ਸੌਰਭ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ

ਅਰਜੁਨ ਚੀਮਾ ਨੇ ਜਿੱਤਿਆ ਕਾਂਸੀ ਤਗਮਾ

ਭਾਰਤ ਤਮਗਾ ਸੂਚੀ ‘ਚ ਕੋਰੀਆ ਅਤੇ ਰੂਸ ਤੋਂ ਬਾਅਦ ਤੀਸਰੇ ਸਥਾਨ ‘ਤੇ

ਚਾਂਗਵੋਨ, 6 ਸਤੰਬਰ

 

ਏਸ਼ੀਆਈ ਖੇਡਾਂ ਦੇ ਚੈਂਪੀਅਨ ਭਾਰਤ ਦੇ 16 ਸਾਲਾ ਨਿਸ਼ਾਨੇਬਾਜ਼ ਸੌਰਭ ਚੋਧਰੀ ਨੇ ਦੱਖਣੀ ਕੋਰੀਆ ਦੇ ਚਾਂਗਵੋਨ ‘ਚ ਚੱਲ ਰਹੀ 52ਵੀਂ ਆਈਐਸਐਫ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣੇ ਹੀ ਜੂਨੀਅਰ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ ਸੌਰਭ ਨੇ ਹਾਲ ਹੀ ‘ਚ 18ਵੀਆਂ ਏਸ਼ੀਆਈ ਖੇਡਾਂ ‘ਚ ਵੀ ਭਾਰਤ ਨੂੰ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ ਚਾਂਗਵੋਨ ‘ਚ ਵੀ ਸੌਰਭ ਨੇ ਜੂਨੀਅਰ ਵਰਗ ‘ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਈਵੇਂਟ ‘ਚ ਸੌਰਭ ਨੇ ਸੋਨ ਤਗਮਾ ਜਿੱਤਿਆ ਅਤੇ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਤ ਕੀਤਾ ਮਜ਼ੇਦਾਰ ਗੱਲ ਇਹ ਹੈ ਕਿ ਸੌਰਭ ਚੌਧਰੀ ਨੇ ਪਿਛਲੇ ਸਾਲ ਜੂਨ ‘ਚ ਜੂਨੀਅਰ ਵਿਸ਼ਵ ਕੱਪ ‘ਚ ਬਣਾਏ 243.7 ਸਕੋਰ ਦੇ ਆਪਣੇ ਹੀ ਵਿਸ਼ਵ ਰਿਕਾਰਡ ‘ਚ ਸੁਧਾਰ ਕੀਤਾ ਓਦੋਂ ਉਹਨਾਂ ਚੀਨੀ ਸ਼ੂਟਰ ਝੇਹਾਓ ਵੱਲੋਂ ਬਣਾਏ 242.5 ਸਕੋਰ ਦੇ ਵਿਸ਼ਵ ਰਿਕਾਰਡ ਨੂੰ ਤੋੜਿਆ ਸੀ ਹੁਣ 245.5 ਦਾ ਸਕੋਰ ਕਰਕੇ ਸੌਰਭ ਨੇ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ ਇਸ ਮੁਕਾਬਲੇ ‘ਚ ਚਾਂਦੀ ਤਗਮਾ ਕੋਰੀਆ ਦੇ ਹੋਜ਼ਿਨ ਲਿਮ ਅਤੇ ਕਾਂਸੀ ਤਗਮਾ ਭਾਰਤ ਦੇ ਹੀ ਅਰਜੁਨ ਸਿੰਘ ਨੂੰ ਮਿਲਿਆ

 

ਸੌਰਭ ਨੇ ਤੀਸਰੇ ਸਥਾਨ ‘ਤੇ ਰਹਿੰਦੇ ਹੋਏ ਕੁਆਲੀਫਾਈ ਕੀਤਾ ਸੀ ਫਾਈਨਲ ‘ਚ ਸੌਰਭ ਨੇ ਪੰਜ ਸ਼ਾਟਸ ਦੀ ਦੂਸਰੀ ਲੜੀ ਤੋਂ ਬਾਅਦ ਵਾਧਾ ਹਾਸਲ ਕੀਤਾ ਅਤੇ ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਲੈਅ ‘ਚ ਨਜ਼ਰ ਆਏ ਕਾਂਸੀ ਤਗਮਾ ਜੇਤੂ ਅਰਜੁਨ ਸਿੰਘ ਚੀਮਾ ਦਾ ਸਕੋਰ 218 ਰਿਹਾ ਉਹ ਸੌਰਭ ਦੇ ਪਿੱਛੇ ਦੂਸਰੇ ਸਥਾਨ ‘ਤੇ ਚੱਲ ਰਹੇ ਸਨ ਅਤੇ ਉਹ ਤੀਸਰੇ ਸਥਾਨ ਲਈ ਖਿਸਕ ਗਏ ਅਤੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ


ਇਸ ਤੋਂ ਇਲਾਵਾ ਸੌਰਭ ਅਤੇ ਅਰਜੁਨ ਨੇ ਅਨਮੋਲ ਜੈਨ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਜੂਨੀਅਰ ਟੀਮ ਈਵੇਂਟ ‘ਚ 1730 ਦੇ ਸਕੋਰ ਨਾਲ ਚਾਂਦੀ ਤਗਮਾ ਭਾਰਤ ਦੀ ਝੋਲੀ ‘ਚ ਪਾਇਆ ਅਭਿਸ਼ੇਕ ਵਰਮਾ, ਓਮਪ੍ਰਕਾਸ਼ ਮਿਠਰਵਾਲ ਅਤੇ ਸ਼ਹਿਜ਼ਾਰ ਰਿਜ਼ਵੀ ਦੀ ਤਿਕੜੀ ਨੇ 10 ਮੀਟਰ ਏਅਰ ਪਿਸਟਲ ਸੀਨੀਅਰ ਟੀਮ ਮੁਕਾਬਲੇ ‘ਚ 1738 ਦੇ ਸਕੋਰ ਨਾਲ ਚਾਂਦੀ ਤਗਮਾ ਆਪਣੇ ਨਾਂਅ ਕੀਤਾ ਚੈਂਪੀਅਨਸ਼ਿਪ ਦੀ ਜੂਨੀਅਰ ਟਰੈਪ ਈਵੇਂਟ ‘ਚ ਅਮਨ ਇਲਾਹੀ, ਵਿਵਾਨ ਕਪੂਰ ਅਤੇ ਮਾਨਵਾਦਿਤਿਆ ਰਾਠੌੜ ਦੀ ਤਿਕੜੀ ਨੇ 348 ਦੇ ਸਕੋਰ ਨਾਲ ਚਾਂਦੀ ਤਗਮਾ ਜਿੱਤਿਆ
ਇਸ ਤਰ੍ਹਾਂ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਭਾਰਤ ਨੇ ਪੰਜ ਹੋਰ ਤਗਮੇ ਆਪਣੇ ਨਾਂਅ ਕੀਤੇ ਭਾਰਤ ਦੇ ਛੇ ਸੋਨ, ਛੇ ਚਾਂਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 14 ਤਗਮੇ ਹੋ ਗਏ ਹਨ ਭਾਰਤ ਅੰਕ ਸੂਚੀ ‘ਚ ਕੋਰੀਆ ਅਤੇ ਰੂਸ ਤੋਂ ਬਾਅਦ ਤੀਸਰੇ ਸਥਾਨ ‘ਤੇ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।