ਤਾਲਾਬ ’ਚ ਡਿੱਗੀ ਸਕਾਰਪੀਓ, 8 ਦੀ ਮੌਤ

Two, Drowned, Rain, Water

ਤਾਲਾਬ ’ਚ ਡਿੱਗੀ ਸਕਾਰਪੀਓ, 8 ਦੀ ਮੌਤ

ਪੂਰਨੀਆ (ਏਜੰਸੀ)। ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਅਨਗੜ੍ਹ ਥਾਣਾ ਖੇਤਰ ਵਿੱਚ ਇੱਕ ਸਕਾਰਪੀਓ ਗੱਡੀ ਦੇ ਤਾਲਾਬ ਵਿੱਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਕਿਸ਼ਨਗੰਜ ਜ਼ਿਲੇ ਦੇ ਮਾਹੀਗਾਂਵ ਪੰਚਾਇਤ ਦੇ ਨੂਨੀਆ ਪਿੰਡ ਦੇ ਕੁਝ ਲੋਕ ਆਪਣੀ ਬੇਟੀ ਨੂੰ ਤਿਲਕ ਲਗਾਉਣ ਲਈ ਪੂਰਨੀਆ ਜ਼ਿਲੇ ਦੇ ਬੈਸਾ ਬਲਾਕ ਦੇ ਚੰਕੀ ਤਾਰਾਬਾੜੀ ਗਏ ਸਨ। ਸਕਾਰਪੀਓ ’ਤੇ ਸਵਾਰ ਲੋਕ ਸ਼ੁੱਕਰਵਾਰ ਦੇਰ ਰਾਤ ਵਾਪਸ ਪਰਤ ਰਹੇ ਸਨ ਤਾਂ ਇਕ ਤੇਜ਼ ਮੋੜ ਨੇੜੇ ਸਕਾਰਪੀਓ ਬੇਕਾਬੂ ਹੋ ਕੇ ਛੱਪੜ ’ਚ ਜਾ ਡਿੱਗੀ।

ਸਕਾਰਪੀਓ ਦੇ ਪਿੱਛੇ ਬੈਠੇ ਦੋ ਵਿਅਕਤੀ ਕਿਸੇ ਤਰ੍ਹਾਂ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਏ। ਇਸ ਘਟਨਾ ’ਚ 8 ਲੋਕਾਂ ਦੀ ਤਾਲਾਬ ’ਚ ਡੁੱਬਣ ਨਾਲ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਗੰਗਾ ਪ੍ਰਸਾਦ ਯਾਦਵ, ਤਾਂਡਵ ਲਾਲ ਯਾਦਵ, ਕਰਨ ਲਾਲ ਯਾਦਵ, ਅਮਰਚੰਦ ਯਾਦਵ, ਕਾਲੀਚਰਨ ਯਾਦਵ, ਰਾਮਕਿਸ਼ਨ ਯਾਦਵ, ਗੁਲਾਬਚੰਦ ਯਾਦਵ ਅਤੇ ਮਾਨਿਕ ਲਾਲ ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਕਿਸ਼ਨਗੰਜ ਭੇਜ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here