ਭੰਡਾਰੇ ਲਈ ਭਾਰੀ ਉਤਸ਼ਾਹ

ਚਮਕਾਇਆ ਜਾ ਰਿਹਾ ਹੈ ਦਰਬਾਰ, ਤਿਆਰੀਆਂ ਜ਼ੋਰਾਂ ‘ਤੇ

ਸਰਸਾ (ਸੱਚ ਕਹੂੰ ਨਿਊਜ਼) ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ 69ਵੇਂ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ ‘ਚ 29 ਤੇ 30 ਅਪਰੈਲ ਨੂੰ ਹੋਣ ਜਾ ਰਹੇ ਰੂਹਾਨੀ ਮਹਾਂ ਉਤਸਵ ਨੂੰ ਲੈ ਕੇ ਇਨ੍ਹਾਂ ਦਿਨੀਂ ਚਾਰੇ ਪਾਸੇ ਚਹਿਲ-ਪਹਿਲ ਹੈ ਪਵਿੱਤਰ ਭੰਡਾਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ‘ਤੇ ਹਨ ਧੂਮ-ਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਏ ਜਾ ਰਹੇ ਦੋ ਰੋਜ਼ਾ ਇਸ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਸੇਵਾ ਕਾਰਜਾਂ ‘ਚ ਲੱਗੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਦਾ ਉਤਸ਼ਾਹ ਵੇਖਣਯੋਗ ਹੈ ਜਿੱਧਰ ਵੀ ਦੇਖੋ, ਵੱਡੀ ਗਿਣਤੀ ‘ਚ ਸੇਵਾਦਾਰ ਸੇਵਾ ਕਾਰਜਾਂ ‘ਚ ਜੁਟੇ ਨਜ਼ਰ ਆ ਰਹੇ ਹਨ ਕਿਤੇ ਰੰਗੀਨ ਝਾਲਰ, ਝੰਡੀਆਂ ਆਦਿ ਲਗਾਉਣ ਦਾ ਕਾਰਜ ਚੱਲ ਰਿਹਾ ਹੈ ਤਾਂ ਕਿਤੇ ਸਾਧ-ਸੰਗਤ ਦੀ ਸਹੂਲਤ ਲਈ ਵੱਖ-ਵੱਖ ਪੰਡਾਲ ਬਣਾਏ ਜਾਣ ਦਾ ਹਰ ਪੰਡਾਲ ‘ਚ ਲੰਗਰ-ਭੋਜਨ, ਪਾਣੀ ਤੇ ਫਸਟ ਏਡ ਆਦਿ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

ਮੁੱਖ ਸਤਿਸੰਗ ਪੰਡਾਲ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਆਸ਼ਰਮ ਦੇ ਗੇਟ ਨੰਬਰ 6 ਸਾਹਮਣੇ ਇੱਕ ਪੰਡਾਲ ਬਣਾਇਆ ਗਿਆ ਹੈ ਡੇਰਾ ਸੱਚਾ ਸੌਦਾ ਦੇ ਸਵਾਗਤੀ ਗੇਟ ਦੇ ਦੋਵੇਂ ਪਾਸੇ ਦੋ ਪੰਡਾਲ ਬਣਾਏ ਜਾ ਰਹੇ ਹਨ ਇਸ ਤੋਂ ਇਲਾਵਾ ਭੈਣਾਂ ਵਾਲੇ ਮੁੱਖ ਪੰਡਾਲ ਦੇ ਬਾਹਰ ਵੱਲ ਭੈਣਾਂ ਲਈ ਵੱਡਾ ਪੰਡਾਲ ਬਣਾਇਆ ਗਿਆ ਹੈ ਭਾਈਆਂ ਲਈ 15 ਨੰਬਰ ਮੋਟਰ ਕੋਲ ਤੇ ਉਪਕਾਰ ਕਲੋਨੀ ਦੇ ਨੇੜੇ ਵੱਡੇ ਪੰਡਾਲ ਬਣਾਏ ਗਏ ਹਨ ਇਸਦੇ ਨਾਲ ਹੀ ਟਰੈਫਿਕ ਸੰਮਤੀ ਦੇ ਸੇਵਾਦਾਰ ਵੀ ਵਿਵਸਥਾ ਬਣਾਉਣ ‘ਚ ਜੁਟ ਗਏ ਹਨ।

ਆਸ਼ਰਮ ਵੱਲ ਆਉਣ ਵਾਲੇ ਰਸਤਿਆਂ ਕੋਲ ਸਾਧ-ਸੰਗਤ ਦੇ ਵਾਹਨਾਂ ਦੀ ਪਾਰਕਿੰਗ ਲਈ  ਟ੍ਰੈਫਿਕ ਗਰਾਊਂਡ ਬਣਾਏ ਜਾ ਰਹੇ ਹਨ ਪਵਿੱਤਰ ਭੰਡਾਰੇ ਦਾ ਸਮਾਂ ਸ਼ਾਮ ਸੱਤ ਵਜੇ ਰਹੇਗਾ ਤੇ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 29 ਅਪਰੈਲ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ ਨਾਮ ਸ਼ਬਦ ਦੇ ਚਾਹਵਾਨ ਭਰਾ-ਭੈਣਾਂ ਲਈ ਗੇਟ ਨੰਬਰ 10 ਤੋਂ ਦਾਖਲ ਹੋ ਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪਿੱਛੇ ਪੰਡਾਲ ਬਣਾਇਆ ਗਿਆ ਹੈ। Ruhani Satsang in Sirsa

ਖੂਨਦਾਨ ਸਮੇਤ 6 ਕੈਂਪ 29 ਨੂੰ

ਸਰਸਾ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪਵਿੱਤਰ ਰੂਹਾਨੀ ਸਥਾਪਨਾ ਦਿਵਸ ਮੌਕੇ 29 ਅਪਰੈਲ, ਸ਼ਨਿੱਚਰਵਾਰ ਸਵੇਰੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ 6 ਕੈਂਪਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ  ਜਨ ਕਲਿਆਣ ਪਰਮਾਰਥੀ ਕੈਂਪ ‘ਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰੋਗਾਂ ਦੇ ਪ੍ਰਸਿੱਧ ਮਾਹਿਰ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਗੇ ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ ‘ਚ ਇੰਟਰਨੈੱਟ ਬਾਰੇ ਜਾਗਰੂਕ ਕੀਤਾ ਜਾਵੇਗਾ।

ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਵੀ ਪ੍ਰਸਿੱਧ ਵਕੀਲ ਮੁਫ਼ਤ ਕਾਨੂੰਨੀ ਸਲਾਹ ਦੇਣਗੇ ਕਾਨੂੰਨੀ ਸਲਾਹ ਲੈਣ ਦੇ ਚਾਹਵਾਨ ਆਪਣੇ ਕੇਸ ਨਾਲ ਸਬੰਧੀ ਪੂਰੀ ਫਾਈਲ ਨਾਲ ਲੈ ਕੇ ਆਉਣ ਅੰਨਦਾਤਾ ਬਚਾਓ ਕੈਂਪ ‘ਚ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਕੈਰੀਅਰ ਕੌਂਸਲਿੰਗ ਕੈਂਪ ‘ਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਸਲਾਹ ਦਿੱਤੀ ਜਾਵੇਗੀ।