ਸਾਡੇ ਨਾਲ ਸ਼ਾਮਲ

Follow us

24.9 C
Chandigarh
Wednesday, February 18, 2026
More
    Home ਰੂਹਾਨੀਅਤ ‘ਪਿਤਾ ਜ...

    ‘ਪਿਤਾ ਜੀ’ ਕਦੋਂ ਕਿਹਾ ਜਾਣ ਲੱਗਾ?

    Mahan Rahmo Karma Diwas

    ‘ਪਿਤਾ ਜੀ’ ਕਦੋਂ ਕਿਹਾ ਜਾਣ ਲੱਗਾ?

    ਸੰਨ 1967 ਦੀ ਗੱਲ ਹੈ ਇਸ ਤੋਂ ਪਹਿਲਾਂ ਸਾਧ-ਸੰਗਤ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਕਹਿ ਕੇ ਬੁਲਾਉਂਦੀ ਸੀ ਉਸ ਸਮੇਂ ਆਸ਼ਰਮ ‘ਚ ਰਹਿਣ ਵਾਲੇ ਸਤਿ ਬ੍ਰਹਮਚਾਰੀ ਸੇਵਾਦਾਰ ਵੀ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਕਹਿ ਕੇ ਸੰਬੋਧਨ ਕਰਦੇ ਸਨ ਇੱਕ ਦਿਨ ਕੁਝ ਸਤਿ ਬ੍ਰਹਮਚਾਰੀ ਸੇਵਾਦਾਰ ਆਪਸ ‘ਚ ਗੱਲਬਾਤ ਕਰਦੇ ਹੋਏ ਕਹਿਣ ਲੱਗੇ ਕਿ ਅੱਜ ਤੋਂ ਅਸੀਂ ਬਾਬਾ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਿਆ ਕਰਾਂਗੇ ਉੱਥੇ ਮੌਜ਼ੂਦ ਹੋਰ ਸਤਿ ਬ੍ਰਹਮਚਾਰੀ ਸੇਵਾਦਾਰਾਂ ਨੇ ਵੀ ਇਸ ਗੱਲ ਨੂੰ ਲੈ ਕੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਤੇ ਬਹੁਤ ਖੁਸ਼ ਹੋਏ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਤੇਰਾਵਾਸ ‘ਚੋਂ ਬਾਹਰ ਪੰਡਾਲ ‘ਚ ਪਧਾਰੇ ਸਤਿ ਬ੍ਰਹਮਚਾਰੀ ਸੇਵਾਦਾਰ ਨੇ ਬੇਨਤੀ ਕੀਤੀ,

    ”ਬਾਬਾ ਜੀ, ਅੱਜ ਤੋਂ ਅਸੀਂ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਾਂਗੇ” ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਉਣ ਲੱਗੇ ਕਿ ਬੇਟਾ, ‘ਪਿਤਾ ਜੀ’ ਸ਼ਬਦ ਤਾਂ ਅਤਿ ਸਤਿਕਾਰ ਵਾਲਾ ਸ਼ਬਦ ਹੈ ਇਸ ਤੋਂ ਬਾਅਦ ਉਸੇ ਦਿਨ ਤੋਂ ਹੀ ਪੂਜਨੀਕ ਪਰਮ ਪਿਤਾ ਜੀ ਨੂੰ ਸੰਤ ਜੀ ਜਾਂ ਬਾਬਾ ਜੀ ਨਾ ਕਹਿ ਕੇ ‘ਪਿਤਾ ਜੀ’ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਇਹ ਇਤਿਹਾਸਕ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਜੁੜ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here