ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ

senior citizen saving scheme

ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਸੀਨੀਅਰ ਸਿਟੀਜਨ ਸੇਵਿੰਗ ਸਕੀਮ (senior citizen saving scheme) ਸੇਵਾਮੁਕਤ ਲੋਕਾਂ/ਬਜ਼ੁਰਗਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਹਾਲਾਂਕਿ ਇਹ ਸਕੀਮ ਇੱਕ ਛੋਟੀ ਬੱਚਤ ਯੋਜਨਾ ਹੈ, ਇਸ ਦਾ ਖਾਤਾ ਦੇਸ਼ ਦੇ ਕਿਸੇ ਵੀ ਅਧਿਕਾਰਤ ਬੈਂਕ ਵਿੱਚ ਭਾਰਤੀ ਡਾਕਘਰ ਦੀ ਕਿਸੇ ਵੀ ਬ੍ਰਾਂਚ ਵਿੱਚ ਖੋਲ੍ਹਿਆ ਜਾ ਸਕਦਾ ਹੈ। ਇਸ ਬੱਚਤ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਇਸ ’ਤੇ ਵਿਆਜ ਦਰ ਦਾ ਐਲਾਨ ਭਾਰਤੀ ਰਿਜਰਵ ਬੈਂਕ ਨਹੀਂ, ਸਗੋਂ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਕੀਤਾ ਜਾਂਦਾ ਹੈ।

ਵਿਆਜ ਦਰ ਦਾ ਐਲਾਨ ਹਰ ਤੀਜੇ ਮਹੀਨੇ ਕੀਤਾ ਜਾਂਦਾ ਹੈ। ਵਰਤਮਾਨ ਵਿੱਚ ਇਸ ਸਕੀਮ ’ਤੇ ਵਿਆਜ ਦਰ 8.2 ਪ੍ਰਤੀਸਤ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਉੱਚ ਵਿਆਜ ਦਰ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸ ਸਕੀਮ ਤਹਿਤ ਜੋ ਵੀ ਵਿਆਜ ਦਰਾਂ ਦਾ ਐਲਾਨ ਕੀਤਾ ਜਾਂਦਾ ਹੈ। ਕੁਝ ਵਿਆਜ ਦਰਾਂ ਨੂੰ ਇੱਕ ਨਿਸਚਿਤ ਸਮੇਂ ਲਈ ਬਦਲਿਆ ਨਹੀਂ ਜਾ ਸਕਦਾ ਹੈ। (SCSS)

Senior citizen saving scheme

ਹਾਲਾਂਕਿ ਵਿੱਤ ਮੰਤਰਾਲਾ 3 ਮਹੀਨਿਆਂ ਬਾਅਦ ਮੁੜ ਵਿਚਾਰ ਕਰ ਸਕਦਾ ਹੈ। ਇਸ ਵਾਰ ਨਵੀਂ ਵਿਆਜ ਦਰ ਦਾ ਐਲਾਨ 30 ਸਤੰਬਰ ਨੂੰ ਕੀਤਾ ਜਾਵੇਗਾ। ਆਰਥਿਕ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਕਿਉਂਕਿ ਇਹ ਚੋਣਾਂ ਦਾ ਸਾਲ ਹੈ, ਇਸ ਲਈ ਇਕ ਵਾਰ ਫਿਰ ਵਿਆਜ ਦਰਾਂ ’ਚ ਵਾਧੇ ਦਾ ਐਲਾਨ ਹੋ ਸਕਦਾ ਹੈ। ਹਾਲਾਂਕਿ, ਵਿੱਤ ਮੰਤਰਾਲੇ ਨੇ ਪਿਛਲੀ ਤਿਮਾਹੀ ਦੌਰਾਨ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਇਹ ਸੀਨੀਅਰ ਨਾਗਰਿਕਾਂ ਲਈ ਸਭ ਤੋਂ ਸੁਰੱਖਿਅਤ ਅਤੇ ਭਰੋਸੇਮੰਦ ਨਿਵੇਸ ਵਿਕਲਪਾਂ ਵਿੱਚੋਂ ਇੱਕ ਹੈ ਪਰ ਇਸ ਸਕੀਮ ਦਾ ਪ੍ਰਚਾਰ ਨਾ ਹੋਣ ਕਾਰਨ ਸੀਨੀਅਰ ਸਿਟੀਜਨ ਇਸ ਸਕੀਮ ਤੱਕ ਪਹੁੰਚ ਨਹੀਂ ਕਰ ਰਹੇ। ਇਹ ਸਕੀਮ ਸਭ ਤੋਂ ਵੱਧ ਲਾਭਕਾਰੀ ਨਿਵੇਸ਼ ਵਿਕਲਪਾਂ ਵਿੱਚੋਂ ਇੱਕ ਹੈ ਕਿਉਂਕਿ ਇਹ 8.2% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦੀ ਪੇਸ਼ਕਸ਼ ਕਰਦੀ ਹੈ। (senior citizen saving scheme)

FD ਤੇ ਹੋਰ ਖਾਤਿਆਂ ਨਾਲੋਂ ਬਿਹਤਰ ਹੈ

ਖਾਸ ਤੌਰ ’ਤੇ ਐਫਡੀ ਅਤੇ ਬੱਚਤ ਖਾਤਿਆਂ ਵਰਗੇ ਰਵਾਇਤੀ ਨਿਵੇਸ਼ ਵਿਕਲਪਾਂ ਦੀ ਤੁਲਨਾ ਵਿੱਚ ਇਹ ਸਕੀਮ ਸਭ ਤੋਂ ਵਧੀਆ ਹੈ। ਇਨਕਮ ਟੈਕਸ ਐਕਟ ਦੇ ਸੈਕਸ਼ਨ 80 ਸੀ ਦੇ ਤਹਿਤ, ਸੀਨੀਅਰ ਸਿਟੀਜਨ ਸੇਵਿੰਗ ਸਕੀਮ ਵਿੱਚ 1.5 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਤੁਸੀਂ ਹਰ ਸਾਲ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਤੁਸੀਂ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਇਸ ਸਕੀਮ ਵਿੱਚ ਨਿਵੇਸ਼ ਕਰਨਾ ਬਹੁਤ ਸਰਲ ਹੈ। ਸੀਨੀਅਰ ਸਿਟੀਜਨ ਸੇਵਿੰਗ ਸਕੀਮ ਤਹਿਤ ਕਿਸੇ ਵੀ ਅਧਿਕਾਰਤ ਬੈਂਕ ਜਾਂ ਕਿਸੇ ਡਾਕਖਾਨੇ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ।

ਹਰ ਤਿੰਨ ਮਹੀਨੇ ਬਾਅਦ ਵਿਆਜ ਦਾ ਭੁਗਤਾਨ

ਸੀਨੀਅਰ ਸਿਟੀਜਨ ਸੇਵਿੰਗ ਅਕਾਊਂਟ ਸਕੀਮ ਤਹਿਤ ਵਿਆਜ ਦੀ ਰਕਮ ਹਰ ਤਿੰਨ ਮਹੀਨੇ ਬਾਅਦ ਅਦਾ ਕੀਤੀ ਜਾਂਦੀ ਹੈ। ਜੋ ਨਿਵੇਸ਼ ਦੇ ਕਾਰਜਕਾਲ ਦੌਰਾਨ ਭੁਗਤਾਨ ਨੂੰ ਯਕੀਨੀ ਬਣਾਉਂਦਾ ਹੈ। ਹਰ ਅਪ੍ਰੈਲ, ਜੁਲਾਈ, ਅਕਤੂਬਰ ਅਤੇ ਜਨਵਰੀ ਦੇ ਪਹਿਲੇ ਦਿਨ ਵਿਆਜ ਜਮ੍ਹਾ ਕੀਤੀ ਜਾਵੇਗੀ। ਇਸ ਵਾਰ 30 ਸਤੰਬਰ ਨੂੰ ਕੇਂਦਰ ਸਰਕਾਰ ਦਾ ਵਿੱਤ ਮੰਤਰਾਲਾ ਵੀ ਸੀਨੀਅਰ ਸਿਟੀਜਨ ਸੇਵਿੰਗ ਸਕੀਮ ਤਹਿਤ ਵਿਆਜ ਦਰ ਵਧਾ ਕੇ ਬਜੁਰਗਾਂ ਨੂੰ ਤੋਹਫਾ ਦੇ ਸਕਦਾ ਹੈ। ਸਰਕਾਰ ਨੇ ਪਿਛਲੀ ਤਿਮਾਹੀ ਦੌਰਾਨ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਫਿਰ ਵੀ, ਇਹ ਸਕੀਮ 8.2% ਦੀ ਗਾਰੰਟੀਸੁਦਾ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ, ਜੋ ਕਿ ਕਿਸੇ ਵੀ ਹੋਰ ਸਕੀਮ ਨਾਲੋਂ ਵੱਧ ਹੈ।

5 ਸਾਲ ਦੀ ਯੋਜਨਾ ਹੈ, ਪਰ ਯੋਜਨਾ ਨੂੰ ਤਿੰਨ ਸਾਲਾਂ ਲਈ ਵਧਾਇਆ ਜਾ ਸਕਦਾ ਹੈ

ਹਾਲਾਂਕਿ ਸੀਨੀਅਰ ਸਿਟੀਜਨ ਸੇਵਿੰਗ ਸਕੀਮ ’ਚ ਨਿਵੇਸ ਸਿਰਫ 5 ਸਾਲਾਂ ਲਈ ਹੀ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਬਾਅਦ ਇਸ ਨੂੰ ਅਗਲੇ ਤਿੰਨ ਸਾਲਾਂ ਲਈ ਵੀ ਵਧਾਇਆ ਜਾ ਸਕਦਾ ਹੈ ਪਰ ਜੇਕਰ ਸ਼ੁਰੂਆਤ ’ਚ 5 ਸਾਲਾਂ ਲਈ ਕੀਤਾ ਨਿਵੇਸ ਟੁੱਟ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਇਸ ਸਕੀਮ ਤਹਿਤ ਬੈਂਕ ਜਾਂ ਡਾਕਖਾਨੇ ਵਿੱਚ ਜਮ੍ਹਾਂ ਕਰਵਾਈ ਗਈ ਰਕਮ 5 ਸਾਲ ਤੋਂ ਪਹਿਲਾਂ ਨਹੀਂ ਕਢਵਾਈ ਜਾਣੀ ਚਾਹੀਦੀ। ਦੂਜਾ, ਇਸ ਸਿੱਕਮ ਦੇ ਤਹਿਤ ਜੇਕਰ 1 ਸਾਲ ’ਚ 50,000 ਰੁਪਏ ਤੋਂ ਜ਼ਿਆਦਾ ਦਾ ਵਿਆਜ ਮਿਲਦਾ ਹੈ ਤਾਂ ਉਸ ’ਤੇ ਕੱਟਿਆ ਜਾਵੇਗਾ। ਪਰ ਇਨਕਮ ਟੈਕਸ ਰਿਟਰਨ ਭਰਦੇ ਸਮੇਂ 1.5 ਲੱਖ ਰੁਪਏ ਦੀ ਛੋਟ ਦਾ ਲਾਭ ਲੈ ਕੇ ਤੁਹਾਡਾ ਟੀਡੀਐਸ ਵਾਪਸ ਲਿਆ ਜਾ ਸਕਦਾ ਹੈ।

ਖਾਤਾ ਸਾਂਝੇ ਤੌਰ ’ਤੇ ਵੀ ਖੋਲ੍ਹਿਆ ਜਾ ਸਕਦਾ ਹੈ

ਇਸ ਯੋਜਨਾ ਦੇ ਤਹਿਤ, 60 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਭਾਰਤੀ ਵਿਅਕਤੀ ਭਾਰਤੀ ਡਾਕਘਰ ਜਾਂ ਕਿਸੇ ਅਧਿਕਾਰਤ ਬੈਂਕ ਵਿੱਚ ਇਕੱਲੇ ਜਾਂ ਸਾਂਝੇ ਤੌਰ ’ਤੇ ਆਪਣਾ ਖਾਤਾ ਖੋਲ੍ਹ ਸਕਦਾ ਹੈ। ਪਰ ਖਾਤਾ ਖੋਲ੍ਹਣ ਵਾਲਾ ਦੂਜਾ ਵਿਅਕਤੀ ਸਿਰਫ ਜੀਵਨ ਸਾਥੀ ਹੋਣਾ ਚਾਹੀਦਾ ਹੈ। ਇਹ ਖਾਤਾ ਕਿਸੇ ਹੋਰ ਨਾਲ ਸਾਂਝੇ ਤੌਰ ’ਤੇ ਨਹੀਂ ਲਿਆ ਜਾ ਸਕਦਾ ਹੈ। ਭਾਵੇਂ ਪਤੀ-ਪਤਨੀ ਵਿੱਚੋਂ ਇੱਕ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਦੂਜੇ ਦੀ ਉਮਰ 60 ਸਾਲ ਤੋਂ ਘੱਟ ਹੈ, ਇਸ ਸਕੀਮ ਤਹਿਤ ਖਾਤਾ ਖੋਲ੍ਹਿਆ ਜਾ ਸਕਦਾ ਹੈ।

ਨਿਸਚਿਤ ਵਿਕਲਪਾਂ ’ਚੋਂ ਇੱਕ

ਇਹ ਸਕੀਮ ਸੀਨੀਅਰ ਸਿਟੀਜਨਾਂ ਲਈ ਬਹੁਤ ਖਾਸ ਹੈ, ਪਰ ਬੈਂਕ ਜਾਂ ਡਾਕਘਰ ਖੁਦ ਇਸ ਸਕੀਮ ਲਈ ਕਿਸੇ ਤਰ੍ਹਾਂ ਦੀ ਜਾਗਰੂਕਤਾ ਮੁਹਿੰਮ ਨਹੀਂ ਚਲਾਉਂਦੇ। ਜਿਸ ਕਾਰਨ ਸੀਨੀਅਰ ਸਿਟੀਜਨਾਂ ਨੂੰ ਇਸ ਸਕੀਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ’ਚ ਟੈਕਸ ਦੀ ਬੱਚਤ ਵੀ ਹੁੰਦੀ ਹੈ। ਇਹ ਸਕੀਮ ਨਿਸ਼ਚਿਤ ਆਮਦਨ ਵਿਕਲਪਾਂ ਵਿੱਚੋਂ ਇੱਕ ਹੈ। ਇਹ ਸਕੀਮ ਮੌਜ਼ੂਦਾ ਸਮੇਂ ਵਿੱਚ ਬੈਂਕਾਂ ਦੁਆਰਾ ਪੇਸ਼ ਕੀਤੀ ਜਾਂਦੀ ਫਿਕਸਡ ਡਿਪਾਜ਼ਿਟ ਸਕੀਮਾਂ ’ਤੇ ਵਿਆਜ ਦਰਾਂ ਨਾਲੋਂ ਵੀ ਵਧੀਆ ਹੈ। ਪਰ ਇਹ ਤਾਂ ਹੀ ਬਿਹਤਰ ਸਾਬਤ ਹੋਵੇਗਾ ਜੇਕਰ ਪੈਸੇ ਇੱਕ ਨਿਸਚਿਤ ਸੀਮਾ ਭਾਵ 5 ਸਾਲ ਬਾਅਦ ਹੀ ਕਢਵਾਏ ਜਾਣ।

30 ਲੱਖ ਨਿਵੇਸ਼ ਦੀ ਸਹੂਲਤ

ਸੀਨੀਅਰ ਸਿਟੀਜਨ ਸੇਵਿੰਗ ਸਕੀਮ ਭਾਰਤ ਸਰਕਾਰ ਦੀ ਇੱਕ ਸਕੀਮ ਹੈ। ਇਸ ਸਕੀਮ ਵਿੱਚ ਨਿਵੇਸ਼ ਕੀਤੇ ਪੈਸੇ ਅਤੇ ਵਿਆਜ ਦੀ ਗਰੰਟੀ ਹੈ। ਇਸ ਤੋਂ ਇਲਾਵਾ ਇਹ ਸਕੀਮ 30 ਲੱਖ ਰੁਪਏ ਤੱਕ ਦੀ ਨਿਵੇਸ਼ ਸੀਮਾ ਦਿੰਦੀ ਹੈ। ਸਕੀਮ ਪੰਜ ਸਾਲਾਂ ਵਿੱਚ ਪਰਿਪੱਕ ਹੋ ਜਾਂਦੀ ਹੈ ਅਤੇ ਇਸ ਨੂੰ ਤਿੰਨ ਸਾਲਾਂ ਤੱਕ ਵਧਾਇਆ ਜਾ ਸਕਦਾ ਹੈ। ਇਸ ਸਕੀਮ ਵਿੱਚ ਤੁਸੀਂ ਇਨਕਮ ਟੈਕਸ ਐਕਟ ਦੀ ਧਾਰਾ 80 ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਛੋਟ ਦਾ ਦਾਅਵਾ ਕਰ ਸਕਦੇ ਹੋ। ਸੇਵਾ ਮੁਕਤ ਬਜ਼ੁਰਗਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਬੈਂਕ ਜਾਂ ਡਾਕਖਾਨੇ ਵਿੱਚ ਖਾਤਾ ਖੋਲ੍ਹ ਕੇ ਲਾਭ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

LEAVE A REPLY

Please enter your comment!
Please enter your name here