Shah Satnam Singh Ji Maharaj: ਮੇਰੀ ਲੱਤ ’ਚ ਇੱਕ ਅਜਿਹੀ ਬਿਮਾਰੀ ਲੱਗੀ ਕਿ ਮੈਨੂੰ ਦੂਜੇ ਜਾਂ ਤੀਜੇ ਦਿਨ ਗੋਡੇ ’ਤੇ ਚੀਰਾ ਲਗਵਾ ਕੇ ਰੇਸ਼ਾ ਕਢਵਾਉਣਾ ਪੈਂਦਾ ਸੀ ਇਸ ਬਿਮਾਰੀ ਕਾਰਨ ਮੇਰੀ ਲੱਤ ਦੇ ਤਿੰਨ ਆਪ੍ਰੇਸ਼ਨ ਵੀ ਹੋ ਚੁੱਕੇ ਸਨ ਮੈਂ ਦਿੱਲੀ ਅਤੇ ਜੈਪੁਰ ਦੇ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਇਆ ਉਨ੍ਹਾਂ ਡਾਕਟਰਾਂ ਦੀ ਰਾਇ ਸੀ ਕਿ ਲੱਤ ਕਟਵਾਉਣੀ ਪਵੇਗੀ ਨਹੀਂ ਤਾਂ ਇਹ ਬਿਮਾਰੀ ਸਰੀਰ ਦੇ ਬਾਕੀ ਹਿੱਸੇ ’ਚ ਵੀ ਫੈਲ ਸਕਦੀ ਹੈ ਪਰ ਮੇਰੇ ਮਾਤਾ-ਪਿਤਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਸਮਾਂ ਲੰਘਦਾ ਗਿਆ ਸੰਨ 1980 ’ਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ’ਚ ਪੂੁਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੀ ਮੇਰੇ ਬਾਪੂ ਜੀ ਦੇ ਨਾਲ ਮੈਂ ਵੀ ਸਤਿਸੰਗ ਸੁਣਨ ਗਿਆ ਅਤੇ ਸਟੇਜ ਦੇ ਕੋਲ ਜਾ ਕੇ ਬੈਠ ਗਈ ਉਸ ਸਮੇਂ ਮੈਂ ਆਪਣੀ ਲੱਤ ਦੇ ਦਰਦ ਤੋਂ ਬਹੁਤ ਹੀ ਦੁਖੀ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਬੇਨਤੀ ਕੀਤੀ ਮੇਰੇ ਬਾਪੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੂੰ ਮੇਰੀ ਬਿਮਾਰੀ ਬਾਰੇ ਸਾਰੀ ਗੱਲ ਦੱਸ ਦਿੱਤੀ ਅਤੇ ਪੁੱਛਿਆ ਕਿ ਪਿਤਾ ਜੀ, ਦੱਸੋ ਲੱਤ ਕਟਵਾਈਏ ਜਾ ਨਾ।
ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਏ, ‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਥੋੜ੍ਹੀ-ਬਹੁਤ ਸੇਵਾ ਅਤੇ ਸਿਮਰਨ ਕਰਦੀ ਰਹੀ ਕੁਝ ਹੀ ਦਿਨਾਂ ’ਚ ਮੇਰੀ ਲੱਤ ਬਿਲਕੁਲ ਹੀ ਠੀਕ ਹੋ ਗਈ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਿਮਾਰੀ ਕਦੋਂ ਖਤਮ ਹੋ ਗਈ ਮੈਂ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਨਹੀਂ ਤਾਰ ਸਕਦੀ।
– ਸੁਖਪਾਲ ਕੌਰ, ਸ੍ਰੀ ਮੁਕਤਸਰ ਸਾਹਿਬ (ਪੰਜਾਬ)