ਮੁਰਸ਼ਿਦ ਸਾਈਂ ਜੀ ਦੀ ਮਹਿਕ ਅੱਜ ਵੀ ਇੱਥੇ ਮੌਜ਼ੂਦ ਹੈ
ਪੂਜਨੀਕ ਬੇਪਰਵਾਹ ਮਸਤਾਨਾ ਜੀ ਦੇ ਪਵਿੱਤਰ ਜੀਵੋ-ਉੱਧਾਰ ਕਾਰਜਾਂ ਦੀ ਦੂਰ-ਦੂਰ ਤੱਕ ਚਰਚਾ ਹੋਣ ਲੱਗੀ ਆਪ ਜੀ ਦੀ ਮਹਿਮਾ ਸੁਣ ਕੇ ਦੂਰ-ਦੂਰ ਤੋਂ ਲੋਕ ਆਪ ਜੀ ਦੀ ਹਜ਼ੂਰੀ ‘ਚ ਆਉਣ ਲੱਗੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਆਪ ਜੀ ਨੂੰ ਕਈ ਵਾਰ ਆਪਣੇ ਇਲਾਕੇ ‘ਚ ਪਵਿੱਤਰ ਚਰਨ ਟਿਕਾਉਣ ਦੀ ਅਰਜ਼ ਕੀਤੀ ਉਨ੍ਹਾਂ ਦੇ ਸੱਚੇ ਪ੍ਰੇਮ ਨੂੰ ਵੇਖਦਿਆਂ ਆਪ ਜੀ ਨੇ ਉੱਤਰ ਪ੍ਰਦੇਸ਼ ਦੀ ਯਾਤਰਾ ਕੀਤੀ ਅਤੇ ਉੱਥੋਂ ਦੇ ਲੋਕਾਂ ਨੂੰ ਵੀ ਮਾਲਕ ਦੇ ਸੱਚੇ ਨਾਮ ਦਾ ਗਿਆਨ ਕਰਵਾਇਆ ਸੰਨ 1949 ‘ਚ ਆਪ ਜੀ ਪਸਾਵਾ, ਅਲੀਗੜ੍ਹ (ਯੂਪੀ) ‘ਚ ਜੀਵਾਂ ਦਾ ਉੱਧਾਰ ਕਰਨ ਲਈ ਗਏ
ਉੱਥੋਂ ਦੇ ਇੱਕ ਸਤਿਸੰਗੀ ਦੇ ਅਰਜ਼ ਕਰਨ ‘ਤੇ ਆਪ ਜੀ ਨੇ ਉਸ ਦੇ ਘਰ ਰਾਤੀਂ ਆਰਾਮ ਕੀਤਾ ਆਪ ਜੀ ਨੂੰ ਜਿਸ ਕਮਰੇ ‘ਚ ਠਹਿਰਾਇਆ ਗਿਆ ਸੀ ਉਸ ਬਾਰੇ ਦੱਸਦੇ ਹੋਏ ਉਸ ਨੇ ਕਿਹਾ, ”ਸਾਈਂ ਜੀ, ਇਸ ਕਮਰੇ ‘ਚ ਇੱਕ ਵਾਰ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਵੀ ਆਰਾਮ ਕੀਤਾ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਸਨਮਾਨਪੂਰਵਕ ਇਸ ਕਮਰੇ ਦੀ ਸਾਫ-ਸਫਾਈ ਕਰਕੇ ਇਸ ਨੂੰ ਇੰਜ ਹੀ ਬੰਦ ਰੱਖਦੇ ਹਾਂ” ਬੇਪਰਵਾਹ ਜੀ ਨੇ ਫ਼ਰਮਾਇਆ, ”ਵਰੀ! ਇਸ ਜਗ੍ਹਾ ਮੁਰਸ਼ਿਦ ਸਾਵਣ ਸ਼ਾਹ ਸਾਈਂ ਜੀ ਦੀ ਮਹਿਕ ਅੱਜ ਵੀ ਵੱਸੀ ਹੋਈ ਹੈ” ਉਸ ਪਿੰਡ ਦੀ ਸਾਧ-ਸੰਗਤ ਨੇ ਆਪ ਜੀ ਦੀ ਆਦਰ ਸਹਿਤ ਅਗਵਾਈ ਹਾਥੀਆਂ ਦੁਆਰਾ ਕੀਤੀ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.