ਇਮਾਨਦਰੀ ਨੂੰ ਸਜ਼ਾ

Sentence, Honesty, Editorial

1990 ਦੇ ਦਹਾਕੇ ‘ਚ ਹਰਿਆਣਾ ਦੇ ਸਰਕਾਰੀ ਕਾਲਜ ਦੇ ਇੱਕ ਪ੍ਰਿੰਸੀਪਲ ਦਾ ਤਬਾਦਲਾ ਹੁੰਦਾ ਹੁੰਦਾ ਸੂਬੇ ਦੇ ਦੂਜੇ ਸਿਰੇ ‘ਤੇ ਸਰਸਾ ਹੋ ਗਿਆ ਏਥੇ ਵੀ ਜਦੋਂ ਸਿਆਸੀ ਲੋਕ ਉਸ ਨੂੰ ਤਬਾਦਲੇ ਦੀ ਧਮਕੀ ਦੇਣ ਲੱਗੇ ਤਾਂ ਪ੍ਰਿੰਸੀਪਲ ਨੇ ਹੱਸ ਕੇ ਕਿਹਾ ਕਿ, ”ਹੁਣ ਤਾਂ ਬਦਲੀ ਵਰਦਾਨ ਹੋਵੇਗੀ, ਕਿਉਂਕਿ ਅੱਗੇ ਹਰਿਆਣਾ ਮੁੱਕ ਗਿਆ ਹੈ ਤੇ ਮੈਂ ਆਪਣੀ ਪਸੰਦ ਦੀ ਥਾਂ ‘ਤੇ ਹੀ ਜਾਵਾਂਗਾ” ਇਹ ਇੱਕ ਮਿਸਾਲ ਹੈ

ਇਮਾਨਦਾਰੀ ਨੂੰ ਸਜ਼ਾ ਦੀ ਤਾਜ਼ਾ ਘਟਨਾ ਇੱਕ ਹੋਰ ਵਾਪਰ ਗਈ ਹੈ ਕਿ ਕਰਨਾਟਕ ਦੀ ਜੇਲ੍ਹ ‘ਚ  ਬੰਦ ਤੇ ਸਿਆਸੀ ਪਹੁੰਚ ਰੱਖਣ ਵਾਲੀ ਸ਼ਸ਼ੀਕਲਾ ਦਾ ਰਿਸ਼ਵਤ ਦੇਣ ਦਾ ਭਾਂਡਾ ਭੰਨਣ ਵਾਲੀ ਡੀਆਈਜੀ ਰੂਪਾ ਨੂੰ ਤਬਦੀਲ ਕਰ ਦਿੱਤਾ ਗਿਆ ਅਜਿਹੇ ਇਮਾਨਦਾਰ ਅਫ਼ਸਰ ਭਾਵੇਂ ਵਿਰਲੇ ਹੀ ਹਨ ਪਰ ਉਹ ਇਮਾਨਦਾਰੀ ਨਾਲ ਕੰਮ ਕਰਨ ਤੋਂ ਪਿਛਾਂਹ ਨਹੀਂ ਹਟਦੇ ਹਾਕਮਾਂ ਨੂੰ ਨਰਾਜ਼ ਕਰਨ ਦੀ ਸਜ਼ਾ ਰੂਪਾ ਨੂੰ ਮਿਲ ਗਈ

ਸਿਆਸਤਦਾਨਾਂ ਕੋਲ ਇੱਕ ਹੀ ਹਥਿਆਰ ਹੈ ਸਜ਼ਾ ਦੇਣ ਦਾ, ਉਹ ਹੈ ਤਬਾਦਲਾ ਦੇਸ਼ ਅੰਦਰ ਇਮਾਨਦਾਰ ਅਫ਼ਸਰ ਵੀ ਹਨ ਪਰ ਬਹੁਤੇ ਸਿਆਸੀ ਦਾਬੇ ਦੇ ਡਰੋਂ ਸਾਹ ਨਹੀਂ ਕੱਢਦੇ ਅਜਿਹੇ ਅਫ਼ਸਰ ਸਿਆਸੀ ਆਗੂ ਜੋ ਪੁੱਠਾ-ਸਿੱਧਾ ਫਰਮਾਨ ਦੇਣ ਉਸੇ ‘ਤੇ ਫੁੱਲ ਚੜ੍ਹਾਉਂਦੇ ਰਹਿੰਦੇ ਹਨ ਜਿਸ ਕਾਰਨ ਆਮ ਜਨਤਾ ਨਾਲ ਨਿਆਂ ਨਹੀਂ ਹੋ ਸਕਦਾ

ਇਮਾਨਦਾਰੀ ਦੀ ਅਜੇ ਸਮਾਜ ਤੇ ਸਿਆਸੀ ਢਾਂਚੇ ‘ਚ ਕਦਰ ਨਹੀਂ ਹੈ ਹਾਂ ‘ਚ ਹਾਂ ਮਿਲਾਉਣ ਵਾਲੇ ਨੂੰ ਤਰੱਕੀ ਮਿਲ ਜਾਂਦੀ ਹੈ ਇਮਾਨਦਾਰਾਂ ਨੂੰ ਇਨਾਮ ਦੇਣ ਦਾ ਅਜੇ ਕੋਈ ਸਿਸਟਮ ਨਹੀਂ ਬਣ ਸਕਿਆ ਅਜੇ ਤਾਂ ਪਹੁੰਚ ਵਾਲੇ ਸਿਆਸੀ ਆਗੂ ਅਫ਼ਸਰਾਂ ਨੂੰ ਥੱਪੜ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਦੇਸ਼ ਅੰਦਰ ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਦਾ ਖਾਤਮਾ ਉਦੋਂ ਹੀ ਹੋਵੇਗਾ

ਜਦੋਂ ਅਫ਼ਸਰ ਅਜ਼ਾਦ ਹੋ ਕੇ ਇਮਾਨਦਾਰੀ ਨਾਲ ਕੰਮ ਕਰ ਸਕਣਗੇ ਸੱਤਾਧਾਰੀ ਸਾਂਸਦਾਂ/ਵਿਧਾਇਕ ਜਨਤਕ ਤੌਰ ‘ਤੇ ਇਹ ਗੱਲ ਦੱਸਣ ਲਈ ਤਿਆਰ ਨਹੀਂ ਕਿ ਉਸ ਨੇ ਕਿਸੇ ਕੰਮ ਲਈ ਅਫ਼ਸਰ ਨੂੰ ਕਿਹਾ ਸੀ ਜਿਹੜਾ ਉਸ ਨੇ ਨਹੀਂ ਕੀਤਾ ਮੰਤਰੀਆਂ/ਵਿਧਾਇਕਾਂ ਵੱਲੋਂ ਅਫ਼ਸਰਾਂ ਨਾਲ ਕੀਤੇ ਮਾੜੇ ਸਲੂਕ ਦੀਆਂ ਵਾਇਰਲ ਹੋਈਆਂ ਵੀਡੀਓ ਨੇ ਸਿਆਸਤਦਾਨਾਂ ਨੂੰ ਸ਼ਰਮਿੰਦਾ ਵੀ ਕੀਤਾ ਭਾਵੇਂ ਸਾਰੇ ਸਿਆਸੀ ਆਗੂ ਇੱਕੋ ਜਿਹੇ ਨਹੀਂ ਪਰ ਹਾਲਾਤ ਅਜਿਹੇ ਨਹੀਂ ਬਣ ਸਕੇ ਕਿ ਕੋਈ ਅਫ਼ਸਰ ਡੰਕੇ ਦੀ ਚੋਟ ‘ਤੇ ਨਿਰਪੱਖ ਤੇ ਅਜ਼ਾਦ ਹੋ ਕੇ ਡਿਊਟੀ ਕਰ ਸਕੇ

ਕਈ ਖ਼ਤਰੇ ਵਾਲੇ ਖੇਤਰਾਂ ‘ਚ ਤਾਂ ਦਲੇਰ ਅਫ਼ਸਰਾਂ ਨੂੰ ਆਪਣੀ ਜਾਨ ਤੱਕ ਵੀ ਗੁਆਉਣੀ ਪਈ ਹੈ ਅਫ਼ਸਰ ਸ਼ਾਸਨ ਪ੍ਰਸ਼ਾਸਨ ਦੀ ਰੀੜ੍ਹ ਹਨ ਦੇਸ਼ ਤਾਂ ਹੀ ਅੱਗੇ ਵਧੇਗਾ ਜੇਕਰ ਅਫ਼ਸਰ ਇਸ ਜਜ਼ਬੇ ਨਾਲ ਕੰਮ ਕਰੇਗਾ ਕਿ ਉਸ ਨੇ ਸਹੀ ਡਿਊਟੀ ਕਰਕੇ ਦੇਸ਼ ਦੀ ਸੇਵਾ ਕਰਨੀ ਹੈ ਪਿਛਲੇ ਸਮੇਂ ‘ਚ ਦਰਜ਼ਨਾਂ ਆਈਏਐਸ ਅਫ਼ਸ਼ਰਾਂ ਨੇ ਸਿਰਫ਼ ਇਸੇ ਕਰਕੇ ਸੇਵਾ ਮੁਕਤੀ ਲੈਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਸਿਆਸੀ ਦਬਾਅ ਤੋਂ ਪਰੇਸ਼ਾਨ ਹਨ

ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰ ਇਮਾਨਦਾਰ ਅਫ਼ਸਰਾਂ ਦਾ ਹੌਸਲਾ ਵਧਾਏਗਾ ਤੇ ਉਹਨਾਂ ਦੀ ਤਰੱਕੀ ਦਾ ਇੰਤਜ਼ਾਮ ਕਰੇਗੀ ਤਾਂ ਕਿ ਰੂਪਾ ਵਰਗੇ ਹੋਰ ਅਫ਼ਸਰ ਵੀ ਹਿੰਮਤ ਨਾਲ ਕੰਮ ਕਰਨ ਇਮਾਨਦਾਰੀ ਹੀ ਦੇਸ਼ ਦੀ ਤਰੱਕੀ ਦੀ ਪਹਿਲੀ ਸ਼ਰਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।