜੋ ਕਿ 9 ਨਵੰਬਰ ਨੂੰ 408 ’ਤੇ ਚੱਲ ਰਿਹਾ ਸੀ। ਇਸੇ ਤਰ੍ਹਾਂ ਹੀ ਖੰਨਾ ਦਾ ਏਅਰ ਕੁਆਲਟੀ ਇੰਡੈਕਸ 102 ਰਹਿ ਗਿਆ ਹੈ ਜੋ ਕਿ 9 ਨਵੰਬਰ ਨੂੰ 417 ’ਤੇ ਪੁੱਜ ਗਿਆ ਸੀ।

ਸਿਹਤ ਵਿਭਾਗ ਪਟਿਆਲਾ ਵੱਲੋਂ ਲੋਕਾਂ ਲਈ ਅਡਵਾਇਜਰੀ ਜਾਰੀ

ਅੰਮ੍ਰਿਤਸਰ ਦਾ ਏਅਰ ਕੁਆਲਟੀ ਇੰਡੈਕਸ 188 ਹੈ ਜਦਕਿ ਪਿਛਲੇ ਦਿਨਾਂ ਵਿੱਚ ਇਹ 320 ’ਤੇ ਪੁੱਜ ਗਿਆ ਸੀ। ਇਸੇ ਤਰ੍ਹਾਂ ਹੀ ਪਟਿਆਲਾ, ਰੂਪਨਗਰ, ਬਠਿੰਡਾ, ਜਲੰਧਰ ਅਤੇ ਚੰਡੀਗੜ੍ਹ ਦਾ ਏਅਰ ਕੁਆਲਟੀ ਇੰਡੈਕਸ ਵੀ ਰੈੱਡ ਜੋਨ ਤੋਂ ਘਟ ਕੇ ਦਰਮਿਆਨੇ ਪੱਧਰ ’ਤੇ ਪੁੱਜ ਗਿਆ ਹੈ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਸ਼ਹਿਰ ਹੈ ਜਿਸ ਦਾ ਏਅਰ ਕੁਆਲਟੀ ਇੰਡੈਕਸ ਖਰਾਬ ਸਥਿਤੀ ’ਤੇ ਚੱਲ ਰਿਹਾ ਹੈ ਅਤੇ ਇੱਥੋਂ ਦਾ ਏਅਰ ਕੁਆਲਟੀ ਇਡੈਕਸ 234 ਹੈ। (Pollution)

Pollution in Delhi

ਸਿਹਤ ਵਿਭਾਗ ਪਟਿਆਲਾ ਵੱਲੋਂ ਤਾਂ ਲੋਕਾਂ ਲਈ ਅਡਵਾਇਜਰੀ ਜਾਰੀ ਕਰਦਿਆਂ ਆਪਣੇ ਘਰਾਂ ’ਚ ਰਹਿਣ ਲਈ ਆਖ ਦਿੱਤਾ ਸੀ ਅਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਜੋ ਕਿ ਅਸਥਮਾ ਜਾਂ ਸਾਹ ਦੇ ਰੋਗੀ ਹਨ। ਪਟਿਆਲਾ ਦੇ ਦਿਨੇਸ਼ ਸ਼ਰਮਾ ਅਤੇ ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਧੁੱਪ ਨਿਕਲਣ ਕਰਕੇ ਦਿਨ ਵੱਡਾ-ਵੱਡਾ ਲੱਗ ਰਿਹਾ ਹੈ ਅਤੇ ਸਾਫ਼ ਹਵਾ ਵਿੱਚ ਸਾਹ ਆ ਰਿਹਾ ਹੈ। ਡਾ. ਸੁਮਿਤ ਸਿੰਘ ਦਾ ਕਹਿਣਾ ਹੈ ਕਿ ਧੂੰਏਂ ਦੀ ਪਰਤ ਲਹਿਣ ਕਰਕੇ ਸਾਹ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਰਾਹਤ ਵਾਲੀ ਗੱਲ ਹੈ ਅਤੇ ਉਹ ਅੰਦਰ-ਬਾਹਰ ਜਾ ਸਕਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ