ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਪ੍ਰੇਰਨਾ ਆਤਮ-ਵਿਸ਼ਵਾਸ

    ਆਤਮ-ਵਿਸ਼ਵਾਸ

    Self-Confidence Sachkahoon

    ਆਤਮ-ਵਿਸ਼ਵਾਸ

    ਇੱਕ ਵਾਰ ਸਕੂਲ ’ਚ ਪ੍ਰੀਖਿਆ ਖਤਮ ਹੋਣ ਪਿੱਛੋਂ ਪ੍ਰਿੰਸੀਪਲ ਨੇ ਨਤੀਜਾ ਐਲਾਨਿਆ ਨਤੀਜੇ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਜਿਸ ਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਪੂਰੇ ਆਤਮ-ਵਿਸ਼ਵਾਸ ਨਾਲ ਪ੍ਰਿੰਸੀਪਲ ਨੂੰ ਕਹਿਣ ਲੱਗਾ, ‘‘ਸਰ, ਮੈਂ ਫੇਲ੍ਹ ਨਹੀਂ ਹੋ ਸਕਦਾ’’ ਪ੍ਰਿੰਸੀਪਲ ਗੁੱਸੇ ਹੋ ਕੇ ਝਿੜਕਣ ਲੱਗੇ, ‘‘ਕੀ ਮੈਂ ਝੂਠ ਬੋਲ ਰਿਹਾ ਹਾਂ ਕਿ ਤੂੰ ਫੇਲ੍ਹ ਹੈਂ?’’ ਫਿਰ ਵੀ ਉਹ ਲੜਕਾ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਹ ਫੇਲ੍ਹ ਹੋ ਗਿਆ।

    ਉਦੋਂ ਸਕੂਲ ਦਾ ਚਪੜਾਸੀ ਭੱਜਦਾ ਹੋਇਆ ਆਇਆ ਅਤੇ ਪ੍ਰਿੰਸੀਪਲ ਨੂੰ ਕਹਿਣ ਲੱਗਾ, ‘‘ਸਰ, ਗਜ਼ਬ ਹੋ ਗਿਆ ਆਪ ਨੇ ਵਿਦਿਆਰਥੀਆਂ ਦੀ ਫੇਲ੍ਹ-ਪਾਸ ਦੀ ਜੋ ਲਿਸਟ ਸੁਣਾਈ ਹੈ, ਉਹ ਗਲਤ ਹੈ, ਸਹੀ ਲਿਸਟ ਤਾਂ ਇਹ ਹੈ’’ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਮੈਦਾਨ ’ਚ ਦੁਬਾਰਾ ਬੁਲਾਉਣ ਦਾ ਆਦੇਸ਼ ਦਿੱਤਾ ਉਹ ਲੜਕਾ ਜੋ ਵਾਰ-ਵਾਰ ਫੇਲ੍ਹ ਨਾ ਹੋਣ ਦੀ ਗੱਲ ਆਖ ਰਿਹਾ ਸੀ, ਉਹ ਸਾਰੇ ਵਿਦਿਆਰਾਥੀਆਂ ’ਚ ਹਾਸੇ ਦਾ ਪਾਤਰ ਬਣ ਚੁੱਕਾ ਸੀ।

    ਇੱਕ ਸਹਿਪਾਠੀ ਨੇ ਕਿਹਾ, ‘‘ਵੱਡਾ ਆਇਆ ਪੜ੍ਹਨ ਵਾਲਾ ਫੇਲ੍ਹ ਹੋ ਗਿਆ, ਵਿਚਾਰਾ’’ ਦੂਜਾ ਸਹਿਪਾਠੀ ਕਹਿਣ ਲੱਗਾ, ‘‘ਵੇਖੋ, ਅਸੀਂ ਸਾਰੇ ਤਾਂ ਪੜ੍ਹਦੇ ਵੀ ਨਹੀਂ ਸੀ, ਪਰ ਪਾਸ ਹੋ ਗਏ’’ ਸਾਰੇ ਹੱਸਣ ਲੱਗੇ।  ਉਦੋਂ ਤੱਕ ਪ੍ਰਿੰਸੀਪਲ ਦੇ ਆਦੇਸ਼ ’ਤੇ ਸਾਰੇ ਵਿਦਿਆਰਥੀ ਮੈਦਾਨ ’ਚ ਦੁਬਾਰਾ ਇਕੱਠੇ ਹੋ ਚੁੱਕੇ ਸਨ ਪ੍ਰਿੰਸੀਪਲ ਨੇ ਨਤੀਜਾ ਦੁਬਾਰਾ ਸੁਣਾਉਂਦਿਆਂ ਕਿਹਾ, ‘‘ਮੈਨੂੰ ਦੁੱਖ ਹੈ ਕਿ ਪਹਿਲਾਂ ਗਲਤ ਲਿਸਟ ਤੋਂ ਨਤੀਜਾ ਸੁਣਾਇਆ ਗਿਆ ਸੀ ਇਸ ਸਹੀ ਲਿਸਟ ’ਚ ਪਹਿਲਾ ਸਥਾਨ ਉਸੇ ਲੜਕਾ ਦਾ ਹੈ ਜੋ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਫੇਲ੍ਹ ਨਹੀਂ ਹਾਂ’’।

    ਫਿਰ ਪ੍ਰਿੰਸੀਪਲ ਨੇ ਉਸ ਲੜਕੇ ਨੂੰ ਮੰਚ ’ਤੇ ਬੁਲਾ ਕੇ ਸਨਮਾਨਿਤ ਕੀਤਾ ਤੇ ਕਿਹਾ, ‘‘ਅੱਗੇ ਚੱਲ ਕੇ ਇਹ ਲੜਕਾ ਜ਼ਰੂਰ ਤਰੱਕੀ ਕਰੇਗਾ’’ ਜਾਣਦੇ ਹੋ ਉਹ ਲੜਕਾ ਕੌਣ ਸੀ? ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।