ਸਾਡੇ ਨਾਲ ਸ਼ਾਮਲ

Follow us

18.2 C
Chandigarh
Wednesday, February 18, 2026
More
    Home ਇੱਕ ਨਜ਼ਰ ਗੁਜਰਾਤ ਕਾਂਗਰਸ...

    ਗੁਜਰਾਤ ਕਾਂਗਰਸ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਨ ਮੌਤ

    ਗੁਜਰਾਤ ਕਾਂਗਰਸ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਨ ਮੌਤ

    ਅਹਿਮਦਾਬਾਦ : ਗੁਜਰਾਤ ਕਾਂਗਰਸ ਦੇ ਸੀਨੀਅਰ ਆਗੂ ਬਦਰੂਦੀਨ ਸ਼ੇਖ ਦਾ ਐਤਵਾਰ ਰਾਤ ਦੇਹਾਂਤ ਹੋ ਗਿਆ. ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਸਨ। ਇਲਾਜ ਲਈ ਉਹ ਪਿਛਲੇ ਕੁਝ ਦਿਨਾਂ ਤੋਂ ਐੱਸਵੀਪੀ ਹਸਪਤਾਲ ‘ਚ ਦਾਖ਼ਲ ਸਨ। ਕਾਂਗਰਸ ਦੇ ਸੀਨੀਅਰ ਆਗੂ ਸ਼ਕਤੀ ਸਿੰਘ ਗੋਹਿਲ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ‘ਅੱਜ ਮੇਰੇ ਕੋਲ ਸ਼ਬਦ ਨਹੀਂ ਹਨ। ਬਦਰੂਦੀਨ ਭਾਈ ਗੁਜਰਾਤ ਕਾਂਗਰਸ ਦੇ ਮਜ਼ਬੂਤ ਥੰਮ੍ਹ ਮੰਨੇ ਜਾਂਦੇ ਸਨ।

    ਕਾਂਗਰਸੀ ਆਗੂ ਬਦਰੂਦੀਨ ਨੂੰ ਮੈਂ ਪਿਛਲੇ 40 ਸਾਲਾਂ ਤੋਂ ਜਾਣਦਾ ਹਾਂ ਜਦੋਂ ਉਹ ਯੂਥ ਕਾਂਗਰਸ ‘ਚ ਸਨ। ਉਹ ਗ਼ਰੀਬ ਜਨਤਾ ਲਈ ਲਗਾਤਾਰ ਕੰਮ ਕਰ ਰਹੇ ਸਨ ਤੇ ਉੱਥੋਂ ਹੀ ਉਨ੍ਹਾਂ ਨੂੰ ਕੋਰੋਨਾ ਦੀ ਇਨਫੈਕਸ਼ਨ ਹੋਈ’। ਦੱਸ ਦੇਈਏ ਕਿ ਬਦਰੂਦੀਨ ਸ਼ੇਖ ਬਹਿਰਾਮਪੁਰਾ ਤੋਂ ਕਾਂਗਰਸ ਦੇ ਕਾਰਪੋਰੇਟਰ ਸਨ। ਉਹ ਗੁਜਰਾਤ ਕਾਂਗਰਸ ‘ਚ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਨੂੰ 15 ਅਪਰੈਲ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਐੱਸਵੀਪੀ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਕੁਆਰੰਟੀਨ ‘ਚ ਵੀ ਰੱਖਿਆ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here