ਅਵਾਰਾ ਪਸ਼ੂਆਂ ਦੇ ਟਕਰਾਉਣ ਨਾਲ ਪੰਚ ਦੇ ਪੁੱਤਰ ਦੀ ਮੌਤ

Sarpanch, Son Dies, Collision, Wolf

ਅਬੋਹਰ। ਬੀਤੀ ਰਾਤ ਪਿੰਡ ਹਰੀਪੁਰਾ ਦੀ ਮਹਿਲਾ ਪੰਚ ਦੇ ਪੁੱਤਰ ਅਤੇ ਦੋ ਬੇਟੀਆਂ ਦੇ ਪਿਤਾ ਦੀ ਪਿੰਡ ਤੇਲੁਪੁਰਾ ਦੇ ਨੇੜੇ ਪਸ਼ੂ ਨਾਲ ਟਕਰਾਉਣ ਕਾਰਣ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਫੈਲ ਗਿਆ। ਉਥੇ ਹੀ ਅੱਜ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਰੀਬ 34 ਸਾਲਾ ਪ੍ਰਿੰਸ ਖਲੇਰੀ ਪੁੱਤਰ ਸਵ. ਰਾਜਿੰਦਰ ਕੁਮਾਰ ਜਿਹੜਾ ਕਿ 5 ਤੇ 7 ਸਾਲਾ ਦੋ ਬੱਚਿਆਂ ਦਾ ਪਿਓ ਸੀ। Sarpanch

ਬੀਤੀ ਰਾਤ ਕਰੀਬ 10 ਵਜੇ ਆਪਣੀ ਬਾਈਕ ‘ਤੇ ਸਵਾਰ ਹੋ ਕੇ ਹਰੀਪੁਰਾ ਤੋਂ ਖੂਈਆਂ ਸਰਵਰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਤੇਲੁਪੁਰਾ ਦੇ ਨੇੜੇ ਪਹੁੰਚਿਆ ਤਾਂ ਸੜਕ ‘ਤੇ ਅਚਾਨਕ ਅਵਾਰਾ ਪਸ਼ੂ ਦੇ ਆ ਜਾਣ ਕਰਕੇ ਉਸ ਵਿੱਚ ਟਕਰਾ ਕੇ ਬੁਰੀ ਤਰ੍ਹਾਂ ਫੱਟੜ ਹੋ ਗਿਆ।

ਇਸ ਦੌਰਾਨ ਨੇੜੇ-ਤੇੜੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪ੍ਰਿੰਸ ਦੇ ਪਰਿਵਾਰ ਨੂੰ ਦਿੱਤੀ ਅਤੇ ਉਸ ਨੂੰ ਜਲਦ ਸ਼੍ਰੀ ਗੰਗਾਨਗਰ ਲਿਜਾਇਆ ਗਿਆ, ਜਦੋਂ ਉਹ ਕਲੱਰਖੇੜਾ ਨੇੜੇ ਪਹੁੰਚੇ ਤਾਂ ਪ੍ਰਿੰਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਪਿੰਡ ਦੀ ਮੌਜੂਦਾ ਪੰਚ ਕਮਲਾ ਦੇਵੀ ਦੇ ਪੁੱਤਰ ਪ੍ਰਿੰਸ ਦੀ ਇਸ ਦਰਦਨਾਕ ਘਟਨਾ ‘ਚ ਮੌਤ ਹੋ ਜਾਣ ਬਾਅਦ ਪੂਰੇ ਪਿੰਡ ‘ਚ ਸੋਗ ਫੈਲ ਗਿਆ। ਸ਼ੁੱਕਰਵਾਰ ਦੁਪਹਿਰ ਸਸਕਾਰ ਕਰ ਦਿੱਤਾ ਗਿਆ। ਉਥੇ ਹੀ ਪਿੰਡ ਵਾਸੀਆਂ ‘ਚ ਪ੍ਰਸ਼ਾਸਨ ਪ੍ਰਤੀ ਗਹਿਰਾ ਰੋਸ ਪਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here