ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਬੇਕਾਬੂ ਹੋਈ ਸਕ...

    ਬੇਕਾਬੂ ਹੋਈ ਸਕਾਰਪੀਓ ਪਲਟੀ, ਇੱਕ ਦੀ ਮੌਤ

    ਪੁਲਿਸ ਜਾਂਚ ’ਚ ਜੁਟੀ

    (ਜਸਵੀਰ ਸਿੰਘ ਗਹਿਲ) ਬਰਨਾਲਾ। ਸਥਾਨਕ ਅਨਾਜ ਮੰਡੀ ਲੱਗੇ ਇੱਕ ਸਕਾਰਪੀਓ  (Scorpio) ਗੱਡੀ ਕਾਰਨ ਵਾਪਰੇ ਸੜਕ ਹਾਦਸੇ ਚ ਇੱਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਪੀ ਬੀ 19 ਆਰ -7878 ਕਚਹਿਰੀ ਚੌਂਕ ਵਾਲੇ ਪਾਸੇ ਤੋਂ ਬਾਜਾਖਾਨਾ ਚੌਂਕ ਵੱਲ ਨੂੰ ਜਾ ਰਹੀ ਸੀ। ਉਕਤ ਗੱਡੀ ਨੇ ਅਨਾਜ ਮੰਡੀ ਲਾਗਲੇ ਪੈਟਰੋਲ ਪੰਪ ਨਜਦੀਪ ਪੁਲੀ ਕੋਲ ਕੁਝ ਕਦਮ ਪਿੱਛੇ ਅੱਗੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰਨ ਉਪਰੰਤ ਦੂਸਰੇ ਪਾਸੇ ਜਾ ਕੇ ਇੱਕ ਸਕੂਟਰੀ ਸਵਾਰ ਨੂੰ ਆਪਣੀ ਲਪੇਟ ਚ ਲੈ ਲਿਆ ਤੇ ਬੇਕਾਬੂ ਹੋ ਕੇ ਪੁਲੀ ਉਪਰ ਦੂਜੀ ਸਾਈਡ ’ਤੇ ਜਾ ਕੇ ਪਲਟ ਗਈ।

    ਇਹ ਵੀ ਪੜ੍ਹੋ : ਬਟਾਲਾ ‘ਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਬਬਲੂ ਨੂੰ ਕੀਤਾ ਕਾਬੂ

    ਇਸ ਦੌਰਾਨ ਇੱਕ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਜਦੋਂ ਬਾਕੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚ ਪੁਲਿਸ ਪਾਰਟੀ ਵੱਲੋਂ ਹਾਦਸੇ ਦੇ ਵਾਪਰਨ ਸਬੰਧੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੱਡੀ ਉਪਰ ਸੁਤੰਰਤਾ ਸੈਨਾਨੀ, ਉਤਰਾਅਧਿਕਾਰੀ ਜੱਥੇਬੰਦੀ , ਜ਼ਿਲ੍ਹਾ ਬਰਨਾਲਾ ਦਾ ਸਟਿਕਰ ਲੱਗਾ ਹੋਇਆ ਹੈ। ਜਿਸ ’ਤੇ ਵੀਵੀਆਈਪੀ ਵੀ ਲਿਖਿਆ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here