15 ਦਿਨ ਪਹਿਲਾਂ ਨੌਕਰੀ ’ਤੇ ਰੱਖੇ ਨੌਕਰ ਨੇ 15 ਲੱਖ ’ਤੇ ਕੀਤਾ ਹੱਥ ਸਾਫ਼

Earning

(ਸੱਚ ਕਹੂੰ ਨਿਊਜ਼) ਲੁਧਿਆਣਾ। ਇੱਥੇ ਜਮਾਲਪੁਰਾ ਰੋਡ ’ਤੇ ਇੱਕ ਨੇਪਾਲੀ ਨੌਕਰ ਨੇ ਆਪਣੇ ਸਟੀਲ ਕਾਰੋਬਾਰੀ ਮਾਲਕ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਰਿਵਾਲਵਰ ਸਮੇਤ 2 ਲੱਖ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਉਡਾ ਲਏ। ਪੁਲਿਸ ਨੇ ਸਟੀਲ ਕਾਰੋਬਾਰੀ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਨੌਕਰੀ ਦੀ ਭਾਲ ਆਰੰਭ ਦਿੱਤੀ ਹੈ। (Newly Hired Servant)

ਜਾਣਕਾਰੀ ਦਿੰਦਿਆਂ ਮੱਖਣ ਸਿੰਘ ਨੇ ਦੱਸਿਆ ਕਿ ਉਨਾਂ ਦੇ ਘਰ ਨਰੇਸ ਬਹਾਦਰ ਨਾਂਅ ਦਾ ਨੇਪਾਲੀ ਨੌਕਰ ਕੰਮ ਕਰਦਾ ਸੀ। ਜਿਸ ਨੇ ਪਿੰਡ ਜਾਣ ਸਮੇਂ ਕੁੱਝ ਦਿਨ ਪਹਿਲਾਂ ਆਪਣੀ ਜਗਾ ਪ੍ਰੇਮ ਬਹਾਦਰ ਨੂੰ ਕੰਮ ’ਤੇ ਰਖਵਾ ਦਿੱਤਾ ਜੋ ਉਨਾਂ ਦੇ ਘਰ ਅਲਮਾਰੀ ’ਚ ਪਈਆਂ ਸੋਨੇ ਦੀਆਂ 16 ਮੁੰਦਰੀਆਂ, 3 ਸੈਟ, 8 ਵੰਗਾਂ, ਦੋ ਕੜੇ, 4 ਚੇਨਾਂ, 2 ਸਿੱਕੇ ਅਤੇ ਸਵਾ ਦੋ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਦੇ ਨਾਲ ਹੀ ਉਸਨੇ ਅਲਮਾਰੀ ’ਚ ਹੀ ਪਿਆ 32 ਬੋਰ ਦਾ ਰਿਵਾਲਵਰ ਵੀ ਚੋਰੀ ਕਰ ਲਿਆ। (Newly Hired Servant)

ਇਹ ਵੀ ਪੜ੍ਹੋ : ਮੋਹਾਲੀ ਵਿਖੇ ਕੈਬ ਡਰਾਈਵਰ ਦੇ ਕਤਲ ਦੀ ਗੁੱਥੀ ਸੁਲਝੀ, ਦੋ ਗ੍ਰਿਫ਼ਤਾਰ

ਜਿਸ ਦੀ ਕੀਮਤ 15 ਲੱਖ ਰੁਪਏ ਦੀ ਬਣਦੀ ਹੈ। ਉਨਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਦਾ ਉਨਾਂ ਨੂੰ ਘਰ ਪਹੁੰਚਣ ’ਤੇ ਪਤਾ ਲੱਗਾ ਜਦੋਂ ਨੇਪਾਲੀ ਨੌਕਰ ਘਰੋਂ ਗਾਇਬ ਸੀ। ਜਿਸ ਨੂੰ ਉਨਾਂ ਨੇ ਤਰਕੀਬਨ 15 ਕੁ ਦਿਨ ਪਹਿਲਾਂ ਹੀ ਨੌਕਰੀ ’ਤੇ ਰੱਖਿਆ ਸੀ। ਇਸ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮਾਮਲੇ ਸਬੰਧੀ ਥਾਣਾ ਡਿਵੀਜਨ ਨੰਬਰ 7 ਦੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੱਖਣ ਸਿੰਘ ਦੀ ਸ਼ਿਕਾਇਤ ’ਤੇ ਪ੍ਰੇਮ ਬਹਾਦਰ ਦੇ ਵਿਰੁੱਧ ਮਾਮਲਾ ਰਜਿਸਟਰ ਕਰਕੇ ਭਾਲ ਆਰੰਭ ਦਿੱਤੀ ਹੈ।

LEAVE A REPLY

Please enter your comment!
Please enter your name here