ਗੁਰਦੇ ਦੀ ਬਿਮਾਰੀ ਨਾਲ ਸਨ ਪੀੜਤ | Satish Shah
ਮੁੰਬਈ (ਏਜੰਸੀ)। Satish Shah: ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨਿੱਚਰਵਾਰ ਦੁਪਹਿਰ 2:30 ਵਜੇ ਮੁੰਬਈ ’ਚ ਦੇਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ, ਸਤੀਸ਼ ਗੁਰਦੇ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦਾ ਅੰਤਿਮ ਸੰਸਕਾਰ 26 ਅਕਤੂਬਰ ਨੂੰ ਕੀਤਾ ਜਾਵੇਗਾ। ਉਹ 74 ਸਾਲ ਦੇ ਸਨ। ਉਨ੍ਹਾਂ ਨੂੰ ਪ੍ਰਸਿੱਧ ਟੀਵੀ ਸ਼ੋਅ ਸਾਰਾਭਾਈ ਵਰਸਿਜ਼ ਸਾਰਾਭਾਈ ਤੋਂ ਪ੍ਰਸਿੱਧੀ ਮਿਲੀ। ਉਨ੍ਹਾਂ ਨੇ ਕਈ ਫਿਲਮਾਂ ’ਚ ਵੀ ਕੰਮ ਕੀਤਾ।
ਇਹ ਖਬਰ ਵੀ ਪੜ੍ਹੋ : IND vs AUS: ਰੋਹਿਤ ਦੇ ਸੈਂਕੜੇ, ਕੋਹਲੀ ਦੇ ਰਿਕਾਰਡ ਨਾਲ ਜਿੱਤਿਆ ਭਾਰਤ














