ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਮਲੋਟ ਵਿਚ ਵੰਡੀਆਂ ਸਿਲਾਈ ਮਸ਼ੀਨਾਂ

ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਮਲੋਟ ਵਿਚ ਵੰਡੀਆਂ ਸਿਲਾਈ ਮਸ਼ੀਨਾਂ

ਮਲੋਟ, (ਮਨੋਜ)। ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਤੇ ਫਾਦਰ ਡੇ ਦੇ ਸ਼ੁੱਭ ਮੌਕੇ ’ਤੇ ਬਲਾਕ ਮਲੋਟ ਦੀ ਸਾਧ ਸੰਗਤ ਵਲੋਂ ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ ਨੇ ਦਸਿਆ ਕੇ ਬਲਾਕ ਮਲੋਟ ਦੀ ਸਾਧ ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਆਪਣੀ ਹਰ ਖੁਸ਼ੀ ਮਾਨਵਤਾ ਭਲਾਈ ਕੰਮ ਕਰਕੇ ਮਨਾਉਦੀ ਹੈ।

ਇਸਦੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ਮੌਕੇ ਅਤੇ ਫਾਦਰ ਡੇਅ ਮੌਕੇ 7 ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ 7 ਸਿਲਾਈ ਮਸ਼ੀਨਾਂ ਵੇਦ ਪ੍ਰਕਾਸ਼ ਗੋਇਲ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ ਵੰਡੀਆਂ ਗਈਆਂ ਹਨ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੁਆਰਾ ਮਾਨਵਤਾ ਭਲਾਈ ਦੀ ਦਿੱਤੀ ਪ੍ਰੇਰਨਾ ਅਨੁਸਾਰ ਮਲੋਟ ਵਿਚ ਕਈ ਸਿਲਾਈ ਸੈਂਟਰ ਖੋਲ ਕੇ ਸੈਂਕੜੇ ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਕੇ ਆਤਮ ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, ਜਿੰਮੇਵਾਰ ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਸੰਜੀਵ ਧਮੀਜਾ ਇੰਸਾਂ, ਸੇਵਾਦਾਰ ਰਿੰਕੂ ਬੁਰਜਾਂ ਇੰਸਾਂ, ਸੁਨੀਲ ਇੰਸਾਂ, ਸ਼ੰਕਰ ਇੰਸਾਂ ਅਤੇ ਵਜ਼ੀਰ ਇੰਸਾਂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here