ਦਿਨ ਦਿਹਾੜੇ ਸਰਕਾਰੀ ਹਸਪਤਾਲ ‘ਚੋਂ ਸਕੂਟਰੀ ਚੋਰੀ

Scooter
ਸੁਨਾਮ: ਸਕੂਟਰੀ ਚੋਰੀ ਕਰਕੇ ਲੈ ਜਾਂਦਾ ਹੋਇਆ ਚੋਰ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਅੰਦਰ ਤੋਂ ਦਿਨ ਦਿਹਾੜੇ ਚੋਰ ਵੱਲੋਂ ਸਕੂਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟਰੀ ਚੋਰੀ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਸਕੂਟਰੀ ਚੋਰੀ ਕਰਨ ਤੋਂ ਪਹਿਲਾਂ ਚੋਰ ਹਸਪਤਾਲ ਅੰਦਰ ਟਹਿਲਦਾ ਨਜ਼ਰ ਆਇਆ ਜਦੋਂ ਕਿ ਥੋੜ੍ਹੇ ਸਮੇਂ ਬਾਅਦ ਹੀ ਉਹ ਸਕੂਟਰ ਚੋਰੀ ਕਰਕੇ ਲੈ ਗਿਆ। (Scooter)

ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ | Scooter

ਛੇੜੀ ਮੁਹਿੰਮ ਤਹਿਤ ਪੁਲਿਸ ਵੱਲੋਂ ਪਿਛਲੇ ਦਿਨਾਂ ਵਿੱਚ ਸ਼ਹਿਰ ‘ਚ ਹੋਈਆਂ ਚੋਰੀਆਂ ਨੂੰ ਜ਼ਿਆਦਾਤਰ ਟਰੇਸ ਕਰ ਲਿਆ ਹੈ ਅਤੇ ਉਨ੍ਹਾਂ ਵਿਚ ਸ਼ਾਮਲ ਦੋਸ਼ੀਆਂ ਨੂੰ ਵੀ ਕਾਬੂ ਕਰਨ ਵਿੱਚ ਪੁਲਿਸ ਕਾਮਯਾਬ ਰਹੀ ਹੈ। ਪੁਲਿਸ ਦੀ ਇਸ ਕਾਰਗੁਜ਼ਾਰੀ ਅਤੇ ਮੁਸਤੈਦੀ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕ ਵੀ ਸੰਤੁਸ਼ਟ ਨਜ਼ਰ ਆ ਰਹੇ ਹਨ। ਪਰੰਤੂ ਮਾੜੇ ਅਨਸਰ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਉਂਦੇ ਹੋਏ, ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ।

ਅੱਜ ਇਸ ਸਕੂਟਰੀ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦਿਆਂ ਸਿਟੀ ਸੁਨਾਮ ਦੇ ਐੱਸਐਚਓ ਇਨਸਪੈਕਟਰ ਦੀਪਇੰਦਰ ਸਿੰਘ ਜੇਜੀ ਨੇ ਸਕੂਟਰੀ ਚੋਰੀ ਦੀ ਸੀਸੀਟੀਵੀ ਫੁਟੇਜ ਨੂੰ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਕਤ ਵਿਅਕਤੀ ਦੀ ਕਿਸੇ ਨੂੰ ਕੋਈ ਸੂਹ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇਵੇ, ਤਾਂ ਜੋ ਉਸ ਨੂੰ ਜੇਲ੍ਹ ਭੇਜਿਆ ਜਾ ਸਕੇ। ਸੀਸੀਟੀਵੀ ਫੁਟੇਜ ਵਿਚ ਚੋਰ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : Monsoon Rain : ਮਾਨਸੂਨ ਦੇ ਮੀਂਹ ਅੱਗੇ ਨਿਗੂਣੇ ਸਾਬਤ ਹੋਏ ਨਗਰ ਨਿਗਮ ਦੇ ਨਿਕਾਸੀ ਪ੍ਰਬੰਧ, ਮਹਾਂਨਗਰ ’ਚ ਅਨੇਕਾਂ ਥਾਵਾ…