ਸਰਸਾ. ਰਾਮ ਦਾ ਨਾਮ ਇਸ ਕਲਿਯੁਗ ‘ਚ ਇਨਸਾਨ ਲਈ ਸੰਜੀਵਨੀ ਦਾ ਕੰਮ ਕਰਦਾ ਹੈ, ਕਿੰਨੇ ਵੀ ਗ਼ਮ ਹੋਣ, ਕਿੰਨੀ ਵੀ ਟੈਨਸ਼ਨ ਹੋਵੇ, ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਇਨਸਾਨ ਨੂੰ ਘੇਰ ਲੈਣ, ਜੇਕਰ ਇਨਸਾਨ ਕੋਲ ਰਾਮ ਦਾ ਨਾਮ ਹੈ ਤਾਂ ਤਮਾਮ ਪਰੇਸ਼ਾਨੀਆਂ ਪਲ਼ ‘ਚ ਉੱਡ ਜਾਇਆ ਕਰਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਬੁੱਧਵਾਰ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ”ਸਰਬ ਰੋਗ ਕਾ ਅÀਖਦੁ ਨਾਮ ਕਲਿਆਣ ਰੂਪ ਮੰਗਲ ਗੁਣ-ਗਾਮ” ਸਭ ਰੋਗਾਂ ਦਾ ਮੁਕੰਮਲ ਇਲਾਜ ਹੈ।
ਜਦੋਂ ਇਨਸਾਨ ਅਮਲ ਕਰ ਲਵੇ
ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ! ਪਰ, ਸੱਚੀ ਭਾਵਨਾ ਨਾਲ, ਸੱਚੀ ਤੜਫ ਨਾਲ ਕੋਈ ਸਿਮਰਨ ਕਰੇ, ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਪਲ ‘ਚ ਕਟ ਜਾਇਆ ਕਰਦੇ ਹਨ ਇਨਸਾਨ ਬੇਗਮਪੁਰ ਦਾ ਬਾਦਸ਼ਾਹ ਬਣ ਜਾਂਦਾ ਹੈ, ਉਸਦੇ ਅੰਦਰ-ਬਾਹਰ ਖੁਸ਼ੀਆਂ ਦੇ ਢੇਰ ਲੱਗ ਜਾਂਦੇ ਹਨ ਤੇ ਈਸ਼ਵਰ ਦੇ ਨਾਮ ਨਾਲ ਅੰਦਰ ਸਰੂਰ ਤੇ ਚਿਹਰੇ ‘ਤੇ ਨੂਰ ਆਉਣਾ ਸ਼ੁਰੂ ਹੋ ਜਾਂਦਾ ਹੈ, ਪਰ ਅਜਿਹਾ ਹੁੰਦਾ ਉਦੋਂ ਹੈ ਜਦੋਂ ਇਨਸਾਨ ਅਮਲ ਕਰ ਲਵੇ, ਜੇਕਰ ਅਮਲ ਕਰੇ ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੇ ਚੰਗੇ ਕਰਮ ਕਰਨ ‘ਚ, ਅਮਲ ਕਰੇ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈ ਕੇ ਭਲੇ ਕਰਮ ਕਰਨ ‘ਤੇ, ਤਾਂ ਇਹ ਹੋ ਨਹੀਂ ਸਕਦਾ ਉਸਨੂੰ ਬਾਹਰ ਜਾਂ ਅੰਦਰੋਂ ਕੋਈ ਗਮ ਰਹਿ ਜਾਵੇ, ਦੁੱਖ ਰਹਿ ਜਾਵੇ।
ਸਾਰੀ ਦੁਨੀਆ ਦਾ ਸ਼ੱਕ ਤੁਹਾਡੇ ਉੱਪਰ ਆਵੇਗਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਦਇਆ ਦਾ ਸਾਗਰ ਹੈ, ਰਹਿਮਤ ਦਾ ਦਾਤਾ ਹੈ, ਖੁਸ਼ੀਆਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜੋ ਸੱਚੀ ਤੜਫ਼ ਨਾਲ ਉਸ ਨੂੰ ਬੁਲਾਉਂਦਾ ਹੈ ਧਿਆਨ ਰੱਖੋ, ਤੁਹਾਡਾ ਸੰਗ ਗਲਤ ਨਹੀਂ ਹੋਣਾ ਚਾਹੀਦਾ ਸੰਗ-ਸੁਹਬਤ ਬਹੁਤ ਵੱਡਾ ਅਸਰ ਛੱਡ ਜਾਂਦੀ ਹੈ, ਤੁਸੀਂ ਕਿੰਨੇ ਵੀ ਪਾਕਿ-ਪਵਿੱਤਰ ਕਿਉਂ ਨਾ ਹੋਵੋ, ਚੋਰ ਦਾ ਸੰਗ ਕਰੋਗੇ ਤਾਂ ਸਾਰੀ ਦੁਨੀਆ ਦਾ ਸ਼ੱਕ ਤੁਹਾਡੇ ਉੱਪਰ ਆਵੇਗਾ ਹੀ ਆਵੇਗਾ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋਵੇ, ਡਾਕੂਆਂ ਨਾਲ, ਗੁੰਡਾਗਰਦੀ ਦੇ ਲੋਕਾਂ ਨਾਲ ਜੇਕਰ ਤੁਹਾਡੀ ਦੋਸਤੀ, ਮਿੱਤਰਤਾ ਹੈ, ਤਾਂ ਲੋਕ ਤੁਹਾਡੇ ਵੱਲ ਉਂਗਲੀ ਜ਼ਰੂਰ ਚੁੱਕਣਗੇ ਤੇ ਕਿਤੇ ਨਾ ਕਿਤੇ ਸੰਗ ਕਰਦੇ-ਕਰਦੇ ਉਨ੍ਹਾਂ ਦੇ ਔਗੁਣ ਵੀ ਤੁਹਾਡਾ ਮਨ ਜ਼ਰੂਰ ਲੈ ਲਵੇਗਾ ਹੁਣ ਜੂਆ ਖੇਡਦਾ ਹੈ।
ਬਹੁਤ ਖੁਸ਼ੀ ਹੁੰਦੀ ਹੈ
ਕੋਈ ਹੋਰ ਤੁਸੀਂ ਤਮਾਸ਼ਬੀਨ ਬਣ ਕੇ ਉਸਦੇ ਕੋਲ ਬੈਠ ਜਾਂਦੇ ਹੋ ਤੇ ਉਹ ਦਿਖਾਉਂਦਾ ਹੈ ਕਿ ਕਿਵੇਂ ਹੱਥ ਦੀ ਸਫ਼ਾਈ ਨਾਲ ਹਜ਼ਾਰਾਂ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ, ਕਈ ਲੋਕ ਸੱਟਾ ਲਾਉਂਦੇ ਹਨ ਤੇ ਬੇਪਰਵਾਹ ਜੀ ਫ਼ਰਮਾਇਆ ਕਰਦੇ ਕਿ ‘ਸੱਟਾ ਘਰ ਪੱਟਾ’! ਜੇਕਰ ਤੁਹਾਨੂੰ ਇੱਕ ਵਾਰ ਪੈਸੇ ਆ ਗਏ, ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਬਾਅਦ ‘ਚ ਕਈ ਗੁਣਾ ਤੁਸੀਂ ਪੈਸੇ ਲੁਟਾ ਬੈਠਦੇ ਹੋ ਕਹਿਣ ਦਾ ਭਾਵ ਸੰਗ ਕਰਦੇ-ਕਰਦੇ ਤੁਹਾਡਾ ਮਨ ਜ਼ਰੂਰ ਹਾਵੀ ਹੋ ਜਾਵੇਗਾ ਤੇ ਤੁਸੀਂ ਵੀ ਇੱਕ ਦਿਨ ਜੂਆ ਖੇਡਣਾ ਸ਼ੁਰੂ ਕਰ ਦਿਓਗੇ, ਤਾਂ ਬੁਰਾਈ ਦਾ ਸੰਗ-ਸੁਹਬਤ ਕੋਈ ਵੀ ਕਰਦਾ ਹੈ, ਲਾਜ਼ਮੀ ਉਸਦੇ ਉੱਪਰ ਅਸਰ ਹੁੰਦਾ ਹੈ।
ਸੁਹਬਤ ਇਨਸਾਨ ਨੂੰ ਬਦਲ ਦਿੰਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਗਤ ਉਹ ਹੁੰਦੇ ਹਨ ਜੋ ਆਪਣੇ ਸਕੇ-ਸਬੰਧੀ ਸਾਥੀਆਂ ਨੂੰ ਰਾਮ-ਨਾਮ ਨਾਲ ਜੋੜ ਕੇ ਬੁਰਾਈਆਂ ਤੋਂ ਦੂਰ ਕਰ ਦਿੰਦੇ ਹਨ ਕੀ, ਤੁਹਾਡੇ ‘ਚ ਇੰਨੀ ਹਿੰਮਤ ਹੈ, ਕੀ ਤੁਸੀਂ ਆਪਣੇ-ਆਪ ‘ਤੇ ਯਕੀਨ ਰੱਖਦੇ ਹੋ ਕਿ ਤੁਸੀਂ ਨਹੀਂ ਡੋਲੋਗੇ, ਤਾਂ ਤੁਸੀਂ ਬੁਰੇ ਲੋਕਾਂ ਨੂੰ ਨੇਕੀ ਨਾਲ ਜੋੜੋ, ਜੇਕਰ ਨਹੀਂ! ਤਾਂ ਆਪਣੇ ਆਪ ਨੂੰ ਬੁਰਾਈ ਤੋਂ ਬਚਾ ਕੇ ਰੱਖੋ, ਕਿਉਂਕਿ ਸੁਹਬਤ ਇਨਸਾਨ ਨੂੰ ਬਦਲ ਦਿੰਦੀ ਹੈ ਪਰ ਤੁਸੀਂ ਤਾਂ ਸੋਚਦੇ ਹੋ ਕਿ ਇਸ ‘ਚ ਕੀ ਹਰਜ਼ ਹੈ ਇਹ ਤਾਂ ਸਾਰੀ ਦੁਨੀਆ ਕਰਦੀ ਹੈ, ਕੀ ਫਰਕ ਪੈਣ ਵਾਲਾ ਹੈ।
ਇਹ ਤਾਂ ਤੁਸੀਂ ਆਪਣੇ-ਆਪ ਤੋਂ ਪੁੱਛ ਕੇ ਦੇਖੋ, ਜਦੋਂ ਸਤਿਗੁਰੂ ਨਾਲ ਪਿਆਰ, ਉਸਦੀ ਯਾਦ ‘ਚ ਰਹਿਣਾ ਉੱਡਦੇ ਰਹਿਣਾ ਤੇ ਕਿਤੇ ਦੁਨੀਆਦਾਰੀ ਦੇ ਝਮੇਲੇ ‘ਚ ਪੈ ਕੇ ਤੁਹਾਨੂੰ ਲੱਗਿਆ ਹੈ ਕਿ ਇਹ ਲੋਕ ਸਹੀ ਕਰ ਰਹੇ ਹਨ, ਥੋੜ੍ਹਾ ਜਿਹਾ ਕਰਨ ‘ਚ ਕੀ ਹਰਜ਼ ਹੈ, ਤੁਹਾਨੂੰ ਖੁਦ ਪਤਾ ਚੱਲੇਗਾ ਕਿ ਤੁਹਾਡਾ ਪਿਆਰ ਜੋ ਰਾਮ ਵੱਲ ਵਧ ਰਿਹਾ ਸੀ ਉਸ ‘ਚ ਕਿੰਨਾ ਫਰਕ ਆ ਗਿਆ।
ਸਤਿਸੰਗ ਤਾਂ ਪਰਮਾਤਮਾ ਨਾਲ ਮਿਲਾ ਦਿੰਦਾ ਹੈ
ਦੂਜਾ ਇਸਦਾ ਮੁਲਾਂਕਣ ਨਹੀਂ ਕਰ ਸਕਦਾ, ਸਿਰਫ ਤੁਸੀਂ ਹੀ ਦੱਸ ਸਕਦੇ ਹੋ, ਮੁਲਾਂਕਣ ਤਾਂ ਆਦਮੀ ਹੀ ਜਾਣਦਾ ਹੈ ਆਪਣਾ, ਇਸ ਲਈ ਸੰਗ ਕਦੇ ਬੁਰਾ ਨਾ ਕਰੋ, ਬੁਰਾ ਸੰਗ ਇਨਸਾਨ ਨੂੰ ਕਿਤੇ ਦਾ ਨਹੀਂ ਛੱਡਦਾ, ਚੰਗਾ ਸੰਗ ਇਨਸਾਨ ਨੂੰ ਚੰਗਾ ਬਣਾ ਦਿੰਦਾ ਹੈ ਤੇ ਸਤਿਸੰਗ ਤਾਂ ਪਰਮਾਤਮਾ ਨਾਲ ਮਿਲਾ ਦਿੰਦਾ ਹੈ, ਗ਼ਮ, ਚਿੰਤਾਵਾਂ, ਪਰੇਸ਼ਾਨੀਆਂ ਤੋਂ ਅਜ਼ਾਦ ਕਰਵਾ ਦਿੰਦਾ ਹੈ ਇਸ ਲਈ ਜਿੱਥੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਹੁੰਦੀ ਹੋਵੇ, ਉੱਥੇ ਦਿਲ ਲਾ ਕੇ ਬੈਠੋ, ਰਾਮ ਦਾ ਨਾਮ ਭਾਵੇਂ 15 ਮਿੰਟ ਸਵੇਰੇ, 15 ਮਿੰਟ ਸ਼ਾਮ ਜ਼ਰੂਰ ਜਪਿਆ ਕਰੋ, ਤਾਂ ਕਿ ਤੁਹਾਡੀਆਂ ਜੋ ਬੁਰੀਆਂ ਆਦਤਾਂ ਹਨ, ਤੁਹਾਡੇ ਜੋ ਔਗੁਣ ਹਨ ਉਹ ਛੁੱਟਦੇ ਜਾਣ ਤੇ ਮਾਲਕ ਨਾਲ ਪਿਆਰ ਵਧਦਾ ਜਾਵੇ।