Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ

Singer, Model, Bidisha Bezbaruah, Commits, Suicide

ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ

ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬਿਦਿਸ਼ਾ ਪ੍ਰਸਿੱਧ ਟੀਵੀ ਪਸਨੇਲਿਟੀ ਸੀ ਅਤੇ ਕਈ ਸਟੇਜ਼ ਸ਼ੋਅ ਵੀ ਹੋਸਟ ਕਰ ਚੁੱਕੀ ਸੀ।

ਜਾਣਕਾਰੀ ਮੁਤਾਬਕ, ਬਿਦਿਸ਼ਾ ਬੇਜਬਰੂਆ ਦੇ ਪਿਤਾ ਨੇ ਥਾਣੇ ਵਿੱਚ ਦੱਸਿਆ ਸੀ ਕਿ ਨਿਤੀਸ਼ ਝਾ ਉਸ ਦੀ ਬੇਟੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ। ਉਸ ਕਾਰਨ ਹੀ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਪਤੀ ਖਿਲਾਫ਼ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਿਦਿਸ਼ਾ ਅਤੇ ਨਿਸ਼ੀਤ 17 ਤਾਰੀਖ਼ ਨੂੰ ਹੀ ਗੁਰੂਗ੍ਰਾਮ ਆਏ ਸਨ।

ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਦੇ ਬੀ ਬਲਾਕ ਦੇ ਇੱਕ ਫਲੈਟ ਵਿੱਚ ਦੋਵੇਂ ਰਹਿ ਰਹੇ ਸਨ। ਨਿਸ਼ਿਤ ਕਿਸੇ ਨਿੱਜੀ ਕੰਪਨੀ ਵਿੱਚ ਬਤੌਰ ਸੇਲਜਮੈਨ ਮੈਨੇਜਰ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ। ਮਸਲਨ, ਗੁਰੂਗ੍ਰਾਮ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ 2 ਦਿਨ ਪਹਿਲਾਂ ਗੁਰੂਗ੍ਰਾਮ ਸ਼ਿਫ਼ਟ ਹੋਏ ਜੋੜੇ ਵਿੱਚ ਕੀ ਵਿਵਾਦ ਸੀ ਕਿ ਬਿਦਿਸ਼ਾ ਨੇ ਖੁਦਕੁਸ਼ੀ ਕਰ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।