ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home Breaking News ਮਿਸ਼ਰਾ ਦੇ ਘਰ ਦ...

    ਮਿਸ਼ਰਾ ਦੇ ਘਰ ਦੇ ਬਾਹਰ ਪੁਲਿਸ ਨੇ ਚਿਪਕਾਇਆ ਦੂਜਾ ਨੋਟਿਸ

    ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵੱਡਾ ਬਿਆਨ

    • ਮੇਰਾ ਬੇਟਾ ਕੱਲ੍ਹ ਪੁਲਿਸ ਸਾਹਮਣੇ ਹੋਵੇਗਾ ਪੇਸ਼
    • ਲਖਮੀਪੁਰ ਕਾਂਡਾ ਦਾ ਮੁੱਖ ਮੁਲਜ਼ਮ ਹੈ ਆਸ਼ੀਸ਼ ਮਿਸ਼ਰਾ
    • ਅੱਜ ਖਰਾਬ ਸਿਹਤ ਦੀ ਵਜ੍ਹਾ ਕਾਰਨ ਨਹੀਂ ਹੋ ਸਕਿਆ ਹਾਜ਼ਰ

    (ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅੱਜ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਪੁਲਿਸ ਨੇ ਵੀਰਵਾਰ ਨੂੰ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੁਲਿਸ ਥਾਣੇ ਪਹੁੰਚਣ ਲਈ ਕਿਹਾ ਸੀ। ਪੁਲਿਸ ਆਸ਼ੀਸ਼ ਮਿਸ਼ਰਾ ਨੂੰ ਫੜਨ ਲਈ ਥਾਂ-ਥਾਂ ਛਾਪੇਕਾਰੀ ਕਰ ਰਹੀ ਹੈ।

    ਓਧਰ ਆਸੀਸ਼ ਮਿਸ਼ਰਾ ਦੇ ਪਿਓ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੇ ਬਿਆਨ ਦਿੱਤਾ ਹੈ ਕਿ ਮੇਰਾ ਪੁੱਤਰ ਕੱਲ੍ਹ ਨੂੰ ਪੁਲਿਸ ਸਾਹਮਣੇ ਪੇਸ਼ ਹੋਵੇਗਾ ਅੱਜ ਸਿਹਤ ਖਰਾਬ ਹੋਣ ਦੀ ਵਜ੍ਹਾ ਕਾਰਨ ਹਾਜ਼ਰ ਨਹੀਂ ਹੋ ਸਕਿਆ ਪੁਲਿਸ ਦੇ ਪਹਿਲੇ ਨੋਟਿਸ ਚਿਪਕਾਉਣ ਤੋਂ ਬਾਅਦ ਅੱਜ ਪੁਲਿਸ ਸਾਹਮਣੇ ਪੇਸ਼ ਨਾ ਹੋਏ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਅੱਜ ਪੁਲਿਸ ਨੇ ਦੂਜਾ ਨੋਟਿਸ ਚਿਪਕਾ ਦਿੱਤਾ ਹੈ।

    ਓਧਰ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ’ਚ ਸ਼ਖਤੀ ਵਧਾ ਦਿੱਤੀ ਹੈ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰ ਦਾ ਦਬਾਅ ਹੋਰ ਵਧ ਗਿਆ ਹੈ ਯੂਪੀ ਪੁਲਿਸ ਨੇ ਵੀਵਰਾਰ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ ਪਰ ਸ਼ੁੱਕਰਵਾਰ ਨੂੰ ਆਸ਼ੀਸ ਮਿਸ਼ਰਾ ਪੇਸ਼ ਨਾ ਹੋਏ ਇਸ ਤੋਂ ਪਹਿਲਾਂ ਪੁਲਿਸ ਨੇ ਦੋ ਮੁਲਜ਼ਮਾਂ ਲਵਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ