ਸੇਂਸੇਕਸ 750 ਅੰਕ ਉਛਲਿਆ
38910.05 ਅੰਕ ‘ਤੇ ਖੁੱਲ੍ਹ 39083.17 ਅੰਕ ‘ਤੇ ਪਹੁੰਚਿਆ
ਮੁੰਬਈ, ਏਜੰਸੀ। ਪਿਛਲੇ ਹਫਤੇ ਦੀ ਜਬਰਦਸਤ ਗਿਰਾਵਟ ਤੋਂ ਉਬਰਦਾ ਹੋਇਆ ਬੀਐਸਈ ਦਾ ਸੇਂਸੇਕਸ ਅੱਜ ਦੀ ਸ਼ੁਰੂਆਤੀ ਕਾਰੋਬਾਰ ‘ਚ 750 ਅੰਕ ਉਛਲ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਰੀਬ ਸਵਾ ਦੋ ਸੌ ਅੰਕ ਚੜ ਗਿਆ। ਬਾਜ਼ਾਰ ‘ਚ ਚੌਤਰਫਾ ਲਿਵਾਲੀ ਦੇਖੀ ਗਈ। ਸੇਂਸੇਕਸ ਪਿਛਲੇ ਕਾਰੋਬਾਰੀ ਦਿਵਸ ਦੇ ਮੁਕਾਬਲੇ ‘ਚ 612.76 ਅੰਕ ਦੀ ਬੜਤ ਦੇ ਨਾਲ 38910.05 ਅੰਕ ‘ਤੇ ਖੁੱਲਿਆ ਅਤੇ ਕੁਝ ਹੀ ਦੇਰ ‘ਚ 39 ਹਜ਼ਾਰ ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ ਸਾਢੇ ਸੱਤ ਸੌ ਅੰਕ ਤੋਂ ਜ਼ਿਆਦਾ ਚੜ ਕੇ 39083.17 ਅੰਕ ‘ਤੇ ਪਹੁੰਚ ਗਿਆ। ਖਬਰ ਲਿਖੇ ਜਾਂਦੇ ਸਮੇਂ ਇਹ 38918.90 ਅੰਕ ‘ਤੇ ਸੀ। ਆਈਸੀਆਈਸੀਆਈ ਬੈਂਕ, ਐਚਸੀਐਲ ਟੈਕਨਾਲੋਜੀ, ਓਐਨਜੀਸੀ, ਇੰਫੋਸਿਸ, ਟੀਸੀਐਸ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਨਿਫਟੀ ਵੀ 185.60 ਅੰਕ ਚੜ ਕੇ 11387.35 ਅੰਕ ‘ਤੇ ਖੁੱਲ੍ਹਿਆ ਅਤੇ 11433 ਅੰਕ ‘ਤੇ ਪਹੁੰਚ ਗਿਆ। ਖਬਰ ਲਿਖੇ ਜਾਂਦੇ ਸਮੇਂ ਇਹ 159.60 ਅੰਕ ਦੀ ਬੜਤ ਨਾਲ 11361.35 ਅੰਕ ‘ਤੇ ਸੀ। Sensex













