ਇੱਕ ਅੰਕ ਦੇ ਵਾਧੇ ਨਾਲ ਸਮਿੱਥ ਤੋਂ ਅੱਗੇ
ਦੁਬਈ, 12 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਹੀਂ ਦਿਵਾ ਸਕੇ ਪਰ ਉਹ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਅਦ ਜ9ਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਨੰਬਰ ਇੰਕ ਬੱਲੇਬਾਜ਼ ਬਣ ਗਏ ਭਾਰਤ ਨੇ ਇੰਗਲੈਂਡ ਤੋਂ ਪੰਜ ਮੈਚਾਂ ਦੀ ਲੜੀ ਨੂੰ 1-4 ਨਾਲ ਗੁਆਇਆ ਹਾਲਾਂਕਿ ਆਪਣੇ ਪ੍ਰਦਰਸ਼ਨ ਦੀ ਬਦੌਲਤ ਵਿਰਾਟ ਇੰਗਲੈਂਡ ਦੇ ਸੈਮ ਕਰੇਨ ਦੇ ਨਾਲ ਸਾਂਝੇ ਤੌਰ ‘ਤੇ ਮੈਨ ਆਫ ਦ ਸੀਰੀਜ਼ ਚੁਣੇ ਗਏ ਵਿਰਾਟ ਹੁਣ 930 ਰੇਟਿੰਗ ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਬਣੇ ਹੋਏ ਹਨ ਵਿਰਾਟ ਗੇਂਦ ਨਾਲ ਛੇੜਛਾੜ ਕਾਰਨ 12 ਮਹੀਨੇ ਲਈ ਬਰਖ਼ਾਸਤ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਇੱਕ ਅੰਕ ਅੱਗੇ ਹਨ ਜੋ ਹੁਣ ਦੂਸਰੇ ਨੰਬਰ ‘ਤੇ ਪੱਛੜ ਗਿਆ ਹੈ ਭਾਰਤੀ ਕਪਤਾਨ ਲੜੀ ਦੀ ਸ਼ੁਰੂਆਤ ‘ਚ ਸਮਿੱਥ ਤੋਂ 27 ਅੰਕ ਪਿੱਛੇ ਸਨ ਪਰ ਪੰਜਵੇਂ ਅਤੇ ਆਖ਼ਰੀ ਮੈਚ ਦੀ ਸਮਾਪਤੀ ਤੋਂ ਬਾਅਦ ਉਹ ਇੱਕ ਅੰਕ ਦੇ ਵਾਧੇ ਨਾਲ ਸਮਿੱਥ ਨੂੰ ਪਿੱਛੇ ਛੱਡਣ ‘ਚ ਕਾਮਯਾਬ ਰਹੇ ਭਾਰਤ ਓਵਲ ‘ਚ ਆਖ਼ਰੀ ਮੈਚ 118 ਦੌੜਾਂ ਨਾਲ ਹਾਰਿਆ ਸੀ ਵਿਰਾਟ ਹੁਣ 4 ਅਕਤੂਬਰ ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟਾਂ ਦੀ ਘਰੇਲੂ ਲੜੀ ‘ਚ ਆਪਣੇ ਅੱਵਲ ਸਥਾਨ ਦਾ ਬਚਾਅ ਕਰਨਗੇ
ਕੁਕ ਰਿਟਾÎÂਰ ਪਰ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਵਾਲੀਆਂ ਪਾਰੀਆਂ ਨਾਲ ਅੱਵਲ 10 ਬੱਲੇਬਾਜ਼ਾਂ ‘ਚ
ਇੰਗਲੈਂਡ ਦੇ ਓਪਨਰ ਅਲੇਸਟੇਰ ਕੁਕ ਭਾਰਤ ਵਿਰੁੱਧ ਇਸ ਲੜੀ ਦੇ ਨਾਲ ਰਿਟਾÎÂਰ ਹੋ ਗਏ ਪਰ ਪੰਜਵੇਂ ਮੈਚ ‘ਚ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਪ੍ਰਦਰਸ਼ਨ ਵਾਲੀਆਂ ਪਾਰੀਆਂ ਨਾਲ ਉਹ ਅੱਵਲ 10 ਬੱਲੇਬਾਜ਼ਾਂ ‘ਚ ਸ਼ੁਮਾਰ ਹੋ ਗਏ
ਕੁਕ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਆੱਲ ਟਾਈਮ ਸੂਚੀ ‘ਚ ਪੰਜਵੇਂ ਬੱਲੇਬਾਜ਼ ਬਣ ਗਏ ਹਨ ਅਤੇ ਉਹਨਾਂ ਦੇ 709 ਰੇਟਿੰਗ ਅੰਕ ਹਨ 33 ਸਾਲਾ ਬੱਲੇਬਾਜ਼ ਨੇ ਆਖ਼ਰੀ ਵਾਰ ਸਤੰਬਰ 2011 ‘ਚ ਕਰੀਅਰ ਦੀ ਸਰਵਸ੍ਰੇਸ਼ਠ ਦੂਸਰੀ ਰੈਂਕਿੰਗ ਹਾਸਲ ਕੀਤੀ ਸੀ ਇਸ ਸਾਲ ਕੁਕ ਨੂੰ ਆਈਸੀਸੀ ਦੇ ਕ੍ਰਿਕਟਰ ਆਫ਼ ਦ ਯੀਅਰ ਅਵਾਰਡ ਨਾਲ ਨਵਾਜਿਆ ਗਿਆ ਸੀ
ਬੱਲੇਬਾਜ਼ੀ ਂਚ ਪੁਜਾਰਾ ਛੇਵੇਂ ਨੰਬਰ ਂਤੇ ਕਾਇਮ
ਆਈਸੀਸੀ ਦੇ ਚੋਟੀ ਦੇ 10 ਬੱਲੇਬਾਜ਼ਾਂ ‘ਚ ਚੇਤੇਸ਼ਵਰ ਪੁਜਾਰਾ ਹੋਰ ਭਾਰਤੀ ਖਿਡਾਰੀ ਹਨ ਜੋ ਆਪਣੇ ਛੇਵੇਂ ਨੰਬਰ ‘ਤੇ ਬਰਕਰਾਰ ਹਨ ਅਤੇ ਉਹਨਾਂ ਦੇ 722 ਰੇਟਿੰਗ ਅੰਕ ਬਰਕਰਾਰ ਹਨ ਓਪਨਰ ਲੋਕੇਸ਼ ਰਾਹੁਲ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਰੈਂਕਿੰਗ ‘ਚ ਵੱਡਾ ਫਾਇਦਾ ਹੋਇਆ ਹੈ ਆਖ਼ਰੀ ਮੈਚ ‘ਚ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਰਾਹੁਲ 16 ਸਥਾਨ ਦੀ ਛਾਲ ਨਾਲ 19ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਪੰਤ 63 ਸਥਾਨ ਉੱਠ ਕੇ 111ਵੇਂ ਨੰਬਰ ‘ਤੇ ਪਹੁੰਚ ਗਏ ਹਨ ਪੰਤ ਨੇ ਆਪਣੇ ਤੀਸਰੇ ਟੈਸਟ ਮੈਚ ‘ਚ 114 ਦੌੜਾਂ ਦੀ ਪਾਰੀ ਖੇਡੀ ਸੀ ਜੋ ਉਸਦਾ ਪਹਿਲਾ ਟੈਸਟ ਸੈਂਕੜਾ ਸੀ
ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਪੰਜਵੇਂ ਮੈਚ ਦੀ ਪਹਿਲੀ ਪਾਰੀ ‘ਚ ਨਾਬਾਦ 86 ਦੌੜਾਂ ਦੀ ਬਦੌਲਤ 12 ਸਥਾਨ ਦੇ ਫਾਇਦੇ ਨਾਲ ਬੱਲੇਬਾਜ਼ਾਂ ‘ਚ 58ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਉਹ ਆਈਸੀਸੀ ਦੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ‘ਚ ਵੀ ਇੱਕ ਸਥਾਨ ਦੇ ਸੁਧਾਰ ਨਾਲ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ
ਗੇਂਦਬਾਜ਼ਾਂ ਂਚ ਐਂਡਰਸਨ ਅੱਵਲ
ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲੜੀ ਤੋਂ ਬਾਅਦ ਦੁਨੀਆਂ ਦੇ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ ਉਹ ਭਾਰਤ ਵਿਰੁੱਧ ਲੜੀ ਦੀ ਸ਼ੁਰੂਆਤ ‘ਚ ਤੀਸਰੇ ਨੰਬਰ ‘ਤੇ ਸਨ ਲਾਰਡਜ਼ ਟੈਸਟ ਤੋਂ ਬਾਅਦ ਐਂਡਰਸਨ ਕਰੀਅਰ ਦੀ ਸਰਵਸ੍ਰੇਸ਼ਠ 903 ਰੇਟਿੰਗ ‘ਤੇ ਪਹੁੰਚ ਗਏ ਸਨ ਹਾਲਾਂਕਿ ਲੜੀ ਸਮਾਪਤੀ ਤੋਂ ਬਾਅਦ ਉਹ ਹੁਣ 899 ਰੇਟਿੰਗ ਅੰਕਾਂ ‘ਤੇ ਹਨ ਦੁਨੀਆਂ ਦੇ ਅੱਵਲ 10 ਗੇਂਦਬਾਜ਼ਾਂ ਦੀ ਸੂਚੀ ‘ਚ ਭਾਰਤ ਦੇ ਖੱਬੂ ਸਪਿੱਨਰ ਰਵਿੰਦਰ ਜਡੇਜਾ ਇੱਕ ਸਥਾਨ ਦੀ ਗਿਰਾਵਟ ਬਾਅਦ ਚੌਥੇ ਨੰਬਰ ‘ਤੇ ਖ਼ਿਸਕ ਗਏ ਹਨ ਉਹਨਾਂ ਦੇ 814 ਰੇਟਿੰਗ ਅੰਕ ਹਨ ਜਦੋਂਕਿ ਟੈਸਟ ਲੜੀ ਤੋਂ ਪਹਿਲਾਂ ਉਹ 866 ਅੰਕਾਂ ਨਾਲ ਤੀਸਰੇ ਸਥਾਨ ‘ਤੇ ਸਨ ਸੂਚੀ ‘ਚ ਦੂਸਰੇ ਗੇਂਦਬਾਜ਼ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਹਨ ਜੋ 769 ਅੰਕਾਂ ਨਾਲ 8ਵੇਂ ਸਥਾਨ ‘ਤੇ ਹਨ ਅਸ਼ਵਿਨ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ ਹੋਰ ਭਾਰਤੀ ਗੇਂਦਬਜ਼ਾਂ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਤ ਸਥਾਨ ਦੀ ਗਿਰਾਵਟ ਤੋਂ ਬਾਅਦ 17ਵੇਂ ਤੋਂ 24ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਇਸ਼ਾਂਤ ਸ਼ਰਮਾ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਜੋ 25ਵੇਂ ਨੰਬਰ ‘ਤੇ ਆ ਗਏ ਹਨ ਉਹਨਾਂ ਨੇ ਹੋਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨਾਲ ਜਗ੍ਹਾ ਬਦਲੀ ਹੈ ਜੋ ਇੱਕ ਸਥਾਨ ਹੇਠਾਂ 26ਵੇਂ ਨੰਬਰ ‘ਤੇ ਖ਼ਿਸਕ ਗਏ ਹਨ
ਇਸ ਦੌਰਾਨ ਇੰਗਲੈਂਡ ਦੀ ਟੀਮ ਆਈਸੀਸੀ ਟੈਸਟ ਟੀਮ ਰੈਕਿੰਗ ‘ਚ ਚੌਥੇ ਨੰਬਰ ‘ਤੇ ਆ ਗਈ ਹੈ ਇੰਗਲਿਸ਼ ਟੀਮ ਨੇ ਲੜੀ ਦੀ ਸ਼ੁਰੂਆਤ ਪੰਜਵੇਂ ਸਥਾਨ ਅਤੇ 97 ਅੰਕਾਂ ਨਾਲ ਕੀਤੀ ਸੀ ਪਰ ਦੁਨੀਆਂ ਦੀ ਨੰਬਰ 1 ਟੀਮ ਭਾਰਤ ਵਿਰੁੱਧ ਜਿੱਤ ਨਾਲ ਉਸਨੂੰ ਅੱਠ ਅੰਕਾਂ ਦਾ ਫਾਇਦਾ ਪਹੁੰਚਿਆ ਹੈ ਅਤੇ ਉਹ 105 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਉਹ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ ਤੋਂ ਇੱਕ ਇੱਕ ਅੰਕ ਪਿੱਛੇ ਹੈ ਜਿੰਨਾਂ ਦੇ ਬਰਾਬਰ 106 ਅੰਕ ਹਨ ਜਦੋਂਕਿ ਭਾਰਤੀ ਟੀਮ 1-4 ਨਾਲ ਲੜੀ ਗੁਆਉਣ ਤੋਂ ਬਾਅਦ ਵੀ ਟੈਸਟ ‘ਚ ਨੰਬਰ ਇੱਕ ਬਣੀ ਹੋਈ ਹੈ ਪਰ ਲੜੀ ਹਾਰਨ ਨਾਲ ਉਸਨੂੰ 10 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਉਸਦੇ ਹੁਣ 115 ਅੰਕ ਹਨ
ਟੀਮ ਰੇਟਿੰਗ
1. ਭਾਰਤ 115
ਦੱਖਣੀ ਅਫ਼ਰੀਕਾ 106
ਆਸਟਰੇਲੀਆ 106
ਇੰਗਲੈਂਡ 105
ਨਿਊਜ਼ੀਲੈਂਡ 102
ਸ਼੍ਰੀਲੰਕਾ 97
ਪਾਕਿਸਤਾਨ 88
ਵੈਸਟਇੰਡੀਜ਼ 77
ਬੰਗਲਾਦੇਸ਼ 67
ਖਿਡਾਰੀ ਅੰਕ
ਵਿਰਾਟ ਕੋਹਲੀ 930
ਸਟੀਵ ਸਮਿੱਥ 929
ਕੇਨ ਵਿਲਿਅਮਸਨ 847
ਜੋ ਰੂਟ 835
ਡੇਵਿਡ ਵਾਰਨਰ 820
ਚੇਤੇਸ਼ਵਰ ਪੁਜਾਰਾ 772
ਦਿਮੁਥ ਕਰੁਣਾਰਤਨੇ 754
ਦਿਨੇਸ਼ ਚਾਂਡੀਮਲ 733
ਡੀਨ ਐਲਗਰ 724
ਅਲਿਸਟਰ ਕੁਕ 709
ਗੇਂਦਬਾਜ਼ ਅੰਕ
ਜੇਮਸ ਐਂਡਰਸਨ 899
ਕੇਗਿਸੋ ਰਬਾਦਾ 882
ਵੇਰਨ ਫਿਲੇਂਡਰ 826
ਰਵਿੰਦਰ ਜਡੇਜਾ 814
ਪੈਟ ਕਮਿੰਸ 800
ਟਰੇਂਟ ਬੋਲਟ 795
ਰੰਗਨਾ ਹੇਰਾਥ 791
ਅਸ਼ਵਿਨ 769
ਨੀਲ ਵੇਗਨਰ 765
ਜੋਸ਼ ਹੇਜ਼ਲਵੁਡ 759
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ