Dera Sacha Sauda ਤੋਂ Live | ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ

ਸਰਸਾ (ਸੱਚ ਕਹੂੰ ਨਿਊਜ਼)। ਅੱਜ ਉਹ ਭਾਗਾਂ ਵਾਲਾ ਦਿਨ ਹੈ ਜਿਸ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰਾ ਸੱਚਾ ਸੌਦਾ (Dera Sacha Sauda) ਦੀ ਗੁਰੂਗੱਦੀ ’ਤੇ ਵਿਰਾਜਮਾਨ ਹੋਏ। ਅੱਜ ਉਸ ਦਿਨ ਨੂੰ 33 ਸਾਲ ਹੋ ਗਏ ਹਨ, ਜਿਸ ਨੂੰ 33ਵੇਂ ਪਵਿੱਤਰ ਮਹਾਂ ਪਰਉਪਕਾਰ ਦਿਵਸ (ਗੁਰੂਗੱਦੀ ਨਸ਼ੀਨੀ ਦਿਵਸ) ਦੇ ਰੂਪ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਤਿਸੰਗ ਦਾ ਸ਼ੁੱਭ ਆਰੰਭ ਠੀਕ 11 ਵਜੇ ਪਵਿੱਤਰ ਇਲਾਹੀ ਨਾਅਰਾ ਲਾ ਕੇ ਕੀਤਾ ਗਿਆ।

ਇਸ ਪਵਿੱਤਰ ਭੰਡਾਰੇ ਦੀਆਂ ਖੁਸ਼ੀਆਂ ਮਨਾਉਣ ਲਈ ਦੇਸ਼ ਤੇ ਵਿਦੇਸ਼ਾਂ ਤੋਂ ਭਾਰੀ ਗਿਣਤੀ ’ਚ ਸਾਧ-ਸੰਗਤ ਦਾ ਭਾਰੀ ਉਤਸ਼ਾਹ ਦੇਖਦੇ ਹੀ ਬਣਦਾ ਹੈ। ਚਾਰੇ ਪਾਸੇ ਖੁਸ਼ੀਆਂ ਦਾ ਆਲਮ ਹੈ, ਨਜ਼ਾਰਾ ਦੇਖਣਯੋਗ ਹੈ। ਸਵੇਰੇ ਦਿਨ ਚੜ੍ਹਦਿਆਂ ਹੀ ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੇ ਨਾਲ ਹੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ। ਸਾਧ-ਸੰਗਤ ਦੀਆਂ ਖੁਸ਼ੀਆਂ ਮਨਾਉਣ ਦਾ ਢੰਗ ਦੇਖਦਿਆਂ ਹੀ ਬਣਦਾ ਹੈ। ਪੰਜਾਬ ਤੋਂ ਨੌਜਵਾਨ, ਬਜ਼ੁਰਗ ਬੋਲੀਆਂ ਤੇ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਹਨ। ਪੂਰੇ ਸਰਸਾ ਜਿ਼ਲ੍ਹੇ ਵਿੱਚ ਖੁ਼ਸੀਆਂ ਦਾ ਆਲਮ ਛਾਇਆ ਹੋਇਆ ਹੈ। (Dera Sacha Sauda)

ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਦਿਆਂ ਆਪਣਾ ਰੂਪ ਬਣਾਇਆ ਸੀ ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤਿਉਹਾਰ ਦੀ ਤਰ੍ਹਾਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ 159 ਕਾਰਜ ਕਰਕੇ ਮਨਾਉਦੀ ਹੈ। ਸਵੇਰ ਤੋਂ ਹੀ ਸਾਧ-ਸੰਗਤ ਦਾ ਭਾਰੀ ਗਿਣਤੀ ਵਿੱਚ ਆਉਣਾ ਜਾਰੀ ਹੈ। (Maha Paropkar Diwas)

ਇਹ ਵੀ ਪੜ੍ਹੋ : 23rd September Special: ਨੂਰ ਦਾ ਨੂਰ ਨਾਲ ਹੋਇਆ ਮਿਲਨ, ਦੇਖੋ ਵੀਡੀਓ…

LEAVE A REPLY

Please enter your comment!
Please enter your name here