ਸਰਦਾਰ ਸਿੰਘ ਨੂੰ ਬ੍ਰਿਟਿਸ਼ ਪੁਲਿਸ ਨੇ ਕੀਤਾ ਤਲਬ

ਲੰਦਨ (ਏਜੰਸੀ)। ਭਾਰਤੀ ਹਾਕੀ ਖਿਡਾਰੀ ਤੇ ਲੰਦਨ ‘ਚ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਟੀਮ ਦਾ ਹਿੱਸਾ ਸਰਦਾਰ ਸਿੰਘ ਇੱਥੇ ਯਾਰਕਸ਼ਾਇਰ ਪੁਲਿਸ ਨੇ ਇੱਕ ਪੁਰਾਣੇ ਕਥਿੱਤ ਦੁਰਾਚਾਰ ਦੇ ਮਾਮਲੇ ‘ਚ ਪੁੱਛ-ਗਿੱਛ ਲਈ ਤਲਬ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਰਦਾਰ ਦੀ ਪਹਿਲੇ ਮਹਿਲਾ ਮਿੱਤਰ ਦੇ ਕਥਿੱਤ ਤੰਗ ਪ੍ਰੇਸ਼ਾਨ ਨਾਲ ਜੁੜਿਆ ਹੈ ਇਸ ਮਾਮਲੇ ‘ਚ ਸਰਦਾਰ ਨੂੰ ਪਹਿਲਾਂ  ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੇ।

ਭਾਰਤੀ ਟੀਮ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ਼ 7-1 ਦੀ ਜਿੱਤ ਦਰਜ ਕੀਤੀ ਸੀ ਤੇ ਆਪਣੇ ਆਖਰੀ ਪੂਲ ਬੀ ਮੈਚ ‘ਚ ਉਸ ਨੂੰ ਹਾਲੈਂਡ ਨਾਲ ਮੰਗਲਵਾਰ ਨੂੰ ਭਿੜਨਾ ਹੈ ਲੰਦਨ ‘ਚ ਜਿੱਥੇ ਟੀਮ ਟੂਰਨਾਮੈਂਟ ਦੀਆਂ ਤਿਆਰੀਆਂ ‘ਚ ਜੁਈ ਹੈ ਤਾਂ ਉੱਥੇ ਸਰਦਾਰ ਨੂੰ ਇਸ ਦਰਮਿਆਨ ਬ੍ਰਿਟਿਸ਼ ਪੁਲਿਸ ਨੇ ਪੁੱਛਗਿੱਛ ਲਈ ਤਲਬ ਕੀਤਾ ਹੈ, ਜਿਸ ਨਾਲ ਉਸਦੇ ਪ੍ਰਦਰਸ਼ਨ ‘ਤੇ ਅਸਰ ਪੈ ਸਕਦਾ ਹੈ ਜ਼ਿਕਰਯੋਗ ਹੈ ਕਿ ਬੀਤੇ ਸਾਲ ਬ੍ਰਿਟਿਸ਼ ਹਾਕੀ ਟੀਮ ਦੀ ਇੱਕ ਖਿਡਾਰਨ ਅਸ਼ਪਾਲ ਭੋਗਲ ਨੇ ਸਾਬਕਾ ਹਾਕੀ ਕਪਤਾਨ ਸਰਦਾਰ ‘ਤੇ ਦੁਰਾਚਾਰ ਦਾ ਕੇਸ ਦਰਜ ਕਰਵਾਇਆ ਸੀ ਤੇ ਇਸ ਸਬੰਧੀ ਉਨ੍ਹਾਂ ‘ਤੇ ਭਾਰਤ ਤੇ ਬ੍ਰਿਟਿਸ਼ ‘ਚ ਕਾਨੂੰਨੀ ਕੇਸ ਦਰਜ ਕੀਤੇ ਗਏ ਸਨ