IND vs AUS: ਦੂਜਾ ਟੈਸਟ ਮੈਚ ਅੱਜ, ਜਾਣੋ ਕਿਵੇਂ ਦੀ ਹੈ ਪਿੱਚ ਤੇ ਕਿਹੜੀ ਟੀਮ ਦਾ ਪੱਲਾ ਹੈ ਇੱਥੇ ਭਾਰੀ

IND vs AUS
IND vs AUS: ਦੂਜਾ ਟੈਸਟ ਮੈਚ ਅੱਜ, ਜਾਣੋ ਗੁਲਾਬੀ ਗੇਂਦ ਲਈ ਕਿਵੇਂ ਤਿਆਰ ਕੀਤੀ ਗਈ ਹੈ ਪਿੱਚ

ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ | IND vs AUS

  • ਭਾਰਤੀ ਟੀਮ ਲਈ ਕੀਤੇ ਗਏ ਹਨ ਕਈ ਬਦਲਾਅ
  • ਸ਼ੁਭਮਨ ਗਿੱਲ ਦੀ ਵੀ ਹੋਈ ਹੈ ਵਾਪਸੀ

IND vs AUS: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਅੱਜ ਐਡੀਲੇਡ ਦੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਡੇ-ਨਾਈਟ ਹੋਵੇਗਾ। ਭਾਵ ਲਾਲ ਗੇਂਦ ਦੀ ਬਜਾਏ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਸ ਨੂੰ ਪਿੰਕ ਬਾਲ ਟੈਸਟ ਵੀ ਕਿਹਾ ਜਾਂਦਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਨੌ ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 9 ਵਜੇ ਹੋਵੇਗਾ। ਪਿਛਲੇ 9 ਸਾਲਾਂ ’ਚ ਕੁਲ 22 ਡੇ-ਨਾਈਟ ਟੈਸਟ ਖੇਡੇ ਗਏ ਹਨ ਤੇ ਸਾਰਿਆਂ ਦੇ ਨਤੀਜੇ ਨਿਕਲੇ ਹਨ। ਇਸ ਵਿੱਚ 73 ਫੀਸਦੀ ਮੈਚ 4 ਜਾਂ ਇਸ ਤੋਂ ਘੱਟ ਦਿਨਾਂ ਵਿੱਚ ਹੀ ਖਤਮ ਹੋ ਗਏ ਹਨ। 22 ’ਚ ਸਿਰਫ 6 ਟੈਸਟ ਮੈਚ 5 ਦਿਨਾਂ ਤੱਕ ਚੱਲਿਆ ਹੈ, ਜਦਕਿ 16 ਟੈਸਟ ਮੈਚਾਂ ਦੇ ਨਤੀਜੇ 4 ਜਾਂ ਇਸ ਤੋਂ ਵੀ ਘੱਟ ਸਮੇਂ ’ਚ ਨਿਕਲੇ ਹਨ।

ਇਹ ਖਬਰ ਵੀ ਪੜ੍ਹੋ : Adelaide Test: ਜਾਣੋ ਐਡੀਲੇਡ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11, ਇਹ ਖਿਡਾਰੀ ਕਰੇਗਾ ਓਪਨਿੰਗ

ਹੁਣ ਮੈਚ ਸਬੰਧੀ ਜਾਣਕਾਰੀ | IND vs AUS

  • ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
  • ਮੈਚ : ਦੂਜਾ ਟੈਸਟ ਮੈਚ
  • ਟੀਮਾਂ : ਭਾਰਤ ਬਨਾਮ ਅਸਟਰੇਲੀਆ
  • ਸਟੇਡੀਅਮ : ਐਡੀਲੇਡ ਕ੍ਰਿਕੇਟ ਸਟੇਡੀਅਮ
  • ਟਾਸ : ਭਾਰਤੀ ਸਮੇਂ ਮੁਤਾਬਕ ਸਵੇਰੇ 9 ਵਜੇ
  • ਮੈਚ ਸ਼ੁਰੂ : ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ 9 ਵਜੇ

ਭਾਰਤ ਦੇ ਕਦੋਂ-ਕਦੋਂ ਖੇਡੇ ਡੇ-ਨਾਈਟ ਟੈਸਟ | IND vs AUS

ਭਾਰਤ ਨੇ ਹੁਣ ਤੱਕ ਆਪਣੀ ਧਰਤੀ ’ਤੇ ਚਾਰ ਡੇ-ਨਾਈਟ ਟੈਸਟ ਮੈਚਾਂ ’ਚੋਂ ਤਿੰਨ ਤੇ ਅਸਟਰੇਲੀਆ ’ਚ ਇੱਕ ਟੈਸਟ ਮੈਚ ਖੇਡਿਆ ਹੈ। ਭਾਰਤ ਨੇ ਨਵੰਬਰ 2019 ’ਚ ਬੰਗਲਾਦੇਸ਼ ਵਿਰੁੱਧ ਖੇਡਿਆ ਗਿਆ ਆਪਣਾ ਪਹਿਲਾ ਗੁਲਾਬੀ ਗੇਂਦ ਦਾ ਟੈਸਟ ਤਿੰਨ ਦਿਨਾਂ ’ਚ ਜਿੱਤ ਲਿਆ ਸੀ। ਇਸ ਦੇ ਨਾਲ ਹੀ ਦਸੰਬਰ 2020 ’ਚ ਅਸਟਰੇਲੀਆ ਦੇ ਐਡੀਲੇਡ ’ਚ ਖੇਡੇ ਗਏ ਡੇ-ਨਾਈਟ ਟੈਸਟ ’ਚ ਭਾਰਤ ਨੂੰ ਤਿੰਨ ਦਿਨਾਂ ਦੇ ਅੰਦਰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਫਰਵਰੀ 2021 ’ਚ ਭਾਰਤ ਨੇ ਇੰਗਲੈਂਡ ਖਿਲਾਫ਼ ਡੇ-ਨਾਈਟ ਟੈਸਟ ਸਿਰਫ਼ ਦੋ ਦਿਨਾਂ ’ਚ ਜਿੱਤ ਲਿਆ ਸੀ। 2022 ’ਚ, ਬੈਂਗਲੁਰੂ ’ਚ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਡੇ-ਨਾਈਟ ਟੈਸਟ ਟੀਮ ਇੰਡੀਆ ਨੇ ਤਿੰਨ ਦਿਨਾਂ ’ਚ ਜਿੱਤਿਆ ਸੀ।

ਐਡੀਲੇਡ ਓਵਲ ’ਚ ਟੀਮ ਇੰਡੀਆ ਦਾ ਰਿਕਾਰਡ | IND vs AUS

ਭਾਰਤ ਨੇ ਐਡੀਲੇਡ ’ਚ ਹੁਣ ਤੱਕ 13 ਟੈਸਟ ਮੈਚ ਖੇਡੇ ਹਨ। ਟੀਮ ਇੰਡੀਆ ਨੇ ਇਨ੍ਹਾਂ ’ਚੋਂ ਸਿਰਫ ਦੋ ਮੈਚ ਜਿੱਤੇ ਹਨ। ਭਾਰਤੀ ਟੀਮ ਨੂੰ ਅੱਠ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਤਿੰਨ ਟੈਸਟ ਡਰਾਅ ਹੋਏ ਹਨ। ਭਾਰਤ ਨੇ 2003 ’ਚ ਐਡੀਲੇਡ ’ਚ ਪਹਿਲਾ ਟੈਸਟ ਜਿੱਤਿਆ ਸੀ। ਫਿਰ ਉਨ੍ਹਾਂ ਨੇ ਅਸਟਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ 2018 ’ਚ ਵੀ ਟੀਮ ਇੰਡੀਆ ਨੇ ਐਡੀਲੇਡ ’ਚ ਅਸਟਰੇਲੀਆ ਨੂੰ 31 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਅਸਟਰੇਲੀਆ ਨੇ ਐਡੀਲੇਡ ਓਵਲ ’ਚ ਹੁਣ ਤੱਕ 82 ਟੈਸਟ ਖੇਡੇ ਹਨ ਤੇ 45 ਜਿੱਤੇ ਹਨ। ਕੰਗਾਰੂਆਂ ਨੂੰ 18 ਟੈਸਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। 19 ਮੈਚ ਡਰਾਅ ਰਹੇ ਹਨ। IND vs AUS

ਭਾਰਤ ਤੇ ਅਸਟਰੇਲੀਆ ਵਿਚਕਾਰ ਟੈਸਟ ’ਚ ਓਵਰਆਲ ਰਿਕਾਰਡ

ਭਾਰਤ ਤੇ ਅਸਟਰੇਲੀਆ ਵਿਚਕਾਰ ਕੁੱਲ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਵਿਚਕਾਰ ਕੁੱਲ 108 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਭਾਰਤ ਨੇ 33 ਤੇ ਅਸਟਰੇਲੀਆ ਨੇ 45 ਮੈਚ ਜਿੱਤੇ ਹਨ। 29 ਟੈਸਟ ਡਰਾਅ ਰਹੇ ਹਨ, ਜਦਕਿ ਇੱਕ ਟੈਸਟ ਟਾਈ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਾਲੇ ਅਸਟਰੇਲੀਆ ਦੀ ਧਰਤੀ ’ਤੇ ਕੁੱਲ 53 ਟੈਸਟ ਹੋਏ ਹਨ। ਇਨ੍ਹਾਂ ’ਚੋਂ ਭਾਰਤ ਨੇ 10 ਮੈਚ ਜਿੱਤੇ ਹਨ ਜਦਕਿ ਅਸਟਰੇਲੀਆ ਨੇ 30 ਮੈਚ ਜਿੱਤੇ ਹਨ। 13 ਟੈਸਟ ਡਰਾਅ ਰਹੇ ਹਨ।

ਭਾਰਤ ਤੇ ਅਸਟਰੇਲੀਆ ਵਿਚਕਾਰ ਦੂਜਾ ਮੈਚ ਟੀਵੀ ’ਤੇ ਕਿਹੜੇ ਚੈਨਲ ’ਤੇ ਵੇਖ ਸਕਦੇ ਹੋ

ਭਾਰਤ ਤੇ ਅਸਟਰੇਲੀਆ ਵਿਚਕਾਰ ਦੂਜਾ ਟੈਸਟ ਮੈਚ ਟੈਲੀਵਿਜ਼ਨ ’ਤੇ ਤੁਸੀਂ ਸਟਾਰ ਸਪੋਰਟਸ ਚੈੱਨਲ ’ਤੇ ਵੇਖ ਸਕਦੇ ਹੋਂ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈਡੀ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਟ੍ਰੈਵਿਸ ਹੈੱਡ, ਅਲੈਕਸ ਕੈਰੀ (ਵਿਕਟਕੀਪਰ), ਨਾਥਨ ਲਿਓਨ, ਮਿਸ਼ੇਲ ਸਟਾਰਕ, ਸਕਾਟ ਬੋਲੈਂਡ ਤੇ ਬੀਓ ਵੈਬਸਟਰ।