ਜਿਸ ਰਾਹ ‘ਤੇ ਤੁਰੀ ਮੋਦੀ ਸਰਕਾਰ, ਇਸ ਦੇ ਸਿੱਟੇ ਦੇਸ਼ ਵਾਸੀਆਂ ਲਈ ਚੰਗੇ ਨਹੀਂ ਹੋਣੇ : ਕਿਸਾਨ ਆਗੂ

ਹਿੰਸਕ ਅਨਸਰਾਂ ਨੂੰ ਸਹਿ ਦੇਣ ਵਾਲੇਆ ਖਿਲਾਫ ਹੋਣੀ ਚਾਹਿਦੀ ਹੈ ਕਾਰਵਾਈ

ਮਾਨਸਾ , (ਜਗਵਿੰਦਰ ਸਿੱਧੂ)। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸਹੀਨ ਬਾਗ ਦਿੱਲੀ ਵਿੱਚ ਚੱਲ ਰਹੇ ਸਾਂਤਮਈ ਅੰਦੋਲਨ ਨੂੰ ਕੁਚਲਣ ਅਤੇ ਦਿੱਲੀ ਵਿੱਚ ਕਰਵਾਏ ਗਏ ਕਤਲੇਆਮ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਵਿੱਚ ਕੀਤਾ ਸਾਂਤੀ ਮਾਰਚ ਜਿਲਾ ਕਚਿਹਰੀ ਵਿੱਚ ਇੱਕਠੇ ਹੋਣ ਉਪਰੰਤ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਬੱਸ ਅੱਡਾ ਚੌਂਕ ਤੱਕ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਜਿਸ ਵਿੱਚ ਮੋਦੀ ਸਰਕਾਰ ਖਿਲਾਫ ਨਾਹਰੇ ਗੂੰਜੇ ਉਥੇ ਹਰ ਤਬਕੇ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਵੀ ਕੀਤੀ ਗਈ

ਮਾਰਚ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਜਨਰਲ ਸਕੱਰਤ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਜਿਸ ਰਾਹ ਉਤੇ ਮੋਦੀ ਸਰਕਾਰ ਤੁਰ ਰਹੀ ਹੈ ਇਸ ਦੇ ਸਿੱਟੇ ਦੇਸ਼ ਵਾਸੀਆਂ ਲਈ ਚੰਗੇ ਨਹੀਂ ਹੋਣੇ ਇਸ ਲਈ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਖਿਲਾਫ ਅਵਾਜ ਉਠਾਉਂਣੀ ਚਾਹੀਦੀ ਹੈ ਉਹਨਾਂ ਮੰਗ ਕੀਤੀ ਕਿ ਸਹੀਨ ਬਾਗ ਵਿਖੇ ਚੱਲ ਰਹੇ ਸਾਂਤਮਈ ਔਰਤਾਂ ਦੇ ਧਰਨੇ ਉਤੇ ਫਿਰਕੂ ਹਮਲੇ ਰੋਕੇ ਜਾਣ ਸ਼ਰੇਆਮ ਹਿੰਸਾ ਭੜਕਾਉਂਣ ਦੇ ਦੋਸ਼ੀਆਂ ਖਿਲਾਫ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ

ਹਿੰਸਕ ਅਨਸਰਾਂ ਨੂੰ ਸਹਿ ਦੇਣ ਵਾਲੇ ਦਿੱਲੀ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਾ ਪਤਾ ਵਿਅਕਤੀਆਂ ਬਾਰੇ ਸਹੀ ਜਾਣਕਾਰੀ ਪੁਲਿਸ ਦੁਆਰਾ ਪਰਿਵਾਰਾਂ ਨੂੰ ਦਿੱਤੀ ਜਾਵੇ ਉਜਾੜੇ ਦਾ ਸ਼ਿਕਾਰ ਹੋ ਕੇ ਸ਼ਰਨਾਰਥੀ ਬਣੇ 5000 ਦੇ ਕਰੀਬ ਲੋਕਾਂ ਦੇ ਮੁੜ ਵਸੇਵੇ ਦਾ ਤੁਰੰਤ ਪ੍ਰਬੰਧ ਕਰਨ ਤੋਂ ਇਲਾਵਾ ਮਕਾਨਾਂ ਦੁਕਾਨਾਂ ਸਮੇਤ ਸਾਰੇ ਨੁਕਸਾਨ ਦਾ ਪੂਰਾ ਪੂਰਾ ਮੁਆਵਜਾ ਦਿੱਤਾ ਜਾਵੇ ਫਿਰਕੂ ਹਮਲਿਆਂ ਦਾ ਨਿਸ਼ਾਨਾ ਬਣਾਏ ਮੁਸਲਿਮ ਪਰਿਵਾਰਾਂ ਦੇ ਜਾਨ ਮਾਲ ਦੀ ਰਾਖੀ ਦੀ ਜਾਮਨੀ ਕੀਤੀ ਜਾਵੇ  ਇਸ ਮੌਕੇ ਮਹਿੰਦਰ ਸਿੰਘ ਰੋਮਾਣਾ, ਜਗਦੇਵ ਸਿੰਘ ਭੈਣੀ ਬਾਘਾ, ਉਤਮ ਸਿੰਘ ਰਾਮਾਨੰਦੀ, ਭੋਲਾ ਸਿੰਘ ਮਾਖਾ, ਬੱਲਮ ਸਿੰਘ ਫਫੜੇ, ਜਰਨੈਲ ਸਿੰਘ ਟਾਹਲੀਆਂ, ਮੇਜਰ ਸਿੰਘ ਗੋਬਿੰਦਪੁਰਾ, ਭਾਨ ਸਿੰਘ ਬਰਨਾਲਾ, ਮਲਕੀਤ ਸਿੰਘ ਕੋਟਧਰਮੂ, ਜੱਗਾ ਸਿੰਘ ਜਟਾਣਾ ਵੀ ਹਾਜ਼ਰ ਸਨ

ਇੱਕ ਇੱਕ ਕਰੋੜ ਰੁਪਏ ਮੁਆਵਜੇ ਦੀ ਕੀਤੀ ਮੰਗ

ਇਸ ਮੌਕੇ ਬੋਲਦੇ ਹੋਏ ਕਿਸਾਨ ਆਗੂ ਨੇ ਕਿਹਾ ਕੇ ਸੀ.ਏ.ਏ. , ਐਨ.ਆਰ.ਸੀ. ਕਾਨੂੰਨ ਰੱਦ ਕੀਤੇ ਜਾਣ, ਫਿਰਕੂ ਹਿੰਸਾਂ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜਾ ਵੀ ਮਾਰੇ ਗਏ ਪੁਲਿਸ ਮੁਲਾਜਮਾਂ ਦੇ ਵਾਰਸਾਂ ਬਰਾਬਰ ਇੱਕ ਇੱਕ ਕਰੋੜ ਰੁਪਏ ਦਿੱਤੇ ਜਾਣ ਜਖ਼ਮੀਆਂ ਦਾ ਮੁਫਤ ਇਲਾਜ ਅਤੇ 5-5 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਲਾਸਾ ਦਾ ਪੋਸਟ ਮਾਰਟਮ ਕਰਕੇ ਵਿਲਕ ਰਹੇ ਵਾਰਸਾਂ ਦੇ ਹਵਾਲੇ ਕੀਤਾ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।