ਸਤੇਂਦਰ ਜੈਨ ਦੇ ਘਰ ਛਾਪਾ, ਪਤਨੀ ਤੋਂ ਪੁੱਛ-ਗਿੱਛ

18 ਮਾਹਿਰਾਂ ਦੀ ਨਿਯੁਕਤੀ ‘ਚ ਬੇਨੇਮੀਆਂ ਦਾ ਦੋਸ਼ | Satyendra Jain

ਨਵੀਂ ਦਿੱਲੀ (ਏਜੰਸੀ)। ਦਿੱਲੀ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਸ਼ਕਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸੇ ਲੜੀ ‘ਚ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਕੇਂਦਰੀ ਜਾਂਚ ਬਿਊਰੋ ਨੇ ਛਾਪਾ ਮਾਰਿਆ ਜਾਂਚ ਏਜੰਸੀ ਦਾ ਇਹ ਛਾਪਾ ਜੈਨ ‘ਤੇ ਦਰਜ ਹੋਏ ਤਾਜ਼ਾ ਮਾਮਲੇ ਨੂੰ ਲੈ ਕੇ ਹੈ ਦੋਸ਼ ਹੈ ਕਿ ਸਿਹਤ ਮੰਤਰੀ ਨੇ ਪੀਡਬਲਯੂਡੀ ‘ਚ ਮਾਹਿਰ ਹੁੰਦੇ ਹੋਏ ਵੀ ਗਲਤ ਢੰਗ ਨਾਲ ਲੋਕ ਨਿਰਮਾਣ ਵਿਭਾਗ ‘ਚ 18 ਵਿਅਕਤੀਆਂ ਦੀ ਨਿੱਜੀ ਤੌਰ ‘ਤੇ ਨਿਯੁਕਤੀ ਕੀਤੀ ਹੈ ਸੀਬੀਆਈ ਨੇ ਛਾਪੇਮਾਰੀ ਦੌਰਾਨ ਹਵਾਲਾ ਮਾਮਲੇ ‘ਚ ਸਤੇਂਦਰ ਜੈਨ ਦੀ ਪਤਨੀ ਤੋਂ ਵੀ ਪੁੱਛ-ਗਿੱਛ ਕੀਤੀ। (Satyendra Jain)

ਇਹ ਵੀ ਪੜ੍ਹੋ : ਬਿਹਾਰ ਦੇ ਬਾਗਮਤੀ ਦਰਿਆ ’ਚ 33 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ ਡੁੱਬੀ

ਆਪ ਨੇ ਆਪਣੇ ਅਧਿਕਾਰਿਕ ਬਿਆਨ ‘ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਘਰ ਛਾਪੇਮਾਰੀ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦੱਸਿਆ ਹੈ ਇਸ ਤੋਂ ਪਹਿਲਾ ਕੇਂਦਰੀ ਜਾਂਚ ਬਿਊਰੋ ਨੇ ‘ਟਾਕ ਟੂ ਏਕੇ’ ਪ੍ਰੋਗਰਾਮ ਨਾਲ ਸਬੰਧਿਤ ਕੰਮ ਨੂੰ ਠੇਕੇ ‘ਤੇ ਦੇਣ ‘ਚ ਕਥਿੱਤ ਤੌਰ ‘ਤੇ ਹੋਈਆਂ ਬੇਨੇਮੀਆਂ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੌਦੀਆ ਦੇ ਬਿਆਨ ਦਰਜ ਕੀਤੇ ਦੋਸ਼ ਹੈ ਕਿ ਮੰਤਰੀ ਜੈਨ ਨੇ 18 ਮਾਹਿਰਾਂ ਦੀ ਇੱਕ ਰਚਨਾਤਮਕ ਟੀਮ ਬਣਾਈ ਸੀ, ਜੋ ਕੁਝ ਮਹੀਨਿਆਂ ਤੱਕ ਹੀ ਚੱਲ ਸਕੀ ਇਸ ਟੀਮ ‘ਤੇ 60 ਲੱਖ ਤੋਂ ਵੱਧ ਦੀ ਦਰਾਸ਼ੀ ਤਨਖ਼ਾਹ ਆਦਿ ‘ਤੇ ਖਰਚ ਕੀਤੀ ਗਈ ਕੁਝ ਸਮੇਂ ਪਹਿਲਾਂ ਉਪ ਰਾਜਪਾਲ  ਨੇ ਇਸ ਨੂੰ ਭੰਗ ਕਰ ਦਿੱਤਾ ਸੀ ਉਨ੍ਹਾਂ ਇਸ ਮਾਮਲੇ ਨੂੰ ਜਾਂਚ ਲਈ ਸੀਬੀਆਈ ਨੂੰ ਸੌਂਪ ਦਿੱਤਾ ਸੀ। (Satyendra Jain)

LEAVE A REPLY

Please enter your comment!
Please enter your name here