ਸੁਰੱਖਿਆ ਬਲਾਂ ਨੇ ਪੁੰਛ ’ਚ ਘੁਸਪੈਠ ਦੇ ਯਤਨ ਨੂੰ ਕੀਤਾ ਅਸਫ਼ਲ, ਦੋ ਅੱਤਵਾਦੀ ਢੇਰ

Terrorists

ਜੰਮੂ (ਏਜੰਸੀ)। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕੰਟਰੋਲ ਰੇਖਾ (ਐੱਲਓਸੀ) ਦੇ ਕੋਲ ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਘੁਸਪੈਠ ਦੇ ਯਤਨ ਨੂੰ ਅਸਫ਼ਲ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਜੰਮੂ ਸਥਿੱਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਤਵਾਰਲ ਨੇ ਅੱਜ ਇੱਥੇ ਦੱਸਿਆ ਕਿ ਪੁੰਛ ਦੇ ਦੇਗਾਰ ਤੇਰਵਾ ਦੇ ਆਮ ਖੇਤਰ ’ਚ ਕੰਟਰੋਲ ਰੇਖਾ ਤੋਂ ਪਾਰ ਘੁੰਮਦੇ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰਦੇ ਹੋਏ ਦੇਖਿਆ ਗਿਆ ਅਤੇ ਜਦੋਂਕਿ ਦੂਜਾ ਅੱਤਵਾਦੀ ਵਾਪਸ ਭੱਜਣ ਦੀ ਕੋਸ਼ਿਸ਼ ’ਚ ਮਾਰਿਆ ਗਿਆ। (Terrorists)

ਇਹ ਵੀ ਪੜ੍ਹੋ : ਰੇਲਵੇ ’ਚ ਵੱਡੇ ਸੁਧਾਰ ਦੀ ਆਸ

ਭਾਰਤੀ ਫੌਜ ਅਤੇ ਪੁਲਿਸ ਦੁਆਰਾ ਸਾਂਝੇ ਰੂਪ ’ਚ ਚਲਾਇਆ ਜਾ ਰਿਹਾ ਅਭਿਆਨ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਰਜੌਰੀ ਜ਼ਿਲ੍ਹੇ ਦੇ ਖਵਾਸ ਇਲਾਕੇ ’ਚ ਭਾਰਤੀ ਖੇਤਰ ’ਚ ਦਾਖਲ ਹੋਣ ਦਾ ਯਤਨ ਕਰ ਰਹੇ ਇੱਕ ਅੱਤਵਾਦੀ ਨੂੰ ਚੱਲ ਰਹੇ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ ਸੀ।

LEAVE A REPLY

Please enter your comment!
Please enter your name here