ਡਰਾਈਵਰ ਨੇ ਗੁਆਇਆ ਸੀ ਕੰਟਰੋਲ | Road Accident
ਪੰਚਕੂਲਾ (ਸੱਚ ਕਹੂੰ ਨਿਊਜ਼)। Road Accident: ਹਰਿਆਣਾ ਦੇ ਪੰਚਕੂਲਾ ’ਚ ਸੁਤੰਤਰਤਾ ਦਿਵਸ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਪਲਟ ਗਈ। ਇਸ ਹਾਦਸੇ ’ਚ ਕਈ ਬੱਚੇ ਜ਼ਖਮੀ ਹੋ ਗਏ ਹਨ। ਸਕੂਲ ਬੱਸ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਦੇ ਬਰਵਾਲਾ ਦੇ ਰਾਮਗੜ੍ਹ ਖੇਤਰ ’ਚ ਸਥਿਤ ਪਿੰਡ ਖੰਗੇਸਰਾ ਤੋਂ ਪਿੰਡ ਕਨੋਲੀ ਵੱਲ ਜਾ ਰਹੀ ਸਤਲੁਜ ਪਬਲਿਕ ਸਕੂਲ ਦੀ ਬੱਸ ਵੀਰਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ’ਚ ਪੰਜ ਬੱਚੇ ਸਵਾਰ ਸਨ। ਅਚਾਨਕ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਖੇਤ ’ਚ ਪਲਟ ਗਈ।
Read This : Road Accident: ਬੇਕਾਬੂ ਕਾਰ ਦਰੱਖਤ ’ਚ ਵੱਜੀ, ਇੱਕ ਨੌਜਵਾਨ ਦੀ ਮੌਤ
ਹਾਦਸੇ ’ਚ 1 ਬੱਚਾ ਜ਼ਖਮੀ ਹੋਇਆ ਹੈ, ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਿਵੇਂ ਹੀ ਬੱਸ ਪਲਟ ਗਈ ਤਾਂ ਉਸ ’ਚ ਸਵਾਰ ਬੱਚਿਆਂ ’ਚ ਰੌਲਾ ਪੈ ਗਿਆ। ਆਸਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਤੇ ਬੱਚਿਆਂ ਨੂੰ ਬਾਹਰ ਕੱਢਿਆ। ਬੱਸ ਦੇ ਪਲਟਣ ਕਾਰਨ ਇਸ ਦੇ ਦਰਵਾਜੇ ਵੀ ਬੰਦ ਹੋ ਗਏ ਕਿਉਂਕਿ ਬੱਸ ਦਰਵਾਜੇ ਵਾਲੇ ਪਾਸੇ ਤੋਂ ਹੀ ਪਲਟੀ ਸੀ। ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਕੁਝ ਦੇਰ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਸਕੂਲ ਮੈਨੇਜਮੈਂਟ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਹਾਦਸੇ ਕਾਰਨ ਸਕੂਲ ਪ੍ਰਸ਼ਾਸਨ ਤੇ ਮਾਪਿਆਂ ’ਚ ਚਿੰਤਾ ਦਾ ਮਾਹੌਲ ਹੈ ਪਰ ਸਮੇਂ ਸਿਰ ਮੱਦਦ ਮਿਲਣ ਨਾਲ ਬੱਚਿਆਂ ਦੀ ਜਾਨ ਬਚਾਈ ਜਾ ਸਕੀ। Road Accident