ਪਹਿਲਾ ਜਬਰਵਾਨ ਤੇ ਦੂਜਾ ਕਿਸ਼ਤਵਾੜ ’ਚ ਮੁਕਾਬਲਾ
ਸ਼੍ਰੀਨਗਰ (ਏਜੰਸੀ)। Srinagar Encounter: ਜੰਮੂ-ਕਸ਼ਮੀਰ ’ਚ ਐਤਵਾਰ ਸਵੇਰੇ ਸਿਰਫ 3 ਘੰਟਿਆਂ ਦੇ ਅੰਦਰ ਦੋ ਥਾਵਾਂ ’ਤੇ ਮੁੱਠਭੇੜ ਚੱਲ ਰਹੀ ਹੈ। ਪਹਿਲਾ ਸ਼੍ਰੀਨਗਰ ਦੇ ਜਬਰਵਾਨ ਇਲਾਕੇ ’ਚ ਤੇ ਦੂਜਾ ਕਿਸ਼ਤਵਾੜ ਦੇ ਚਾਸ ’ਚ। ਹਾਲਾਂਕਿ ਕਿਸ਼ਤਵਾੜ ਮੁਕਾਬਲੇ ’ਚ ਪੈਰਾ ਸਪੈਸ਼ਲ ਫੋਰਸ ਦੇ 3 ਜਵਾਨ ਜ਼ਖਮੀ ਹੋ ਗਏ ਹਨ। ਪਿਛਲੇ 18 ਘੰਟਿਆਂ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਇਹ ਤੀਜਾ ਮੁਕਾਬਲਾ ਹੈ। ਜਦੋਂ ਕਿ ਨਵੰਬਰ ਮਹੀਨੇ ਦੇ 10 ਦਿਨਾਂ ’ਚ ਇਹ 8ਵਾਂ ਮੁਕਾਬਲਾ ਹੈ। ਹੁਣ ਤੱਕ ਕੁੱਲ 8 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 9 ਨਵੰਬਰ ਦੀ ਸ਼ਾਮ ਨੂੰ ਬਾਰਾਮੂਲਾ ਦੇ ਸੋਪੋਰ ’ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਸੀ। 8 ਨਵੰਬਰ ਨੂੰ ਵੀ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਰਾਮਪੁਰ ਦੇ ਜੰਗਲਾਂ ’ਚ ਵੀ ਮੁਕਾਬਲਾ ਅਜੇ ਜਾਰੀ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਜਾਬਰਵਾਨ ਦੇ ਜੰਗਲਾਂ ’ਚ 2-3 ਅੱਤਵਾਦੀ ਲੁਕੇ | Srinagar Encounter
ਕਸ਼ਮੀਰ ਜ਼ੋਨ ਪੁਲਿਸ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਐਤਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਜਾਬਰਵਾਨ ’ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫੌਜ ਤੇ ਪੁਲਿਸ ਨੇ ਦਾਚੀਗਾਮ ਤੇ ਨਿਸ਼ਾਤ ਦੇ ਉਪਰਲੇ ਇਲਾਕਿਆਂ ਨੂੰ ਜੋੜਨ ਵਾਲੇ ਜੰਗਲਾਂ ’ਚ ਸਵੇਰੇ 9 ਵਜੇ ਦੇ ਕਰੀਬ ਇਲਾਕੇ ’ਚ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਅੱਤਵਾਦੀਆਂ ਨੇ ਜਵਾਨਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।