ਦੋਸ਼ੀ ਦੀ ਭਾਲ

Ludhiana

ਦੋਸ਼ੀ ਦੀ ਭਾਲ

ਫਾਦਰ ਜੋਨਾਥਨ ਆਪਣੀ ਉਦਾਰਤਾ ਲਈ ਪ੍ਰਸਿੱਧ ਸਨ ਉਹ ਹਰ ਸਮੇਂ ਸਦਾ ਦੂਜਿਆਂ ਦੀ ਮੱਦਦ ਲਈ ਤਿਆਰ ਰਹਿੰਦੇ ਸਨ ਇੱਕ ਦਿਨ ਉਨ੍ਹਾਂ ਦੇ ਘਰੋਂ ਕੀਮਤੀ ਫੁੱਲਦਾਨ ਗਾਇਬ ਹੋ ਗਿਆ ਉਨ੍ਹਾਂ ਦੀ ਪਤਨੀ ਕੈਰੋਲਿਨ ਨੇ ਸੋਚਿਆ ਕਿ ਜੇਕਰ ਬਾਹਰ ਦਾ ਕੋਈ ਚੋਰ ਹੁੰਦਾ ਤਾਂ ਉਹ ਜਰੂਰ ਹੋਰ ਚੀਜ਼ਾਂ ਵੀ ਲੈ ਜਾਂਦਾ  ਇਹ ਜਰੂਰ ਨੌਕਰਾਣੀ ਸਾਮੰਥਾ ਦਾ ਕੰਮ ਹੋਵੇਗਾ ਉਸ ਨੇ ਆਪਣੇ ਮਨ ਦੀ ਗੱਲ ਫਾਦਰ ਨੂੰ ਦੱਸੀ ਪਰ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਤੇ ਕੈਰੋਲਿਨ ਨੂੰ ਭੁੱਲ ਜਾਣ ਨੂੰ ਕਿਹਾ ਕੈਰੋਲਿਨ ਨੇ ਸਾਮੰਥਾ ਤੋਂ ਪੁੱਛ-ਗਿੱਛ ਕੀਤੀ ਪਰ ਉਸ ਨੇ ਕਿਹਾ ਕਿ ਉਸਨੇ ਚੋਰੀ ਨਹੀਂ ਕੀਤੀ

ਕੈਰੋਲਿਨ ਨੇ ਧਰਮ ਅਦਾਲਤ ’ਚ ਜਾਣ ਦਾ ਫੈਸਲਾ ਕੀਤਾ ਤਾਂ ਕਿ ਸਾਮੰਥਾ ਗੁਨਾਹ ਕਬੂਲ ਕਰ ਲਵੇ ਕੈਰੋਲਿਨ ਨੂੰ ਤਿਆਰ ਹੁੰਦੇ ਵੇਖ ਫਾਦਰ ਨੇ ਵੀ ਆਪਣਾ ਚੋਗਾ ਚੁੱਕਿਆ ਤੇ ਗਿਰਜਾ ਘਰ ਜਾਣ ਲਈ ਤਿਆਰ ਹੋਣ ਲੱਗੇ ਤਾਂ ਕੈਰੋਲਿਨ ਨੇ ਕਿਹਾ, ‘‘ਤੁਸੀਂ ਰਹਿਣ ਦਿਓ, ਮੈਂ ਹੀ ਕਾਫ਼ੀ ਹਾਂ’’

ਇਸ ’ਤੇ ਫਾਦਰ ਬੋਲੇ, ‘‘ਮੰਨਿਆ ਕਿ ਤੈਨੂੰ ਹਰ ਚੀਜ਼ ਦੀ ਜਾਣਕਾਰੀ ਹੈ ਤੇ ਤੂੰ ਉੱਥੇ ਢੰਗ ਨਾਲ ਵਾਦ-ਵਿਵਾਦ ਕਰ ਲਵੇਂਗੀ ਪਰ ਸਾਮੰਥਾ ਤਾਂ ਅਣਪੜ੍ਹ ਹੈ, ਉਹ ਅਜਿਹੇ ਮਾਮਲਿਆਂ ’ਚ ਕਦੇ ਪਈ ਨਹੀਂ, ਮੈਂ ਉਸਦਾ ਪੱਖ ਰੱਖਾਂਗਾ, ਜੇਕਰ ਉਹ ਦੋਸ਼ੀ ਹੋਈ ਤਾਂ ਉਸਨੂੰ ਸਜ਼ਾ ਮਿਲੇਗੀ ਤੇ ਜੇਕਰ ਨਿਰਦੋਸ਼ ਹੋਈ ਤਾਂ ਮੈਂ ਉਸਨੂੰ ਬਚਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ’’ ਨੌਕਰਾਣੀ ਪ੍ਰਤੀ ਆਪਣੇ ਪਤੀ ਦੇ ਇਸ ਵਿਸ਼ਵਾਸ ਨੂੰ ਵੇਖ ਕੇ ਕੈਰੋਲਿਨ ਨੇ ਆਪਣਾ ਇਰਾਦਾ ਬਦਲ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ