ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News ਸੇਵਾ ਤੇ ਸਿਮਰਨ...

    ਸੇਵਾ ਤੇ ਸਿਮਰਨ ਸਤਿਸੰਗੀ ਦੇ ਅਨਮੋਲ ਗਹਿਣੇ ਹਨ: ਪੂਜਨੀਕ ਗੁਰੂ ਜੀ

    pita ji

    (ਸੱਚ ਕਹੂੰ ਨਿਊਜ਼) ਸਰਸਾ। Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਕਿ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਦੇ-ਜੀਅ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਦੇਹਾਂਤ ਉਪਰੰਤ ਜਨਮ-ਮਰਨ ਦਾ ਚੱਕਰ ਜੜ੍ਹੋਂ ਖ਼ਤਮ ਹੋ ਜਾਂਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੇਵਾ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ ਜੇਕਰ ਉਹ ਅਸਮਰਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਪਰਿਵਾਰ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ ਇਸ ਲਈ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ ਜੇਕਰ ਉਹ ਅਸਮਰਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ। Saint Dr MSG

    ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਪਰਿਵਾਰ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ ਇਸ ਲਈ ਇਨਸਾਨ ਨੂੰ ਉਨ੍ਹਾਂ ਦੀਆਂ ਬੁਰਾਈਆਂ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀਆਂ ਬੁਰਾਈਆਂ ਨੂੰ ਗਾਉਦੇ ਹੋ ਤਾਂ ਤੁਸੀਂ ਕਿਵੇਂ ਭਲੇ ਮਾਨਸ ਬਣ ਜਾਵੋਗੇ ਤੇ ਜੋ ਮਾਂ-ਬਾਪ ਹਨ ਉਹ ਵੀ ਆਪਣੀ ਸੰਤਾਨ ਦੀਆਂ ਬੁਰਾਈਆਂ ਨੂੰ ਨਾ ਗਾਉਣ, ਕਿਉਕਿ ਉਹ ਵੀ ਤੁਹਾਡਾ ਹੀ ਖੂਨ ਹੈ ਅਜਿਹਾ ਕਰਨ ਨਾਲ ਤੁਸੀਂ ਵੀ ਤਾਂ ਬੁਰੇ ਬਣ ਜਾਵੋਗੇ ,ਕਿਉਕਿ ਉਹ ਵੀ ਤਾਂ ਤੁਹਾਡਾ ਹੀ ਖੂਨ ਹੈ ਇਸ ਲਈ ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here