ਸੱਤ ਅੱਤਵਾਦੀ ਟਿਕਾਣਿਆਂ ਨੂੰ ਵੀ ਕੀਤਾ ਨਸ਼ਟ
ਕਾਹਿਰਾ, ਏਜੰਸੀ। ਮਿਸਰ ਦੇ ਉਤਰੀ ਸਿਨਾਈ ਸੂਬੇ ‘ਚ ਸੁਰੱਖਿਆ ਬਲਾਂ ਨੇ ਇੱਕ ਵਿਸ਼ੇਸ਼ ਅਭਿਆਨ ਤਹਿਤ 52 ਅੱਤਵਾਦੀਆਂ ਨੂੰ ਮਾਰ ਗਿਰਾਇਆ। ਚੀਨੀ ਗਲੋਬਲ ਟੈਲੀਵਿਜਨ ਨੈਟਵਰਕ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਵਿਆਪਕ ਅਭਿਆਨ ਸਿਨਾਈ 2018 ਤਹਿਤ ਉਤਰੀ ਅਤੇ ਮੱਧ ਸਿਨਾਈ ‘ਚ ਕੁੱਲ ਸੱਤ ਅੱਤਵਾਦੀ ਟਿਕਾਣਿਆਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਫੌਜ ਨੇ ਮੁਕਾਬਲੇ ‘ਚ 26 ਅੱਤਵਾਦੀਆਂ ਨੂੰ ਮਾਰ ਗਿਰਾਇਆ ਅਤੇ ਉਹਨਾਂ ਕੋਲੋਂ ਕੋਈ ਸਵੈਚਾਲਿਤ ਰਾਈਫਲ, ਹਥਗੋਲੇ, ਵਿਸਫੋਟਕ ਬੈਲਟ, ਵਾਇਰਲੈਸ ਸੰਚਾਰ ਉਪਕਰਨ, ਇਲੈਕਟ੍ਰਿਕ ਸਰਕਿਟ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਇਸ ਤੋਂ ਇਲਾਵਾ ਉਤਰ ਸਿਨਾਈ ਪ੍ਰਾਂਤ ਦੀ ਰਾਜਧਾਨੀ ਅਰਿਸ਼ ‘ਚ ਪਹਿਲਾਂ ਨਿਰਧਾਰਿਤ ਅਭਿਆਨ ਦੌਰਾਨ ਪੁਲਿਸ ਨਾਲ ਮੁਕਾਬਲੇ ‘ਚ ਬਾਕੀ ਅੱਤਵਾਦੀ ਮਾਰੇ ਗਏ। ਪੁਲਿਸ ਨੇ 10 ਸਵੈ ਚਾਲਿਤ ਰਾਈਫਲਾਂ, ਚਾਰ ਮਸ਼ੀਨ ਗਨ ਅਤੇ ਦੋ ਵਿਸਫੋਟਕ ਉਪਕਰਨਾਂ ਨੂੰ ਜਬਤ ਕਰ ਲਿਆ ਜਦੋਂ ਕਿ 26 ਵਾਹਨਾਂ ਅਤੇ 52 ਲਾਇਸੈਂਸ ਰਹਿਤ ਮੋਟਰਸਾਈਕਲਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਸਾਲ ਫਰਵਰੀ ‘ਚ ਮਿਸਰ ਨੇ ਸਿਨਾਈ 2018 ਫੌਜੀ ਅਭਿਆਨ ਸ਼ੁਰੂ, ਜਿਸ ‘ਚ ਹੁਣ ਤੱਕ 380 ਅੱਤਵਾਦੀਆਂ ਅਤੇ 30 ਤੋਂ ਜ਼ਿਆਦਾ ਸੈਨਿਕ ਮਾਰੇ ਜਾ ਚੁੱਕੇ ਹਨ। (Egypt)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।