ਹੋਲੀ ਦੌਰਾਨ ਦੋ ਨੌਜਵਾਨਾਂ ਦਰਮਿਆਨ ਹੋਈ ਸੀ ਝੜਪ
ਦਮੋਹ, ਏਜੰਸੀ।
ਮੱਧ ਪ੍ਰਦੇਸ਼ ਦੇ ਦਮੋਹ ਜਿਲ੍ਹੇ ਦੇ ਤੇਦੁਖੇੜਾ ਥਾਣਾ ਹਲਕੇ ‘ਚ ਹੋਲੀ ਦੌਰਾਨ ਦੋ ਗੁਆਂਢੀ ਪਿੰਡਾਂ ਦੇ ਨੌਜਵਾਨਾਂ ਦਰਮਿਆਨ ਹੋਏ ਵਿਵਾਦ ਨੂੰ ਸੁਲਝਾਉਣ ਗਏ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਸਤਨਵਾੜਾ ਤੇ ਦੁਲਹਰਾ ਪਿੰਡ ਦੇ ਨੌਜਵਾਨਾਂ ਦਰਮਿਆਨ ਕੱਲ ਸ਼ਾਮ ਕਿਸੇ ਗੱਲ ਸਬੰਧੀ ਵਿਵਾਦ ਹੋ ਗਿਆ। ਤਾਂ ਉੱਥੇ ਸਤਨਵਾੜਾ ਪਿੰਡ ਦੇ ਸਰਪੰਚ ਉਜਾਗਰ ਸਿੰਘ (56) ਪਹੁੰਚ ਗਏ ਤੇ ਉਨ੍ਹਾਂ ਨੇ ਵਿਵਾਦ ਸੁਲਝਾਉਂਦੇ ਹੋਏ ਦੋਵੇਂ ਪਿੰਡਾਂ ਦੇ ਨੌਜਵਾਨਾਂ ਨੂੰ ਉੱਥੋਂ ਝਿੜਕ ਕੇ ਭਜਾ ਦਿੱਤਾ। ਉਸ ਦੇ ਬਾਅਦ ਦੁਲਹਾਰ ਪਿੰਡ ਦੇ ਦੋ ਨੌਜਵਾਨ ਕਿਸ਼ੋਰੀ ਲੋਧੀ ਤੇ ਹਲਕੂ ਲੋਧੀ ਪਿਸਟਲ ਲੈ ਕੇ ਆਏ ਤੇ ਸਰਪੰਚ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਸਰਪੰਚ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਵੇਂ ਮੁਲਜਮ ਮੌਕੇ ‘ਤੇ ਫਰਾਰ ਹੋ ਗਏ, ਜਿਨ੍ਹਾਂ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।