ਪੱਛਮੀ ਬੰਗਾਲ ‘ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ

ਪੱਛਮੀ ਬੰਗਾਲ ‘ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ

ਸ਼ਾਂਤੀਨਿਕੇਤਨੀ | ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ‘ਚ ਦੋ ਨੌਜਵਾਨਾਂ ਦੀ ਹੁਸ਼ਿਆਰੀ ਕਾਰਨ ਅੱਜ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਬੀਰਭੂਮ ਜ਼ਿਲ੍ਹੇ ‘ਚ ਰੇਲਵੇ ਲਾਈਨ ‘ਚ ਤਰੇੜ ਨੂੰ ਦੇਖਣ ਤੋਂ ਬਾਅਦ ਦੋ ਨੌਜਵਾਨਾਂ ਨੇ ਟ੍ਰੇਨ ਨੂੰ ਰੋਕਣ ‘ਤੇ ਮਜ਼ਬੂਰ ਕਰ ਦਿੱਤਾ ਉਨ੍ਹਾਂ ਨੌਜਵਾਨਾਂ ਦੀ ਹੁਸ਼ਿਆਰੀ ਕਾਰਨ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ
ਸੂਤਰਾਂ ਅਨੁਸਾਰ ਵਿਸ਼ਨੂੰ ਤੋਰੀ ਤੇ ਉਸਦਾ ਇੱਕ ਹੋਰ ਸਾਥੀ ਸਵੇਰੇ ਰਫਾਹਾਜ਼ਤ ਲਈ ਰੇਲਵੇ ਲਾਈਨ ਕੋਲ ਆਏ ਉਦੋਂ ਉਨ੍ਹਾਂ ਪ੍ਰਾਂਤਿਕ ਤੇ ਬੋਲਪੁਰ ਸਟੇਸ਼ਨ ਦਰਮਿਆਨ ਰੇਲ ਪਟੜੀ ‘ਤੇ ਦਰਾਰ ਦੇਖੀ ਇਸ ਤੋਂ ਬਾਅਦ ਉਨ੍ਹਾਂ ਪ੍ਰਾਂਤਿਕ ਤੋਂ ਬੋਲਪੁਰ ਜਾਣ ਵਾਲੀ ਸਥਾਨਕ ਟ੍ਰੇਨ ਦੇ ਹਾਰਨ ਦੀ ਅਵਾਜ਼ ਸੁਣੀ ਤੇ ਤੁਰੰਤ ਆਪਣੇ ਘਰੋਂ ਲਾਲ ਰੰਗ ਦਾ ਰੁਮਾਲ ਲੈ ਆਏ ਤੇ ਟ੍ਰੇਨ ਦੇ ਡਰਾਈਵਰ ਦਾ ਧਿਆਨ ਆਕਰਸ਼ਿਤ ਕਰਨ ਲਈ ਪਟੜੀ  ਦੇ ਵਿਚਾਲੇ ਖੜ੍ਹੇ ੍ਹਹੋ ਕੇ ਲਾਲ ਝੰਡੀ ਲਹਿਰਾਉਣ ਲੱਗੇ ਡਰਾਈਵਰ ਦੇ ਟਰੇਨ ਦੇ ਰੋਕਣ ਤੱਕ ਦੋ ਡੱਬੇ ਪਟੜੀ ਤੋਂ ਟੱਪ ਗਏ ਸਨ ਪੂਰਬੀ ਰੇਲਵੇ ਦੇ ਅਧਿਕਾਰੀਆਂ ਨੇ ਦੋਵਾਂ ਨੌਜਵਾਨਾਂ ਨੂੰ ਵਧਾਈ ਦਿੱਤੀ ਤੇ ਰੇਲਵੇ ਲਾਈਨ ਨੂੰ ਠੀਕ ਕਰਕੇ 30 ਮਿੰਟਾਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਦੋਵੇਂ ਨੌਜਵਾਨਾਂ ਨੇ ਦੱਸਿਆ ਕਿ ਇਹ ਸਟੇਸ਼ਨ ਕੋਲ ਰਹਿੰਦੇ ਹਨ ਤੇ ਉਨ੍ਹਾਂ ਦਾ ਭਾਰਤੀ ਰੇਲਵੇ ਪ੍ਰਤੀ ਇਹ ਫਰਜ਼ ਬਣਦਾ ਹੈ

 

ਅਧਿਕਾਰੀਆਂ ਦੀ ਸੁਸਤੀ ‘ਤੇ ਉੱਠਿਆ ਸਵਾਲ

ਕਾਨਪੁਰ ‘ਚ ਵਾਪਰੇ ਭਿਆਨਕ ਹਾਦਸੇ ਦੇ ਬਾਵਜ਼ੂਦ ਰੇਲਵੇ ਅਧਿਕਾਰੀਆਂ ਨੇ ਸਬਕ ਨਹੀਂ ਲਿਆ ਬੀਰਭੂਮ ‘ਚ ਜੇਕਰ ਨੌਜਵਾਨ ਟੁੱਟੀ ਹੋਈ ਪਟੜੀ ਨਾ ਬਾਰੇ ਦੱਸਦੇ ਤਾਂ ਭਿਆਨਕ ਹਾਦਸੇ ਦਾ ਟਲਣਾ ਅਸੰਭਵ ਸੀ, ਆਖਰ ਟੁੱਟੀ ਹੋਈ ਪਟੜੀ ਦਾ ਪਤਾ ਅਧਿਕਾਰੀਆਂ ਨੂੰ ਕਿਉਂ ਨਹੀਂ ਲੱਗਿਆ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸੈਂਕੜੇ ਜਾਨਾਂ ਚਲੀਆਂ ਜਾਂਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ