Punjab Weather: ਹਿਸਾਰ (ਸੰਦੀਪ ਸਿੰਹਮਾਰ) ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਭਾਰਤ ਦੇ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਬੁੱਧਵਾਰ ਨੂੰ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਰਿਹਾ, ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈ. ਦਰਜ ਕੀਤਾ ਗਿਆ। ਨਾਰਨੌਲ ਵਿੱਚ ਪਾਰਾ 5.2, ਸੋਨੀਪਤ ਵਿੱਚ 6.1 ਅਤੇ ਸਰਸਾ ਵਿੱਚ 7.2 ਤੱਕ ਡਿੱਗ ਗਿਆ। ਆਉਣ ਵਾਲੇ ਦਿਨਾਂ ’ਚ ਵੀ ਠੰਢ ਦਾ ਪ੍ਰਭਾਵ ਜਾਰੀ ਰਹੇਗਾ।
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਮੌਸਮ ਵਿਗਿਆਨੀਆਂ ਅਨੁਸਾਰ ਪੱਛਮੀ ਗੜਬੜੀ ਦੇ ਇੱਕ ਵਾਰ ਫਿਰ ਸਰਗਰਮ ਹੋਣ ਕਾਰਨ 26 ਦਸੰਬਰ ਤੋਂ ਹਰਿਆਣਾ ਅਤੇ ਪੰਜਾਬ ਵਿੱਚ ਬੂੰਦਾ-ਬਾਂਦੀ ਸ਼ੁਰੂ ਹੋ ਜਾਵੇਗੀ। ਇੰਨਾ ਹੀ ਨਹੀਂ 27 ਦਸੰਬਰ ਨੂੰ ਵੀ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਲਰਟ ਮੁਤਾਬਕ ਇਸ ਦੌਰਾਨ ਉੱਤਰੀ-ਉੱਤਰ-ਪੱਛਮੀ ਹਵਾਵਾਂ ਤੇਜ਼ ਰਫਤਾਰ ਨਾਲ ਚੱਲਣਗੀਆਂ। ਜਿਸ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਵੇਰ ਵੇਲੇ ਧੁੰਦ ਪੈਣ ਦੀ ਵੀ ਸੰਭਾਵਨਾ ਹੈ। Punjab Weather
Read Also : No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ
ਆਈਐੱਮਡੀ ਦੇ ਅਧਿਕਾਰਤ ਬੁਲੇਟਿਨ ਅਨੁਸਾਰ 26 ਦਸੰਬਰ ਦੀ ਰਾਤ ਤੋਂ ਹਵਾਵਾਂ ਵਿੱਚ ਬਦਲਾਅ ਦੇਖਿਆ ਜਾਵੇਗਾ। ਉੱਤਰ-ਪੂਰਬੀ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ 26 ਤੋਂ 28 ਦਸੰਬਰ ਤੱਕ ਸੂਬੇ ’ਚ ਮੌਸਮ ਆਮ ਤੌਰ ’ਤੇ ਬਦਲਿਆ ਰਹੇਗਾ। 29 ਦਸੰਬਰ ਤੋਂ ਮੌਸਮ ਫਿਰ ਖੁਸ਼ਕ ਰਹੇਗਾ। ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਧੁੰਦ ਦਾ ਦੌਰ ਜਾਰੀ ਰਿਹਾ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ’ਤੇ ਅਸਰ ਦੇਖਣ ਨੂੰ ਮਿਲਿਆ।
Punjab Weather
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਨੇ ਦੱਸਿਆ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹੋਈ ਬਾਰਿਸ਼ ਨਾਲ ਕਣਕ, ਸਰ੍ਹੋਂ ਅਤੇ ਛੋਲਿਆਂ ਦੀਆਂ ਫ਼ਸਲਾਂ ਨੂੰ ਲਾਭ ਹੋਵੇਗਾ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਫ਼ਸਲਾਂ ਵਿੱਚ ਕੁਝ ਕੀੜਿਆਂ ਦਾ ਹਮਲਾ ਹੋ ਸਕਦਾ ਹੈ। ਕੀੜਿਆਂ ਦੀ ਰੋਕਥਾਮ ਲਈ ਖੇਤੀਬਾੜੀ ਦਾ ਕੰਮ ਖੇਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਹੀ ਕਰੋ।
ਹਿਮਾਚਲ ’ਚ 223 ਸੜਕਾਂ ਬੰਦ
ਹਿਮਾਚਲ ’ਚ ਬਰਫਬਾਰੀ ਤੋਂ ਬਾਅਦ ਤਿੰਨ ਕੌਮੀ ਰਾਜਮਾਰਗਾਂ ਸਮੇਤ 223 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਵਿੱਚ ਸਭ ਤੋਂ ਵੱਧ 145 ਸੜਕਾਂ ਬੰਦ ਹੋਈਆਂ, ਜਦੋਂ ਕਿ ਕੁੱਲੂ ਵਿੱਚ 25 ਅਤੇ ਮੰਡੀ ਜ਼ਿਲ੍ਹਿਆਂ ਵਿੱਚ 20 ਸੜਕਾਂ ਬੰਦ ਕੀਤੀਆਂ ਗਈਆਂ। ਇਸ ਕਾਰਨ ਉਥੇ ਪੁੱਜੇ ਸੈਲਾਨੀ ਫਸ ਗਏ ਹਨ। ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।