ਹੋਟਲ, ਰੇਸਤਰਾਂ ‘ਚ ਗਾਹਕਾਂ ਦੀ ਮਰਜ਼ੀ ‘ਤੇ ਲੱਗੇਗਾ ਸਰਵਿਸ ਚਾਰਜ਼

ਹੋਟਲ, ਰੇਸਤਰਾਂ ‘ਚ ਗਾਹਕਾਂ ਦੀ ਮਰਜ਼ੀ ‘ਤੇ ਲੱਗੇਗਾ ਸਰਵਿਸ ਚਾਰਜ਼

ਨਵੀਂ ਦਿੱਲੀ | ਹੋਟਲਾਂ ਤੇ ਰੈਸਟੋਰੈਂਟਾਂ ‘ਚ ਖਪਤਕਾਰਾਂ ਤੋਂ ਟੈਕਸ ਤੋਂ ਇਲਾਵਾ ਜੋ ‘ਸਰਵਿਸ ਚਾਰਜ਼’ ਵਸੂਲਿਆ ਜਾਂਦਾ ਹੈ ਉਹ ਇੱਕ ਬਦਲ ਹੈ ਤੇ ਸੂਬਾ ਸਰਕਾਰਾਂ ਇਸ ਸਬੰਧੀ ਖਪਤਕਾਰ ਸੁਰੱਖਿਆ ਕਾਨੂੰਨ ਦੀਆਂ ਤਜਵੀਜ਼ਾਂ ਨਾਲ ਕੰਪਨੀਆਂ, ਹੋਟਲਾਂ ਤੇ ਰੇਸਤਰਾਵਾਂ ਨੂੰ ਜਾਗਰੂਕਤਾ ਲਿਆਉਣ ਲਈ ਕਿਹਾ ਗਿਆ ਹੈ

ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਅੱਜ ਜਾਰੀ ਇਹ ਨੋਟਿਸ ਅਨੁਸਾਰ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਹੋਟਲਾਂ ਤੇ ਰੈਸਟੋਰੈਂਟਾਂ ‘ਚ ਸਰਵਿਸ ਚਾਰਜ਼ ਨੂੰ ਲੈ ਕੇ ਪੋਸਟਰ ਲਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਸਰਵਿਸ ਚਾਰਜ ਸਵੈਇੱਛਕ ਹੈ ਤੇ ਜੇਕਰ ਖਪਤਕਾਰ ਉਸਦੀ ਸੇਵਾ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਇਸ ਫੀਸ ਦਾ ਭੁਗਤਾਨ ਨਹੀਂ ਕਰ ਸਕਦਾ ਵਿਭਾਗ ਨੂੰ ਇਸ ਸਬੰਧੀਪਤਕਾਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਹੋਟਲ ਤੇ ਰੈਸਟੋਰੈਂਟ ਸਰਵਿਸ ਚਾਰਜ ਦੇ ਨਾਂਅ ‘ਤੇ ਬਿੱਲ ਤੇ ਕਰਾਂ ਦੇ ਵਾਧੂ ਪੰਜ ਤੋਂ ਵੀਹ ਫੀਸਦੀ ਰਾਸ਼ੀ ਵਸੂਲ ਰਹੇ ਹਨ

ਜਦੋਂਕਿ ਖਪਤਕਾਰ ਸੁਰੱਖਿਆ ਕਾਨੂੰਨ 1986 ਦੀਆਂ ਤਜਵੀਜ਼ਾਂ ਤਹਿਤ ਇਹ ਗੈਰਕਾਨੂੰਨੀ ਹੈ ਤੇ ਖਪਤਕਾਰ ਚਾਹੇ ਤਾਂ ਖਪਤਕਾਰ ਫੋਰਮ ‘ਚ ਇਸਦੀ ਸ਼ਿਕਾਹਿਤ ਕਰ ਸਕਦਾ ਹੈ ਇਸ ਸਿਲਸਿਲੇ ‘ਚ ਵਿਭਾਗ ਨੇ ਭਾਰਤੀ ਹੋਟਲ ਸੰਘ ਤੋਂ ਸਪੱਸ਼ਟੀਕਰਨ ਮੰਗਿਆ ਸੀ, ਜਿਸ ਦੇ ਉੱਤਰ ‘ਚ ਸੰਘ ਨੇ ਕਿਹਾ ਕਿ ਸਰਵਿਸ ਚਾਰਜ ਪੂਰੀ ਤਰ੍ਹਾਂ ਸਵੈਇੱਛਕ ਹੈ ਤੇ ਖਪਤਕਾਰ ਜੇਕਰ ਖਾਣਪੀਣ ਦੀ ਸੇਵਾ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਹ ਇਸ ਦਾ ਭੁਗਤਾਨ ਨਹੀਂ ਕਰ ਸਕਦੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here