ਇੱਛਾਵਾਂ ਦੀ ਤ੍ਰਿਪਤੀ

Children Education

ਇੱਛਾਵਾਂ ਦੀ ਤ੍ਰਿਪਤੀ

ਇੱਕ ਰਾਜ ਮਹਿਲ ਦੇ ਦਰਵਾਜੇ ‘ਤੇ ਬੜੀ ਭੀੜ ਜੁੜੀ ਸੀ ਫਕੀਰ ਨੇ ਬਾਦਸ਼ਾਹ ਤੋਂ ਭਿੱਖਿਆ ਮੰਗੀ ਸੀ ਬਾਦਸ਼ਾਹ ਨੇ ਉਸ ਨੂੰ ਕਿਹਾ, ”ਜੋ ਵੀ ਚਾਹੁੰਦੇ ਹੋ, ਮੰਗ ਲਓ” ਭਿਖਾਰੀ ਦੀ ਕੋਈ ਵੀ ਇੱਛਾ ਪੂਰੀ ਕਰਨ ਦਾ ਉਸ ਦਾ ਨਿਯਮ ਸੀ ਉਸ ਫ਼ਕੀਰ ਨੇ ਆਪਣੇ ਛੋਟੇ ਜਿਹੇ ਭਿੱਖਿਆ ਪਾਤਰ ਨੂੰ ਅੱਗੇ ਵਧਾਇਆ ਤੇ ਕਿਹਾ, ”ਬੱਸ ਇਸ ਨੂੰ ਸੋਨੇ ਦੀਆਂ ਅਸ਼ਰਫ਼ੀਆਂ ਨਾਲ ਭਰ ਦਿਓ” ਬਾਦਸ਼ਾਹ ਨੇ ਸੋਚਿਆ ਇਸ ਤੋਂ ਸੌਖੀ ਗੱਲ ਹੋਰ ਕੀ ਹੋ ਸਕਦੀ ਹੈ ਪਰ ਜਦੋਂ ਉਸ ਭਿੱਖਿਆ ਪਾਤਰ ‘ਚ ਸੋਨੇ ਦੀਆਂ ਅਸ਼ਰਫ਼ੀਆਂ ਪਾਈਆਂ ਗਈਆਂ, ਤਾਂ ਪਤਾ ਲੱਗਾ ਕਿ ਉਸ ਨੂੰ ਭਰਨਾ ਅਸੰਭਵ ਸੀ

ਉਹ ਤਾਂ ਜਾਦੂਈ ਸੀ ਜਿੰਨੀਆਂ ਵੱਧ ਅਸ਼ਰਫ਼ੀਆਂ ਉਸ ‘ਚ ਪਾਈਆਂ ਗਈਆਂ, ਉਹ ਓਨਾ ਹੀ ਵੱਧ ਖਾਲੀ ਹੁੰਦਾ ਗਿਆ ਬਾਦਸ਼ਾਹ ਨੂੰ ਦੁਖੀ ਵੇਖ ਕੇ ਉਹ ਬੋਲਿਆ, ”ਨਾ ਭਰ ਸਕੋ ਤਾਂ ਦੱਸ ਦੇਣਾ ਮੈਂ ਖਾਲੀ ਪਾਤਰ ਨੂੰ ਹੀ ਲੈ ਕੇ ਚਲਾ ਜਾਵਾਂਗਾ ਵੱਧ ਤੋਂ ਵੱਧ ਇੰਨਾ ਹੀ ਹੋਵੇਗਾ ਕਿ ਲੋਕ ਕਹਿਣਗੇ ਕਿ ਬਾਦਸ਼ਾਹ ਆਪਣਾ ਬਚਨ ਪੂਰਾ ਨਹੀਂ ਕਰ ਸਕਿਆ!” ਬਾਦਸ਼ਾਹ ਨੇ ਆਪਣਾ ਸਾਰਾ ਖ਼ਜ਼ਾਨਾ ਖਾਲੀ ਕਰ ਦਿੱਤਾ, ਉਸ ਦੇ ਕੋਲ ਜੋ ਕੁਝ ਵੀ ਸੀ, ਸਭ ਉਸ ਪਾਤਰ ‘ਚ ਪਾ ਦਿੱਤਾ ਪਰ ਪਾਤਰ ਨਾ ਭਰਿਆ ਤਾਂ ਉਸ ਬਾਦਸ਼ਾਹ ਨੇ ਪੁੱਛਿਆ, ”ਭਿਕਸ਼ੂ, ਤੁਹਾਡਾ ਪਾਤਰ ਸਧਾਰਨ ਨਹੀਂ ਹੈ ਉਸ ਨੂੰ ਭਰਨਾ ਮੇਰੀ ਸਮਰੱਥਾ ਤੋਂ ਬਾਹਰ ਹੈ ਕੀ ਮੈਂ ਪੁੱਛ ਸਕਦਾ ਹਾਂ ਕਿ ਇਸ ਪਾਤਰ ਦਾ ਰਹੱਸ ਕੀ ਹੈ?”

ਉਹ ਹੱਸਣ ਲੱਗਾ ਤੇ ਬੋਲਿਆ, ”ਕੋਈ ਵਿਸ਼ੇਸ਼ ਰਹੱਸ ਨਹੀਂ ਇਹ ਪਾਤਰ ਮਨੁੱਖ ਦੇ ਹਿਰਦੇ ਤੋਂ ਬਣਾਇਆ ਗਿਆ ਹੈ ਕੀ ਤੁਹਾਨੂੰ ਯਾਦ ਨਹੀਂ ਕਿ ਮਨੁੱਖ ਦਾ ਦਿਲ ਕਦੇ ਵੀ ਭਰਿਆ ਨਹੀਂ ਜਾ ਸਕਦਾ? ਧਨ ਨਾਲ, ਅਹੁਦੇ ਨਾਲ, ਗਿਆਨ ਨਾਲ, ਕਿਸੇ ਨਾਲ ਵੀ ਭਰੋ, ਉਹ ਖਾਲੀ ਹੀ ਰਹੇਗਾ, ਕਿਉਂਕਿ ਇਨ੍ਹਾਂ ਨਾਲ ਭਰਨ ਲਈ ਉਹ ਬਣਿਆ ਹੀ ਨਹੀਂ ਹੈ ਇਸ ਸੱਚ ਨੂੰ ਨਾ ਜਾਣਨ ਕਾਰਨ ਹੀ ਮਨੁੱਖ ਜਿੰਨਾ ਪਾਉਂਦਾ ਹੈ, ਓਨਾ ਹੀ ਦੁਖੀ ਹੁੰਦਾ ਜਾਂਦਾ ਹੈ ਦਿਲ ਦੀਆਂ ਇੱਛਾਵਾਂ ਕੁਝ ਵੀ ਪਾ ਕੇ ਸ਼ਾਂਤ ਨਹੀਂ ਹੁੰਦੀਆਂ ਕਿਉਂਕਿ, ਦਿਲ ਤਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਬਣਿਆ ਹੈ ਸ਼ਾਂਤੀ ਚਾਹੁੰਦੇ ਹੋ ਤ੍ਰਿਪਤੀ ਚਾਹੁੰਦੇ ਹੋ, ਤਾਂ ਆਪਣੇ ਸੰਕਲਪ ਨੂੰ ਕਹੋ ਕਿ ਪਰਮਾਤਮਾ ਤੋਂ ਇਲਾਵਾ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.