ਸੁਰੱਖਿਆ ਤੇ ਕਾਨੂੰਨ ਪ੍ਰਬੰਧ ਦਾ ਜਨਾਜ਼ਾ
ਫ਼ਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਦਾ ਵਿਰੋਧ ਤੇ ਪ੍ਰਧਾਨ ਮੰਤਰੀ ਦਾ ਸਾਰੇ ਪ੍ਰੋਗਰਾਮ ਰੱਦ ਕਰਕੇ ਵਾਪਸ ਪਰਤਣਾ ਬੇਹੱਦ ਨਿੰਦਾਜਨਕ ਘਟਨਾ ਹੈ ਜੋ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਕਟਹਿਰੇ ’ਚ ਖੜੀ ਕਰਦੀ ਹੈ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਦੀ ਨੌਬਤ ਸੂਬਾ ਸਰਕਾਰ ਵੱਲ ਉਂਗਲ ਕਰਦੀ ਹੈ ਇੰਨੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਕੁਝ ਕਿਸਾਨਾਂ ਵੱਲੋਂ ਰਸਤਾ ਰੋਕਣਾ ਪੰਜਾਬ ਪੁਲਿਸ ਦੀ ਲਾਪਰਵਾਹੀ ਦੇ ਨਾਲ ਨਾਲ ਸਰਕਾਰ ਤੇ ਪ੍ਰਸ਼ਾਸਨ ਦੇ ਗੈਰ-ਜਿੰਮੇਵਾਰਾਨਾ ਰਵੱਈਏ ਦਾ ਨਤੀਜਾ ਹੈ ਜਦੋਂ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਤਾਂ ਸੁਰੱਖਿਆ ਤੇ ਸੁਰੱਖਿਅਤ ਲਾਂਘੇ ਦੀ ਜਿੰਮੇਵਾਰੀ ਜਿਲ੍ਹੇ ਦੇ ਐਸਐਸਪੀ ਤੱਕ ਸੀਮਿਤ ਨਹੀਂ ਹੁੰਦੀ ਸਗੋਂ ਡੀਜੀਪੀ ਨੇ ਸਾਰੇ ਪ੍ਰਬੰਧਾਂ ਨੂੰ ਵੇਖਣਾ ਹੁੰਦਾ ਹੈ।
ਦਰਅਸਲ ਪ੍ਰਧਾਨ ਮੰਤਰੀ ਦਾ ਇਹ ਸਰਕਾਰੀ ਦੌਰਾ ਸੀ ਉਹ ਸਿਰਫ਼ ਭਾਜਪਾ ਆਗੂ ਦੀ ਹੈਸੀਅਤ ’ਚ ਪੰਜਾਬ ’ਚ ਨਹੀਂ ਆ ਰਹੇ ਸਨ। ਇਸ ਘਟਨਾ ਨੇ ਦੇਸ਼ ਦੇ ਸੰਵਿਧਾਨਕ ਅਹੁਦਿਆਂ ਦੀ ਸ਼ਾਨ ਨੂੰ ਠੇਸ ਪਹੁੰਚਾਈ ਹੈ। ਕਿਸੇ ਵੀ ਪਾਰਟੀ ਦਾ ਵਿਰੋਧ ਕਰਨਾ ਜਾਇਜ਼ ਹੋ ਸਕਦਾ ਹੈ ਪਰ ਸਰਕਾਰੀ ਤੰਤਰ ਨੂੰ ਚਲਾਉਣ ਵਾਲੇ ਅਹੁਦਿਆਂ ਨੂੰ ਸਨਮਾਨ ਤੇ ਸੁਰੱਖਿਆ ਦੇਣੀ ਬਣਦੀ ਹੈ ਪਾਰਟੀ ਪ੍ਰੋਗਰਾਮ ਦੀ ਵਿਰੋਧਤਾ ਲੋਕਤੰਤਰੀ ਤਰੀਕੇ ਨਾਲ ਹੋ ਸਕਦੀ ਹੈ। ਸਰਕਾਰ ਦੇ ਕੰਮਕਾਜ਼ ’ਚ ਵਿਘਨ ਨਹੀਂ ਪਾਉਣਾ ਚਾਹੀਦਾ ਅਜਿਹੀਆਂ ਕਾਰਵਾਈਆਂ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਸਾਖ ਖਰਾਬ ਕਰਨ ਵਾਲੀਆਂ ਹਨ ਦੇਸ਼ ਦੇ ਅਹੁਦੇ ਸਿਰਫ਼ ਕਿਸੇ ਪਾਰਟੀ ਤੱਕ ਸੀਮਿਤ ਨਹੀਂ ਵਿਚਾਰਕ ਮਤਭੇਦਾਂ ਦੇ ਬਾਵਜੂਦ ਅਹੁਦਿਆਂ ਦੀ ਆਪਣੀ ਮਾਣਮਰਿਆਦਾ ਹੈ।
ਇਹ ਸਵਾਲ ਵੀ ਬੜਾ ਅਹਿਮ ਹੈ ਕਿ ਜੇਕਰ ਦੇਸ਼ ਅੰਦਰ ਪ੍ਰਧਾਨ ਮੰਤਰੀ ਵੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦੀ ਕੀ ਗਾਰੰਟੀ ਹੈ ਅਸਲ ’ਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਵਾਲਾ ਹੈ ਸਿਆਸੀ ਪਾਰਟੀਆਂ ਕੋਈ ਨਾ ਕੋਈ ਤੀਰ ਛੱਡਣ ਤੋਂ ਗੁਰੇਜ਼ ਨਹੀਂ ਕਰਦੀਆਂ ਕੇਂਦਰ ਸਰਕਾਰ ਤੇ ਭਾਜਪਾ ਨੇ ਉਕਤ ਘਟਨਾ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ ਇੱਥੋਂ ਤੱਕ ਕਿ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਸੂਬਾ ਸਰਕਾਰ ਨੂੰ ਇਸ ਮਾੜੀ ਘਟਨਾ ਲਈ ਜਿੰਮੇਵਾਰ ਕਰਾਰ ਦਿੱਤਾ ਹੈ। ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਟਵੀਟ,‘ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਮੈਂ ਸਹੀ ਸਲਾਮਤ ਬਠਿੰਡਾ ਏਅਰਪੋਰਟ ਵਾਪਸ ਆ ਗਿਆ ’ ਸੂਬਾ ਸਰਕਾਰ ਦੀ ਨਾਕਾਮੀ ’ਤੇ ਲਾਹਨਤ ਪਾਉਂਦਾ ਹੈ ਰਾਜਨੀਤੀ ਲਈ ਸੰਵਿਧਾਨਕ ਅਹੁਦਿਆਂ ’ਤੇ ਦੇਸ਼ ਸੁਰੱਖਿਆ ਨੂੰ ਦਾਅ ’ਤੇ ਨਹੀਂ ਲਾਉਣਾ ਚਾਹੀਦਾ ਇਸ ਘਟਨਾ ਦਾ ਚੋਣਾਂ ’ਚ ਕਿਸੇ ਨੂੰ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਇਹ ਸਵਾਲ ਬਹੁਤ ਛੋਟਾ ਹੈ ਜਦੋਂ ਕਿ ਸੁਰੱਖਿਆ ਪ੍ਰਬੰਧਾਂ ’ਚ ਖਾਮੀਆਂ ਤੇ ਸਿਆਸੀ ਜੁਗਾੜਬਾਜੀ ਨੇ ਦੇਸ਼ ਦੀ ਸ਼ਾਨ ਨੂੰ ਵੱਟਾ ਲਾਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ