ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home ਦੇਸ਼ ਵਿੱਛੜੇ ਡੇਰਾ ਸ਼...

    ਵਿੱਛੜੇ ਡੇਰਾ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿੱਤੀ

    Separated, Dera Devotees, Tribute, Given

    ਮਾਨਵਤਾ ਭਲਾਈ ਕਾਰਜ ਕਰਕੇ ਕੀਤਾ ਯਾਦ | Dera Sacha Sauda

    ਸਰਸਾ, (ਸੱਚ ਕਹੂੰ ਨਿਊਜ਼)।

    Separated, Dera Devotees, Tribute, Given ਪਿਛਲੇ ਸਾਲ ਪੰਚਕੂਲਾ ਅਤੇ ਸਰਸਾ ਹਿੰਸਾ ਦੌਰਾਨ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਬੇਗੁਨਾਹ ਸ਼ਰਧਾਲੂਆਂ ਨੂੰ ਅੱਜ ਵੱਖ-ਵੱਖ ਸਥਾਨਾਂ ‘ਤੇ ਨਾਮ ਚਰਚਾ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ‘ਚ ਹੋਈ ਨਾਮ ਚਰਚਾ ‘ਚ ਆਲੇ-ਦੁਆਲੇ ਤੋਂ ਵੱਡੀ ਗਿਣਤੀ ‘ਚ ਪਹੁੰਚੀ। ਸਾਧ-ਸੰਗਤ ਨੇ ਪੰਚਕੂਲਾ ਅਤੇ ਸਰਸਾ ਹਿੰਸਾ ਦੌਰਾਨ ਮਾਰੇ ਗਏ ਡੇਰਾ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਨਾਮ ਚਰਚਾ ‘ਚ ਕਵੀਰਾਜਾਂ ਨੇ ਸ਼ਬਦਾਂ ਰਾਹੀਂ ਨਾਮ-ਨਾਮ ਦੀ ਮਹਿਮਾ ਦਾ ਗੁਣਗਾਣ ਕੀਤਾ। (Dera Sacha Sauda)

    ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਰਡਿੰਗ ਸਤਿਸੰਗ ਦਾ ਸਰਵਣ ਕੀਤਾ। ਇਸ ਤੋਂ ਇਲਾਵਾ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਹੋਰ ਸੂਬਿਆਂ ਦੇ ਸਾਰੇ ਬਲਾਕਾਂ ‘ਚ ਵੀ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਮਰਹੂਮ ਆਤਮਾਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਮਪਿਤਾ ਪਰਮਾਤਮਾ ਤੋਂ ਮੌਨ ਪ੍ਰਾਰਥਨਾ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਪਰਉਪਕਾਰ ਦਾ ਕਾਰਜ ਜਾਰੀ ਰੱਖਦੇ ਹੋਏ ਗਰੀਬ ਜ਼ਰੂਰਤਮੰਦਾਂ ਨੂੰ ਰਾਸ਼ਨ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਸਮੱਗਰੀ ਵੀ ਵੰਡੀ। ਇਸ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਲਾਏ ਖੂਨਦਾਨ ਕੈਂਪ ‘ਚ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਵੀ ਸ਼ਰਧਾਂਜਲੀ ਭੇਂਅ ਕੀਤੀ। (Dera Sacha Sauda)

    LEAVE A REPLY

    Please enter your comment!
    Please enter your name here